
ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਹਾਹਾਕਾਰ ਮਚਾ ਰੱਖੀ ਹੈ।
ਨਵੀਂ ਦਿੱਲੀ : ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਹਾਹਾਕਾਰ ਮਚਾ ਰੱਖੀ ਹੈ। ਹੁਣ ਤੱਕ ਪੂਰੇ ਵਿਸ਼ਵ ਵਿਚ 42 ਲੱਖ ਤੋਂ ਜ਼ਿਆਦਾ ਲੋਕ ਇਸ ਦੇ ਪ੍ਰਭਾਵ ਹੇਠ ਆ ਚੁੱਕੇ ਹਨ ਅਤੇ 2,90,879 ਲੋਕਾਂ ਦੀ ਇਸ ਵਾਇਰਸ ਨਾਲ ਹੁਣ ਤੱਕ ਮੌਤ ਹੋ ਚੁੱਕੀ ਹੈ। ਇਨਸਾਨਾਂ ਨੂੰ ਮੌਤ ਦੇ ਘਾਟ ਉਤਰਨ ਵਾਲੇ ਇਸ ਵਾਇਰਸ ਦੇ ਤਰੀਕੇ ਦੀ ਇਕ ਰਿਪੋਰਟ ਸਾਹਮਣੇ ਆਈ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇਹ ਵਾਇਰਸ ਇਨਸਾਨਾਂ ਦੀ ਜਾਨ ਲੈਂਦਾ ਹੈ। ਰਿਪੋਰਟ ਦੇ ਮੁਤਾਬਿਕ ਇਹ ਵਾਇਰਸ (immune system) ਤੇ ਸਿੱਧਾ ਅਸਰ ਕਰਦਾ ਹੈ। ਜਿਸ ਦਾ ਕੰਮ ਲਾਗ ਨਾਲ ਲੜਨਾ ਹੁੰਦਾ ਹੈ। ਵਿਗਿਆਨੀਆਂ ਨੂੰ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਬਿਮਾਰੀਆਂ, ਉਨ੍ਹਾਂ ਦੇ ਲੱਛਣਾਂ ਅਤੇ ਇਲਾਜ ਬਾਰੇ ਦੱਸਿਆ ਗਿਆ ਹੈ।
Coronavirus
ਫਰੰਟੀਅਰਜ਼ ਇਨ ਪਬਲਿਕ ਹੈਲਥ ਨਾਮ ਪੱਤ੍ਰਿਕਾ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਪੜਾਅ ਦਰ ਪੜਾਅ ਦੱਸਿਆ ਹੈ ਕਿ ਵਾਇਰਸ ਕਿਸ ਤਰ੍ਹਾਂ ਸਾਹ ਨਾਲੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸੈੱਲਾਂ ਵਿਚ ਕਈ ਗੁਣਾਂ ਵੱਧ ਜਾਂਦਾ ਹੈ ਅਤੇ ਗੰਭੀਰ ਮਾਮਲਿਆ ਵਿਚ ਇਮਊਨ ਸਿਸਟਮ ਨੂੰ ਕਮਜ਼ੋਰ ਕਰਦਾ ਹੈ। ਜਿਸ ਨੂੰ ਵਿਗਿਆਨਕ ਭਾਸ਼ਾ ਵਿੱਚ 'ਸਾਇਟੋਕਾਈਨ ਸਟਾੱਮ' ਕਿਹਾ ਜਾਂਦਾ ਹੈ। 'ਸਾਇਟੋਕਾਈਨ ਸਟਾੱਮ' ਚਿੱਟੇ ਲਹੂ ਦੇ ਸੈੱਲਾਂ ਦੀ ਹਾਈਪਰਐਕਟੀਵਿਟੀ ਦੀ ਇੱਕ ਸਥਿਤੀ ਹੈ. ਇਸ ਸਥਿਤੀ ਵਿਚ ਖੂਨ ਵਿਚ ਵੱਡੀ ਮਾਤਰਾ ਵਿਚ ਸਾਇਟੋਕਿਨ ਪੈਦਾ ਹੁੰਦੇ ਹਨ। ਇਸ ਅਧਿਐਨ ਦੇ ਲੇਖਕ ਅਤੇ ਚੀਨ ਦੀ ਜੂਨੀ ਮੈਡੀਕਲ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਸ਼ੂਨ ਲਿਊ ਨੇ ਕਿਹਾ, "ਸਾਰਸ ਅਤੇ ਮਰਸ ਵਰਗੇ ਸੰਕਰਮਣ ਤੋਂ ਬਾਅਦ ਵੀ ਅਜਿਹਾ ਹੀ ਵਾਪਰਦਾ ਹੈ।
