ਨੇਪਾਲ ਦੀ ਸੰਸਦ ਦੇ ਹੇਠਲੇ ਸਦਨ ਵਿਚ ਦੇਸ਼ ਦਾ ਨਕਸ਼ਾ ਬਦਲਣ ਵਾਲਾ ਬਿਲ ਸਰਬਸੰਮਤੀ ਨਾਲ ਪਾਸ
Published : Jun 14, 2020, 7:54 am IST
Updated : Jun 14, 2020, 8:30 am IST
SHARE ARTICLE
The Lower House of Nepal's Parliament
The Lower House of Nepal's Parliament

ਨਵੇਂ ਨਕਸ਼ੇ 'ਚ ਭਾਰਤ ਦੀ ਸਰਹੱਦ ਨਾਲ ਲੱਗੇ ਤਿੰਨ ਇਲਾਕਿਆਂ 'ਤੇ ਕੀਤਾ ਦਾਅਵਾ

ਕਾਠਮੰਡੂ, 13 ਜੂਨ: ਨੇਪਾਲ ਦੀ ਸੰਸਦ ਨੇ ਸਨਿਚਰਵਾਰ ਨੂੰ ਦੇਸ਼ ਦੇ ਰਾਜਨੀਤਕ ਨਕਸ਼ੇ 'ਚ ਸੋਧ ਕਰ ਕੇ ਸੰਵਿਧਾਨ 'ਚ ਤਬਦੀਲੀ ਨਾਲ ਜੁੜੇ ਇਕ ਬਿੱਲ 'ਤੇ ਸਰਬਸੰਮਤੀ ਨਾਲ ਅਪਣੀ ਮੋਹਰ ਲਾ ਦਿਤੀ ਹੈ। ਸੋਧੇ ਗਏ ਨਕਸ਼ੇ 'ਚ ਭਾਰਤ ਦੀ ਸਰਹੱਦ ਨਾਲ ਲੱਗੇ ਰਣਨੀਤਕ ਰੂਪ 'ਚ ਮਹੱਤਵਪੂਰਨ ਲਿਪੁਲੇਖ, ਕਾਲਾਪਾਨੀ ਅਤੇ ਸਿੰਪਿਆਧੁਰਾ ਇਲਾਕਿਆਂ 'ਤੇ ਦਾਅਵਾ ਕੀਤਾ ਗਿਆ ਹੈ। ਭਾਰਤ ਇਨ੍ਹਾਂ ਤਿੰਨ ਇਲਾਕਿਆਂ ਨੂੰ ਅਪਣਾ ਦਸਦਾ ਰਿਹਾ ਹੈ।

ਨੇਪਾਲੀ ਕਾਂਗਰਸ, ਰਾਸ਼ਟਰੀ ਜਨਤਾ ਪਾਰਟੀ-ਨੇਪਾਲ ਅਤੇ ਰਾਸ਼ਟਰੀ ਪ੍ਰਜਾਤੰਤਰ ਪਾਰਟੀ ਸਮੇਤ ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਨਵੇਂ ਵਿਵਾਦਤ ਨਕਸ਼ੇ ਨੂੰ ਸ਼ਾਮਲ ਕਰਦਿਆਂ ਰਾਸ਼ਟਰੀ ਪ੍ਰਤੀਕ ਨੂੰ ਸੋਧਣ ਲਈ ਸੰਵਿਧਾਨ ਦੀ ਤੀਜੀ ਸੂਚੀ ਨੂੰ ਸੋਧ ਕਰਨ ਬਾਬਤ ਸਰਕਾਰੀ ਬਿੱਲ ਦੇ ਹੱਕ 'ਚ ਵੋਟ ਦਿਤੀ। ਦੇਸ਼ ਦੇ 275 ਮੈਂਬਰਾਂ ਵਾਲੇ ਸਦਨ 'ਚ ਬਿੱਲ ਨੂੰ ਪਾਸ ਕਰਨ ਲਈ ਦੋ ਤਿਹਾਈ ਬਹੁਮਤ ਦੀ ਜ਼ਰੂਰਤ ਹੁੰਦੀ ਹੈ। ਸਦਨ 'ਚ ਮੌਜੂਦ ਸਾਰੇ ਸੰਸਦ ਮੈਂਬਰਾਂ ਨੇ ਸੋਧ ਬਿੱਲ ਦੇ ਹੱਕ 'ਚ ਵੋਟ ਦਿਤੀ। ਸੰਸਦ ਨੇ 9 ਜੂਨ ਨੂੰ ਆਮ ਸਹਿਮਤੀ ਨਾਲ ਇਸ ਬਿੱਲ ਦੇ ਮਤੇ 'ਤੇ ਵਿਚਾਰ ਕਰਨ ਲਈ ਸਹਿਮਤੀ ਪ੍ਰਗਟਾਈ ਸੀ ਜਿਸ 'ਚ ਨਵੇਂ ਨਕਸ਼ੇ ਨੂੰ ਮਨਜ਼ੂਰ ਕੀਤੇ ਜਾਣ ਦਾ ਰਸਤਾ ਸਾਫ਼ ਹੋਇਆ।

ਸਾਬਕਾ ਪ੍ਰਧਾਨ ਮੰਤਰੀ ਅਤੇ ਸੱਤਾਧਾਰੀ ਨੇਪਲ ਕਮਿਊਨਿਸਟ ਪਾਰਟੀ ਦੇ ਪ੍ਰਧਾਨ ਪੁਸ਼ਪਕਮਲ ਦਹਿਲ ਨੇ ਕਿਹਾ, ''ਇਹ ਇਕ ਇਤਿਹਾਸਕ ਮੌਕਾ ਹੈ ਜਦੋਂ ਰਾਜਾਸ਼ਾਹੀ ਦੇ ਤਹਿਤ ਅਸੀਂ ਜਿਨ੍ਹਾਂ ਇਲਾਕਿਆਂ ਨੂੰ ਗੁਆ ਦਿਤਾ ਸੀ ਉਹ ਲੋਕਤੰਤਰੀ ਪ੍ਰਬੰਧ ਹੇਠ ਵਾਪਸ ਲਏ ਜਾ ਰਹੇ ਹਨ। ਨੇਪਾਲ ਨਹੀਂ ਚਾਹੁੰਦਾ ਕਿ ਇਸ ਮੁੱਦੇ 'ਤੇ ਸਾਡੇ ਗੁਆਂਢੀ ਦੇਸ਼ ਨਾਲ ਕਿਸੇ ਤਰ੍ਹਾਂ ਦੀ ਦੁਸ਼ਮਣੀ ਪੈਦਾ ਹੋਵੇ।'' ਬਿੱਲ ਨੂੰ ਨੈਸ਼ਨਲ ਅਸੈਂਬਲੀ 'ਚ ਭੇਜਿਆ ਜਾਵੇਗਾ ਜਿੱਥੇ ਉਸ ਨੂੰ ਇਕ ਵਾਰੀ ਫਿਰ ਇਸੇ ਪ੍ਰਕਿਰਿਆ 'ਚੋਂ ਹੋ ਕੇ ਲੰਘਣਾ ਪਵੇਗਾ।

File PhotoFile Photo

ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਕੋਲ ਨੈਸ਼ਨਲ ਅਸੈਂਬਲੀ 'ਚ ਦੋ ਤਿਹਾਈ ਬਹੁਮਤ ਹੈ। ਭਾਰਤ ਅਤੇ ਨੇਪਾਲ ਵਿਚਕਾਰ ਰਿਸ਼ਤਿਆਂ 'ਚ ਉਸ ਵੇਲੇ ਤਣਾਅ ਦਿਸਿਆ ਜਦੋਂ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਠ ਮਈ ਨੂੰ ਉੱਤਰਾਖੰਡ 'ਚ ਲਿਪੁਲੇਖ ਦੱਰੇ ਨੂੰ ਧਾਰਚੁਲਾ ਨਾਲ ਜੋੜਨ ਵਾਲੀ ਰਣਨੀਤਕ ਰੂਪ ਨਾਲ ਮਹੱਤਵਪੂਰਨ 80 ਕਿਲੋਮੀਟਰ ਲੰਮੀ ਸੜਕ ਦਾ ਉਦਘਾਟਨ ਕੀਤਾ।

ਨੇਪਾਲ ਨੇ ਇਸ ਸੜਕ ਦੇ ਉਦਘਾਟਨ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਦਾਅਵਾ ਕੀਤਾ ਕਿ ਇਹ ਸੜਕ ਨੇਪਾਲੀ ਖੇਤਰ 'ਚੋਂ ਹੋ ਕੇ ਲੰਘਦੀ ਹੈ। ਭਾਰਤ ਨੇ ਨੇਪਾਲ ਦੇ ਦਾਅਵਿਆਂ ਨੂੰ ਖ਼ਾਰਜ ਕਰਦਿਆਂ ਦੁਹਰਾਇਆ ਹੈ ਕਿ ਇਹ ਸੜਕ ਪੂਰੀ ਤਰ੍ਹਾਂ ਉਸ ਦੇ ਇਲਾਕੇ 'ਚ ਸਥਿਤ ਹੈ।  (ਪੀਟੀਆਈ)

File PhotoFile Photo

ਨਵਾਂ ਨਕਸ਼ਾ ਇਤਿਹਾਸਕ ਤੱਥਾਂ 'ਤੇ ਆਧਾਰਤ ਨਹੀਂ, ਇਸ ਨੂੰ ਮਨਜ਼ੂਰ ਨਹੀਂ ਕਰ ਸਕਦੇ : ਭਾਰਤ
ਨਵੀਂ ਦਿੱਲੀ, 13 ਜੂਨ: ਭਾਰਤ ਨੇ ਸਨਿਚਰਵਾਰ ਨੂੰ ਨੇਪਾਲ ਵਲੋਂ ਨਵੇਂ ਨਕਸ਼ੇ 'ਚ ਤਬਦੀਲੀ ਕਰਨ ਅਤੇ ਕੁੱਝ ਭਾਰਤੀ ਇਲਾਕਿਆਂ ਨੂੰ ਸ਼ਾਮਲ ਕਰਨ ਨਾਲ ਜੁੜੀਆਂ ਸੰਵਿਧਾਨ ਸੋਧਾਂ ਨੂੰ ਸੰਸਦ ਦੇ ਹੇਠਲੇ ਸਦਨ ਵਲੋਂ ਪਾਸ ਕੀਤੇ ਜਾਣ 'ਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕਿਹਾ ਕਿ ਇਹ ਫ਼ਰਜ਼ੀ ਵਿਸਤਾਰ ਸਬੂਤਾਂ ਅਤੇ ਇਤਿਹਾਸਕ ਤੱਥਾਂ 'ਤੇ ਅਧਾਰਤ ਨਹੀਂ ਅਤੇ ਇਹ ਮੰਨਣਯੋਗ ਨਹੀਂ ਹੈ। ਭਾਰਤ ਨੇ ਕਿਹਾ ਹੈ ਕਿ ਇਹ ਲੰਬਿਤ ਸਰਹੱਦੀ ਮੁੱਦਿਆਂ ਦਾ ਗੱਲਬਾਤ ਜ਼ਰੀਏ ਹੱਲ ਕੱਢੇ ਜਾਣ ਦੀ ਸਾਡੀ ਮੌਜੂਦਾ ਸਮਝ ਦੀ ਵੀ ਉਲੰਘਣਾ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਅਪਣੇ ਬਿਆਨ 'ਚ ਕਿਹਾ, ''ਅਸੀਂ ਨੇਪਾਲ ਵੱਲੋਂ ਕੀਤੇ ਨਕਸ਼ੇ 'ਚ ਤਬਦੀਲੀ ਅਤੇ ਕੁੱਝ ਭਾਰਤੀ ਇਲਾਕਿਆਂ ਨੂੰ ਸ਼ਾਮਲ ਕਰਨ ਦੇ ਸੰਵਿਧਾਨ ਸੋਧ ਬਿੱਲ ਉਥੋਂ ਦੇ ਹਾਊਸ ਆਫ਼ ਰੀਪ੍ਰੈਜ਼ੈਂਟੇਟਿਵ 'ਚ ਪਾਸ ਹੋਣ ਨੂੰ ਵੇਖਿਆ ਹੈ। ਅਸੀਂ ਪਹਿਲਾਂ ਹੀ ਇਸ ਮਾਮਲੇ 'ਚ ਅਪਣੀ ਸਥਿਤੀ ਸਪੱਸ਼ਟ ਕਰ ਦਿਤੀ ਹੈ।'' ਕੁੱਝ ਦਿਨ ਪਹਿਲਾਂ ਵੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਬਾਰੇ ਕਿਹਾ ਸੀ ਕਿ ਉੱਤਰਾਖੰਡ ਦੇ ਕਾਲਾਪਾਨੀ, ਧਾਰਚੂਲਾ ਅਤੇ ਲਿਪੂਲੇਖ ਨੂੰ ਸ਼ਾਮਲ ਕਰਨ ਦੇ ਮੁੱਦੇ ਨੂੰ ਲੈ ਕੇ ਨੇਪਾਲ ਸਰਕਾਰ ਸਾਹਮਣੇ ਅਪਣੀ ਸਥਿਤੀ ਪਹਿਲਾਂ ਹੀ ਸਪੱਸ਼ਟ ਕਰ ਦਿਤੀ ਹੈ।  (ਪੀਟੀਆਈ)

Location: Nepal, Western

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement