ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਵੱਡੀ ਘਾਟ : ਪੰਨੂੰ
Published : May 14, 2020, 3:15 am IST
Updated : May 14, 2020, 3:15 am IST
SHARE ARTICLE
File Photo
File Photo

ਕਿਸਾਨਾਂ ਨੈ ਸਿੱਧੀ ਬਿਜਾਈ ਆਰੰਭੀ, 10 ਲੱਖ ਏਕੜ ਤੋਂ ਵੱਧ ਬਿਜਾਈ ਦਾ ਆਸ

ਚੰਡੀਗੜ੍ਹ, 13 ਮਈ (ਐਸ.ਐਸ. ਬਰਾੜ) : ਮਜ਼ਦੂਰਾਂ ਦੀ ਘਾਟ ਨੂੰ ਵੇਖਦਿਆਂ ਇਸ ਸਾਲ ਕਿਸਾਨਾਂ ਨੇ ਵੱਡੀ ਗਿਣਤੀ 'ਚ ਝੋਨੈ ਦੀ ਸਿੱਧੀ ਬਿਜਾਈ ਦਾ ਰਸਤਾ ਅਪਣਾ ਲਿਆ ਹੈ। ਪੰਜਾਬ ਸਰਕਾਰ ਪਿਛਲੇ 7-8 ਸਾਲਾਂ ਤੋਂ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਤ ਕਰਦੀ ਆ ਰਹੀ ਹੈ। ਪ੍ਰੰਤੂ ਕਈ ਕਾਰਨਾਂ ਕਾਰਨ, ਕਿਸਾਨਾਂ ਨੇ ਇਸ ਵਿਧੀ ਨੂੰ ਅਪਣਾਉਣ ਤੋਂ ਕਿਨਾਰਾ ਹੀ ਕਰੀ ਰਖਿਆ ਅਤੇ ਪੁਰਾਣੇ ਅਜਮਾਏ ਹੋਏ ਢੰਗ, ਖੇਤਾਂ 'ਚ ਪਾਣੀ ਖੜਾ ਕਰ ਕੇ, ਪਨੀਰੀ ਲਗਾਉਣ ਦਾ ਸਿਲਸਿਲਾ ਜਾਰੀ ਰਖਿਆ। ਇਸ ਸਾਲ 10 ਲੱਖ ਏਕੜ ਰਕਬੇ 'ਚ ਸਿਧੀ ਬਿਜਾਈ ਦੀ ਸੰਭਾਵਨਾ ਹੈ।

ਪ੍ਰੰਤੂ ਇਸ ਸਾਲ ਕੋਰੋਨਾ ਬਿਮਾਰੀ ਕਾਰਨ, ਪ੍ਰਵਾਸੀ ਮਜ਼ਦੂਰ ਜੋ ਅਪ੍ਰੈਲ ਮਹੀਨੇ, ਰਾਜ 'ਚ ਉਪਲਬਧ ਸਨ, ਉਹ ਵਾਪਸ ਤੁਰ ਗਏ ਹਨ ਜਾਂ ਜਾਣ ਦੀ ਤਿਆਰੀ 'ਚ ਹਨ। ਝੋਨੇ ਦੀ ਲੁਆਈ ਸਮੇਂ ਮਜ਼ਦੂਰਾਂ ਦੇ ਵਾਪਸ ਆਉਣ ਦੀ ਸੰਭਾਵਨਾ ਨਹੀਂ ਰਹੀ। ਕਿਸਾਨ ਜਿਨ੍ਹਾਂ ਪ੍ਰਵਾਸੀ ਮਜ਼ਦੂਰਾਂ ਨਾਲ ਫ਼ੋਨ ਉਪਰ ਸੰਪਰਕ ਕਰ ਰਹੇ ਹਨ, ਉਨ੍ਹਾਂ ਵਲੋਂ ਝੋਨੇ ਦੀ ਲੁਆਈ ਲਈ ਆਉਣ ਦੀ ਹਾਮੀ ਨਹੀਂ ਭਰੀ ਜਾ ਰਹੀ। ਪੰਜਾਬ ਦੇ ਪਿੰਡਾਂ 'ਚ ਕਿਸਾਨ ਸਥਾਨਕ ਮਜ਼ਦੂਰਾਂ ਨਾਲ ਪਹਿਲਾਂ ਹੀ ਲਿਖਤੀ ਸਮਝੌਤੇ ਕਰ ਰਹੇ ਹਨ ਪ੍ਰੰਤੂ ਸਥਾਨਕ ਮਜ਼ਦੂਰ 5 ਹਜ਼ਾਰ ਰੁਪਏ ਪ੍ਰਤੀ ਏਕੜ ਲੈ ਕੇ ਵੀ ਸਮਝੌਤੇ ਕਰਨ ਲਈ ਤਿਆਰ ਨਹੀਂ।

