ਸੰਕਟ ਵਿਚ ਪਲਾਨੀਸਵਾਮੀ ਸਰਕਾਰ, 18 ਵਿਧਾਇਕਾਂ ਨੂੰ ਹਾਈਕੋਰਟ ਦੇ ਫੈਸਲੇ ਦੀ ਉਡੀਕ
Published : Jun 14, 2018, 3:29 pm IST
Updated : Jun 14, 2018, 3:29 pm IST
SHARE ARTICLE
Edappadi K. Palaniswami Government in crisis
Edappadi K. Palaniswami Government in crisis

ਤਾਮਿਲਨਾਡੂ ਦੀ ਸਿਆਸਤ ਲਈ ਅੱਜ ਇਕ ਮਹੱਤਵਪੂਰਣ ਦਿਨ ਹੈ ਕਿਉਂਕਿ ਅੰਨਾਦਰਮੁਕ ਦੇ 18 ਵਿਧਾਇਕਾਂ ਨੂੰ ਅਯੋਗ ਦੱਸੇ ਜਾਣ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ....

ਤਾਮਿਲਨਾਡੂ ਦੀ ਸਿਆਸਤ ਲਈ ਅੱਜ ਇਕ ਮਹੱਤਵਪੂਰਣ ਦਿਨ ਹੈ ਕਿਉਂਕਿ ਅੰਨਾਦਰਮੁਕ ਦੇ 18 ਵਿਧਾਇਕਾਂ ਨੂੰ ਅਯੋਗ ਦੱਸੇ ਜਾਣ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਉੱਤੇ ਮਦਰਾਸ ਉੱਚ ਅਦਾਲਤ ਥੋੜ੍ਹੀ ਦੇਰ ਵਿਚ ਫੈਸਲਾ ਸੁਣਾ ਸਕਦੀ ਹੈ। ਇਨ੍ਹਾਂ ਸਾਰੇ ਵਿਧਾਇਕਾਂ ਨੂੰ ਅੰਨਾਦਰਮੁਕ ਦੇ ਬਾਗੀ ਨੇਤਾ ਟੀਟੀਵੀ ਦਿਨਾਕਰਣ ਦੇ ਨਾਲ ਵਫਾਦਾਰੀ ਨਿਭਾਉਣ ਕਾਰਨ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਸੀ।

Edappadi K. PalaniswamiEdappadi K. Palaniswamiਇਸ ਸਾਰੇ ਵਿਧਾਇਕਾਂ ਨੂੰ ਸਪੀਕਰ ਪੀ ਧਨਪਾਲ ਨੇ ਅਯੋਗ ਠਹਿਰਾ ਦਿੱਤਾ ਸੀ ਜਿਸ ਤੋਂ ਬਾਅਦ ਸਭ ਨੇ ਇਸ ਫੈਸਲੇ ਦੇ ਖਿਲਾਫ ਮਦਰਾਸ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਦੱਸ ਦਈਏ ਕਿ ਅੱਜ 2 ਜੱਜਾਂ ਦੀ ਬੈਂਚ ਇਨ੍ਹਾਂ ਵਿਧਾਇਕਾਂ ਦੀ ਕਿਸਮਤ 'ਤੇ ਅਪਣਾ ਫ਼ੈਸਲਾ ਸੁਣੇਗੀ। ਅਦਾਲਤ ਦੇ ਫੈਸਲੇ ਤੋਂ ਪਹਿਲਾਂ ਜਿਥੇ ਮੁੱਖ ਮੰਤਰੀ ਪਲਾਨੀਸਵਾਮੀ ਦੇ ਘਰ ਵੱਡੇ ਨੇਤਾਵਾਂ ਦੀ ਬੈਠਕ ਚੱਲ ਰਹੀ ਹੈ ਉਥੇ ਹੀ ਦਿਨਾਕਰਣ ਨੇ ਵੀ 18 ਵਿਧਾਇਕਾਂ ਦੀ ਬੈਠਕ ਬੁਲਾਈ ਹੈ।  ਕੋਰਟ ਦੇ ਫੈਸਲੇ ਦਾ ਸਿੱਧਾ ਅਸਰ ਰਾਜ ਦੀ ਸਰਕਾਰ ਉੱਤੇ ਪੈ ਸਕਦਾ ਹੈ।

ਅਜਿਹੇ ਵਿਚ ਜੇਕਰ ਕੋਰਟ ਸਪੀਕਰ ਦੇ ਫੈਸਲੇ ਨੂੰ ਗਲਤ ਠਹਿਰਾਉਂਦਾ ਹੈ ਤਾਂ ਵਿਧਾਨ ਸਭਾ ਵਿਚ ਵਰਤਮਾਨ ਸਰਕਾਰ ਨੂੰ ਬਹੁਮਤ ਸਿੱਧ ਕਰਨਾ ਪਵੇਗਾ। ਜਿਸ ਵਿਚ ਪਲਾਨੀਸਵਾਮੀ ਨੂੰ ਵਿਧਾਇਕਾਂ ਦੀ ਸਮਰੱਥ ਗਿਣਤੀ ਇਕੱਠੀ ਕਰਨ ਵਿਚ ਪਰੇਸ਼ਾਨੀ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ  'ਏਆਈਡੀਏਐਮਕੇ' (AIDAMK) ਦੇ ਵੀ ਕੁੱਝ ਵਿਧਾਇਕ ਅਪਣਾ ਪਾੜਾ ਬਦਲ ਸਕਦੇ ਹਨ। ਜੇਕਰ ਕੋਰਟ ਸਪੀਕਰ ਦੇ ਫੈਸਲੇ ਨੂੰ ਠੀਕ ਮੰਨਦੀ ਹੈ ਤਾਂ ਸਾਰੀਆਂ 18 ਵਿਧਾਨ ਸਭਾ ਸੀਟਾਂ ਉੱਤੇ ਦੁਬਾਰਾ ਚੋਣਾਂ ਹੋਣਗੀਆਂ। 

Edappadi K. PalaniswamiEdappadi K. Palaniswamiਵਰਤਮਾਨ 'ਚ ਤਾਮਿਲਨਾਡੂ ਵਿਚ ਵਿਧਾਨ ਸਭਾ ਦੀਆਂ 234 ਸੀਟਾਂ ਹਨ। ਜਿਸ ਵਿਚੋਂ 'ਏਆਈਡੀਏਐਮਕੇ' (AIDAMK) ਦੇ ਕੋਲ 114, 'ਡੀਐਮਕੇ' (DMK) ਦੇ ਕੋਲ 98 ਅਤੇ ਟੀਟੀਵੀ (TTV) ਦੇ ਕੋਲ ਇੱਕ ਵਿਧਾਇਕ ਹੈ। ਇਸ ਤੋਂ ਇਲਾਵਾ 18 ਵਿਧਾਇਕ ਅਜਿਹੇ ਹਨ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਮਦਰਾਸ ਹਾਈਕੋਰਟ ਵੱਲੋਂ ਹੋਣਾ ਅਜੇ ਬਾਕੀ ਹੈ।

O. PanneerselvamO. Panneerselvamਇਨ੍ਹਾਂ 18 ਵਿਧਾਇਕਾਂ ਨੇ ਦੂਜੇ ਲੋਕਾਂ ਦੇ ਨਾਲ ਮਿਲਕੇ ਪਿਛਲੇ ਸਾਲ 22 ਅਗਸਤ ਨੂੰ ਰਾਜਪਾਲ ਸੀ ਵਿਦਿਆ ਸਾਗਰ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪਲਾਨੀਸਵਾਮੀ ਸਰਕਾਰ ਵਿਚ ਆਪਣਾ ਵਿਸ਼ਵਾਸ ਖੋਹ ਚੁੱਕੇ ਹਨ ਉਨ੍ਹਾਂ ਵੱਲੋਂ ਪਲਾਨੀਸਵਾਮੀ-ਪੰਨੀਰਸੇਲਵਮ ਸਰਕਾਰ ਤੋਂ ਅਪਣਾ ਸਮਰਥਨ ਵਾਪਸ ਲੈ ਲਿਆ ਸੀ।

Location: India, Tamil Nadu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement