
India blocks China's 'X' accounts: ਚੀਨ ਵਲੋਂ ਅਰੁਣਾਚਲ ਪ੍ਰਦੇਸ਼ ਦੇ ਕੁਝ ਸਥਾਨਾਂ ਦੇ ਨਾਵਾਂ ਦਾ ਐਲਾਨ ਕਰਨ ਮਗਰੋਂ ਭਾਰਤ ਨੇ ਦਿਤੀ ਪ੍ਰਤੀਕਿਰਿਆ
India blocks China's 'X' accounts: ਚੀਨੀ ਸਮਾਚਾਰ ਸੰਗਠਨਾਂ ਗਲੋਬਲ ਟਾਈਮਜ਼ ਅਤੇ ਸ਼ਿਨਹੂਆ ਦੇ ‘ਐਕਸ’ ਖਾਤਿਆਂ ’ਤੇ ਬੁੱਧਵਾਰ ਨੂੰ ਲਿਖਿਆ ਦੇਖਿਆ ਗਿਆ ਕਿ ਇਕ ਕਾਨੂੰਨੀ ਬੇਨਤੀ ’ਤੇ ਭਾਰਤ ’ਚ ਇਨ੍ਹਾਂ ’ਤੇ ਰੋਕ ਲਗਾਈ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਲਈ ਇਲੈਕਟਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਈਮੇਲ ਕੀਤਾ ਗਿਆ ਸੀ ਪਰ ਤੁਰਤ ਕੋਈ ਜਵਾਬ ਨਹੀਂ ਮਿਲਿਆ।
ਇਹ ਘਟਨਾਕ੍ਰਮ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਕੁਝ ਸਥਾਨਾਂ ਦੇ ਨਾਵਾਂ ਦਾ ਐਲਾਨ ਕਰਨ ਦੇ ਪਿਛੋਕੜ ਵਿੱਚ ਆਇਆ ਹੈ, ਜਿਸ ਨੂੰ ਗੁਆਂਢੀ ਦੇਸ਼ ਤਿੱਬਤ ਦਾ ਦੱਖਣੀ ਹਿੱਸਾ ਹੋਣ ਦਾ ਦਾਅਵਾ ਕਰਦਾ ਹੈ। ਭਾਰਤ ਨੇ ਬੁੱਧਵਾਰ ਨੂੰ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਦੇ ਨਾਮ ਬਦਲਣ ਦੇ ਚੀਨ ਦੇ ਕਦਮ ਨੂੰ ‘ਵਿਅਰਥ ਅਤੇ ਬੇਤੁਕਾ’ ਦੱਸਦਿਆਂ ਸਪੱਸ਼ਟ ਤੌਰ ’ਤੇ ਰੱਦ ਕਰ ਦਿੱਤਾ ਅਤੇ ਕਿਹਾ ਕਿ ਅਜਿਹੇ ਯਤਨ ਇਸ ‘ਅਸਵੀਕਾਰਯੋਗ’ ਹਕੀਕਤ ਨੂੰ ਨਹੀਂ ਬਦਲਣਗੇ ਕਿ ਰਾਜ ‘ਭਾਰਤ ਦਾ ਅਨਿੱਖੜਵਾਂ ਅੰਗ ਸੀ, ਹੈ ਅਤੇ ਰਹੇਗਾ’।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘‘ਅਸੀਂ ਦੇਖਿਆ ਹੈ ਕਿ ਚੀਨ ਭਾਰਤੀ ਰਾਜ ਅਰੁਣਾਚਲ ਪ੍ਰਦੇਸ਼ ਵਿੱਚ ਥਾਵਾਂ ਦੇ ਨਾਮ ਬਦਲਣ ਦੀਆਂ ਆਪਣੀਆਂ ਵਿਅਰਥ ਅਤੇ ਬੇਤੁਕੀ ਕੋਸ਼ਿਸ਼ਾਂ ’ਚ ਲਗਿਆ ਹੋਇਆ ਹੈ।’’ ਉਨ੍ਹਾਂ ਕਿਹਾ, ‘‘ਸਾਡੇ ਸਿਧਾਂਤਕ ਸਟੈਂਡ ਦੇ ਅਨੁਸਾਰ, ਅਸੀਂ ਅਜਿਹੀਆਂ ਕੋਸ਼ਿਸ਼ਾਂ ਨੂੰ ਸਪੱਸ਼ਟ ਤੌਰ ’ਤੇ ਰੱਦ ਕਰਦੇ ਹਾਂ।’’
(For more news apart from India vs China Latest News, stay tuned to Rozana Spokesman)