File photoFile photo

ਇਸੇ ਕਾਰਨ ਜਿਨ੍ਹਾਂ ਕਿਸਾਨਾਂ ਪਾਸ 10 ਏਕੜ ਤੋਂ ਵਧ ਜ਼ਮੀਨ ਹੈ, ਨੇ ਝੋਨੈ ਦੀ ਸਿੱਧੀ ਬਿਜਾਈ ਨੂੰ ਅਪਣਾ ਲਿਆ ਹੈ ਜਾਂ ਸਿਧੀ ਬਿਜਾਈ ਲਈ ਤਿਆਰੀ ਕਰ ਰਹੇ ਹਨ। ਜ਼ਿਲ੍ਹਾ ਫ਼ਰੀਦਕੋਟ ਦੇ ਕੁੱਝ ਪਿੰਡਾਂ 'ਚ ਕਈ ਕਿਸਾਨਾਂ ਨੇ ਪਿਛਲੇ ਇਕ ਹਫ਼ਤੇ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰ ਵੀ ਦਿਤੀ ਹੈ ਅਤੇ ਅਜੇ ਹੋਰ ਕਰਨ ਦੀ ਤਿਆਰੀ 'ਚ ਹਨ। ਛੋਟੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਤੋਂ ਝਿਜਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਪਾਸ ਥੋੜੀ ਜ਼ਮੀਨ ਹੈ, ਉਹ ਪਹਿਲਾਂ ਹੀ ਗ਼ਰੀਬ ਹਨ ਅਤੇ ਜੇਕਰ ਸਿੱਧੀ ਬਿਜਾਈ ਦਾ ਝੋਨਾ ਸਫ਼ਲ ਨਾ ਹੋਇਆ ਤਾਂ ਉਹ ਹੋਰ ਵੀ ਆਰਥਕ ਸੰਕਟ 'ਚ ਫਸ ਜਾਣਗੇ।

ਇਸ ਸਬੰਧੀ ਜਦ ਪੰਜਾਬ ਸਰਕਾਰ ਦੇ ਖੇਤੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂੰ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਇਸ ਸਾਲ 10 ਲੱਖ ਏਕੜ ਰਕਬੇ 'ਚ ਝੋਨੇ ਦੀ ਸਿੱਧੀ ਬਿਜਾਈ ਦੀ ਸੰਭਾਵਨਾ ਹੈ ਜੋ ਇਕ ਰਿਕਾਰਡ ਹੋਵੇਗਾ। ਖੇਤੀਬਾੜੀ ਮਹਿਕਮੇ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਵੱਡੀ ਮਾਤਰਾ 'ਚ ਹੋਵੇਗੀ ਕਿਉਂਕਿ ਮਜ਼ਦੂਰਾਂ 'ਚ ਬੜੀ ਘਾਟ ਰਹੇਗੀ।

ਉੁਨ੍ਹਾਂ ਇਹ ਵੀ ਦਸਿਆ ਕਿ ਇਸ ਸਾਲ ਨਰਮੇ ਦੀ ਫ਼ਸਲ 'ਚ ਵੀ ਕਿਸਾਨਾਂ ਨੇ ਦਿਲਚਸਪੀ ਵਿਖੀ ਹੈ ਅਤੇ 5 ਲੱਖ ਹੈਕਟੇਅਰ ਤੋਂ ਉਪਰ ਨਰਮੇ ਦੀ ਬਿਜਾਈ ਹੋਵੇਗੀ। ਜਿਥੋਂ ਤਕ ਝੋਨੇ ਦਾ ਸਬੰਧ ਹੈ 23 ਲੱਖ ਹੈਕਟੇਅਰ 'ਚ ਝੋਨੇ ਦੀ ਬਿਜਾਈ ਅਤੇ  ਲੱਖ ਹੈਕਟੇਅਰ 'ਚ ਬਾਸਮਤੀ ਦੀ ਬਿਜਾਈ ਦਾ ਟੀਚਾ ਹੈ। ਇਸ ਸਾਲ ਝੋਨੇ ਦੀ ਲੁਆਈ ਜੁਲਾਈ ਦੇ ਅਖੀਰ ਤਕ ਚੱਲਣ ਦੀ ਸੰਭਾਵਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM

Big News: Raja Warring ਦਾ Sunil Jakhar ਖਿਲਾਫ ਚੋਣ ਲੜਣ ਦਾ ਐਲਾਨ, ਦੇਖੋ ਕੀ ਦਿੱਤਾ ਬਿਆਨ, ਗਰਮਾਈ ਪੰਜਾਬ ਦੀ..

27 Apr 2024 1:49 PM

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM
Advertisement