
ਮੁਜ਼ਫਰਨਗਰ-ਸਹਾਰਨਪੁਰ ਹਾਈਵੇਅ 'ਤੇ ਪੰਜਾਬ ਤੋਂ ਪਰਤ ਰਹੇ ਮਜ਼ਦੂਰਾਂ ਨੂੰ ਇਕ ਰੋਡਵੇਜ਼ ਬੱਸ ਨੇ ਕੁਚਲ ਦਿੱਤਾ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਬੁੱਧਵਾਰ ਨੂੰ ਰਾਤ ਕਰੀਬ ਇਕ ਵਜੇ ਦਰਦਨਾਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ। ਮੁਜ਼ਫਰਨਗਰ-ਸਹਾਰਨਪੁਰ ਹਾਈਵੇਅ 'ਤੇ ਪੰਜਾਬ ਤੋਂ ਪਰਤ ਰਹੇ ਮਜ਼ਦੂਰਾਂ ਨੂੰ ਇਕ ਰੋਡਵੇਜ਼ ਬੱਸ ਨੇ ਕੁਚਲ ਦਿੱਤਾ। ਇਸ ਹਾਦਸੇ ਵਿਚ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
Photo
ਦੇਰ ਰਾਤ ਸਾਰੇ ਜ਼ਖਮੀਆਂ ਨੂੰ ਮੇਰਠ ਦੇ ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਮੇਰਠ ਦੇ ਘਲੌਲੀ ਚੈੱਕਪੋਸਟ ਤੋਂ ਅੱਗੇ ਰੋਹਾਨਾ ਟੋਲ ਪਲਾਜ਼ਾ ਦੇ ਕੋਲ ਵਾਪਰਿਆਂ। ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਰਹਿਣ ਵਾਲੇ ਕੁਝ ਮਜ਼ਦੂਰ ਪੰਜਾਬ ਤੋਂ ਪੈਦਲ ਪਰਤ ਰਹੇ ਸੀ।
Photo
ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਰੋਡਵੇਜ਼ ਬੱਸ ਨੇ ਉਹਨਾਂ ਨੂੰ ਕੁਚਲ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਛੇ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ। ਸਿਟੀ ਕੋਤਵਾਲੀ ਪ੍ਰਭਾਰੀ ਅਨਿਲ ਕਾਪਰਵਾਨ ਨੇ ਛੇ ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
Photo
ਪੁਲਿਸ ਨੇ ਮਜ਼ਦੂਰਾਂ ਦੀ ਮ੍ਰਿਤਕ ਦੇਹ ਨੂੰ ਰਾਤ ਹੀ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾਸਥਲ 'ਤੇ ਵੱਡੀ ਗਿਣਤੀ ਵਿਚ ਮਜ਼ਦੂਰਾਂ ਦੀਆਂ ਚੱਪਲਾਂ ਵੀ ਪਈਆਂ ਸਨ। ਉਹਨਾਂ ਕੋਲ ਬਿਸਕੁਟਾਂ ਅਤੇ ਖਾਣੇ ਦੇ ਪੈਕੇਟ ਵੀ ਪਏ ਸਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਬਸ ਨੂੰ ਫੜ੍ਹ ਲਿਆ ਹੈ ਅਤੇ ਡਰਾਇਵਰ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।