Coronavirus
"ਅੰਕੜੇ ਦਰਸਾਉਂਦੇ ਹਨ ਕਿ ਕੋਵਿਡ -19 ਨਾਲ ਬੁਰੀ ਤਰ੍ਹਾਂ ਸੰਕਰਮਿਤ ਮਰੀਜ਼ਾਂ ਨੂੰ 'ਸਾਇਟੋਕਾਈਨ ਸਟਾੱਮ ਸਿੰਡਰੋਮ' ਹੋ ਸਕਦਾ ਹੈ. ਲਿਊ ਨੇ ਕਿਹਾ, 'ਬਹੁਤ ਤੇਜ਼ੀ ਨਾਲ ਵੱਧ ਰਹੀ ਸਾਇਟੋਕਾਈਨਜ਼ ਬਹੁਤ ਜ਼ਿਆਦਾ ਮਾਤਰਾ ਵਿਚ ਲਿੰਫੋਸਾਈਟ ਅਤੇ ਨਿਯੂਟ੍ਰੋਫਿਲ-ਵਰਗੇ ਇਮਿਊਨਟੀ ਸੈੱਲਾਂ ਨੂੰ ਆਕਰਸ਼ਿਤ ਕਰਦੀਆਂ ਹਨ, ਜਿਸ ਨਾਲ ਇਹ ਸੈੱਲ ਫੇਫੜੇ ਦੇ ਟਿਸ਼ੂ ਵਿਚ ਦਾਖਲ ਹੁੰਦੇ ਹਨ ਅਤੇ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜ਼ਿਕਰਯੋਗ ਹੈ ਕਿ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਨਾਲ ਸਰੀਰ ਵਿਚ ਤੇਜ਼ ਬੁਖਾਰ ਅਤੇ ਸਰੀਰ ਵਿਚ ਖੂਨ ਜੰਮਣ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ।
Coronavirus
ਉਨ੍ਹਾਂ ਕਿਹਾ ਕਿ ਚਿੱਟੇ ਲਹੂ ਦੇ ਸੈੱਲ ਤੰਦਰੁਸਤ ਟਿਸ਼ੂਆਂ 'ਤੇ ਵੀ ਹਮਲਾ ਕਰਦੇ ਹਨ ਅਤੇ ਫੇਫੜਿਆਂ, ਦਿਲ, ਜਿਗਰ, ਆਂਦਰਾਂ, ਗੁਰਦੇ ਅਤੇ ਜਣਨ ਸ਼ਕਤੀ' ਤੇ ਬੁਰਾ ਪ੍ਰਭਾਵ ਪਾਉਂਦੇ ਹਨ ਜਿੱਥੋਂ ਉਹ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਕਈ ਅੰਗਾਂ ਦੇ ਕੰਮ ਬੰਦ ਕਰਨ ਨਾਲ ਫੇਫੜੇ ਵੀ ਕੰਮ ਕਰਨਾ ਬੰਦ ਕਰ ਸਕਦੇ ਹਨ ਅਤੇ ਇਸ ਦੇ ਨਾਲ ਹੀ ਹੁਣ ਤੱਕ ਕਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਜ਼ਿਆਦਾਤਰ ਸਾਹ ਪ੍ਰਣਾਲੀ ਦੀ ਸਮੱਸਿਆ ਕਾਰਨ ਹੀ ਹੋਈਆਂ ਹਨ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।