ਪ੍ਰਵਾਸੀ ਕਾਮਿਆਂ ਨੂੰ ਲੈ ਕੇ ਵੱਖ-ਵੱਖ ਥਾਵਾਂ ਤੋਂ ਵਿਸ਼ੇਸ਼ ਰੇਲ ਗੱਡੀਆਂ ਬਿਹਾਰ ਲਈ ਰਵਾਨਾ
Published : May 14, 2020, 4:07 am IST
Updated : May 14, 2020, 4:08 am IST
SHARE ARTICLE
File Photo
File Photo

ਅੱਜ ਅੰਮ੍ਰਿਤਸਰ ਤੋਂ ਸੱਤਵੀਂ ਰੇਲ ਗੱਡੀ ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਬੇਦਕਰ ਨਗਰ (ਉਤਰ ਪ੍ਰਦੇਸ਼) ਲਈ ਰਵਾਨਾ ਹੋ ਗਈ।

ਅੰਮ੍ਰਿਤਸਰ, 13 ਮਈ (ਅਰਵਿੰਦਰ ਵੜੈਚ): ਅੱਜ ਅੰਮ੍ਰਿਤਸਰ ਤੋਂ ਸੱਤਵੀਂ ਰੇਲ ਗੱਡੀ ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਬੇਦਕਰ ਨਗਰ (ਉਤਰ ਪ੍ਰਦੇਸ਼) ਲਈ ਰਵਾਨਾ ਹੋ ਗਈ। ਇਸ ਵਿਚ ਕੁਲ 1200 ਮੁਸਾਫ਼ਰ ਸਵਾਰ ਸਨ। ਸਾਰੇ ਪ੍ਰਵਾਸੀਆਂ ਦਾ ਡਾਕਟਰੀ ਮੁਆਇਨਾ ਕਰਵਾ ਕੇ ਅਤੇ ਰੋਟੀ-ਪਾਣੀ ਦੇ ਪੈਕ ਨਾਲ ਦੇ ਕੇ ਰੇਲ ਗੱਡੀ ਵਿਚ ਚੜ੍ਹਾਇਆ ਗਿਆ। ਐਸਡੀਐਮ ਵਿਕਾਸ ਹੀਰਾ, ਤਹਿਸੀਲਦਾਰ ਵੀਰ ਕਰਨ ਸਿੰਘ ਅਤੇ ਨਾਇਬ ਤਹਿਸੀਲਦਾਰ ਅਰਚਨਾ ਸ਼ਰਮਾ ਮੁਸਾਫ਼ਰਾਂ ਨੂੰ ਤੋਰਨ ਲਈ ਸਟੇਸ਼ਨ ਉਤੇ ਪਹੁੰਚੇ। ਨੋਡਲ ਅਧਿਕਾਰੀ ਰਜਤ ਉਬਰਾਏ ਵਲੋਂ ਪ੍ਰਵਾਸੀਆਂ ਦਾ ਡਾਕਟਰੀ ਮੁਆਇਨਾ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਰੇਲਵੇ ਵਿਭਾਗ ਦੀ ਟੀਮ ਵਲੋਂ ਕੁਲਜੀਤ ਸਿੰਘ ਹੁੰਦਲ ਤੇ ਹੋਰ ਸਟਾਫ਼ ਵੀ ਪ੍ਰਵਾਸੀਆਂ ਦੀ ਸਹਾਇਤਾ ਲਈ ਹਾਜ਼ਰ ਰਿਹਾ। 

File photoFile photo

ਐਸ ਏ ਐਸ ਨਗਰ, (ਸੁਖਦੀਪ ਸਿੰਘ ਸੋਈ): ਸੱਤਵੀਂ ਸਪੈਸ਼ਲ ਰੇਲ ਗੱਡੀ ਅੱਜ ਮੋਹਾਲੀ ਰੇਲਵੇ ਸਟੇਸ਼ਨ ਤੋਂ 1304 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਬਿਹਾਰ ਦੇ ਪੱਛਮੀ ਚੰਪਾਰਣ ਜ਼ਿਲ੍ਹੇ ਦੇ ਬੇਤੀਆ ਸਟੇਸ਼ਨ ਲਈ ਰਵਾਨਾ ਹੋਈ। ਇਨ੍ਹਾਂ ਵਿਚੋਂ 764 ਮੁਹਾਲੀ ਤੋਂ ਸਨ ਜਦਕਿ ਬਾਕੀ 540 ਡੇਰਾਬਸੀ ਤੋਂ ਸਨ। ਰੇਲ ਗੱਡੀ ਨੂੰ ਰੇਲਵੇ ਸਟੇਸ਼ਨ ਤੋਂ ਦੁਪਹਿਰ 1 ਵਜੇ ਦੇ ਨਿਸ਼ਚਤ ਸਮੇਂ ’ਤੇ ਰਵਾਨਾ ਕੀਤਾ ਗਿਆ ਜੋ ਜ਼ਿਲ੍ਹਾ ਪ੍ਰਸ਼ਾਸਨ ਦੀ ਵਿਸ਼ੇਸ਼ਤਾ ਬਣ ਗਈ।

ਪ੍ਰਵਾਸੀਆਂ ਨੂੰ 4 ਸੰਗ੍ਰਹਿ ਕੇਂਦਰਾਂ ਤੋਂ ਰੇਲਵੇ ਸਟੇਸ਼ਨ ’ਤੇ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਅਤੇ ਫਿਰ ਵਾਪਸ ਘਰ ਪਰਤਣ ਲਈ ਬੱਸਾਂ ਵਿਚ ਚੜ੍ਹਾ ਕੇ ਰੇਲਵੇ ਸਟੇਸ਼ਨ ’ਤੇ ਪਹੁੰਚਾਇਆ ਗਿਆ। ਇਨ੍ਹਾਂ ਬੱਸਾਂ ਨੂੰ ਵੀ ਚੰਗੀ ਤਰ੍ਹਾਂ ਸੈਨੀਟਾਈਜ਼ ਕੀਤਾ ਗਿਆ ਸੀ। ਪਟਿਆਲਾ, (ਤੇਜਿੰਦਰ ਫ਼ਤਿਹਪੁਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਜ ਅੰਦਰ ਦੇਸ਼ ਵਿਆਪੀ ਲਾਕਡਾਊਨ ਕਰ ਕੇ ਫਸੇ ਬਾਹਰਲੇ ਰਾਜਾਂ ਦੇ ਮਜ਼ਦੂਰਾਂ ਅਤੇ ਹੋਰ ਵਸਨੀਕਾਂ ਨੂੰ ਉਨ੍ਹਾਂ ਦੇ ਪਿਤਰੀ ਰਾਜਾਂ ਨੂੰ ਵਾਪਸ ਭੇਜਣ ਲਈ ਕੀਤੀ ਵਿਸ਼ੇਸ ਪਹਿਲਕਦਮੀ ਤਹਿਤ ਅੱਜ ਦੋ ਰੇਲ ਗੱਡੀਆਂ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਬਿਹਾਰ ਦੇ 2400 ਦੇ ਕਰੀਬ ਵਸਨੀਕਾਂ ਨੂੰ ਲੈ ਕੇ ਰਵਾਨਾ ਹੋਈਆਂ। ਜਦਕਿ ਮਨੀਪੁਰ ਦੇ 44 ਵਸਨੀਕਾਂ ਨੂੰ ਸਰਹਿੰਦ ਦੇ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਵਿਚ ਚੜ੍ਹਾਉਣ ਲਈ ਪਟਿਆਲਾ ਤੋਂ ਦੋ ਬਸਾਂ ਰਾਹੀਂ ਭੇਜਿਆ ਗਿਆ।

File photoFile photo

ਇਨ੍ਹਾਂ ਸਾਰੇ ਯਾਤਰੀਆਂ ਨੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਲਈ ਮੁਫ਼ਤ ਸਫ਼ਰ ਸਮੇਤ ਭੋਜਨ ਅਤੇ ਪਾਣੀ ਦੇ ਕੀਤੇ ਗਏ ਪ੍ਰਬੰਧਾਂ ਲਈ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਧਨਵਾਦ ਕੀਤਾ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦਸਿਆ ਕਿ ਦੁਪਹਿਰ 12 ਵਜੇ ਪਹਿਲੀ ਟ੍ਰੇਨ ਬਿਹਾਰ ਦੇ ਮੁਜੱਫ਼ਰਪੁਰ ਲਈ ਅਤੇ ਸ਼ਾਮ ਨੂੰ 5 ਵਜੇ ਦੂਸਰੀ ਟ੍ਰੇਨ ਸਹਰਸਾ ਜ਼ਿਲ੍ਹੇ ਲਈ ਰਵਾਨਾ ਕੀਤੀ ਗਈ ਹੈ। ਪਹਿਲੀ ਰੇਲ ਗੱਡੀ ਨੂੰ ਰਵਾਨਾ ਕਰਨ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸੰਤ ਬਾਂਗਾ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ ਅਤੇ ਮਹਿਲਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਮੌਜੂਦ ਸਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement