ਸਰਕਾਰ ਨੇ ਦੱਸੇ ਕੋਰੋਨਾ ਦੇ 2 ਨਵੇਂ ਲੱਛਣ, ਸਰੀਰ ਵਿਚ ਅਜਿਹੇ ਲੱਛਣ ਦਿਖਣ ‘ਤੇ ਟੈਸਟ ਜਰੂਰੀ
Published : Jun 14, 2020, 11:55 am IST
Updated : Jun 14, 2020, 11:55 am IST
SHARE ARTICLE
Corona virus
Corona virus

ਕੋਰੋਨਾ ਵਾਇਰਸ ਦੇ ਮਾਮਲੇ ਭਾਰਤ ਵਿਚ ਬੜੀ ਤੇਜ਼ੀ ਨਾਲ ਵਧ ਰਹੇ ਹਨ।

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਮਾਮਲੇ ਭਾਰਤ ਵਿਚ ਬੜੀ ਤੇਜ਼ੀ ਨਾਲ ਵਧ ਰਹੇ ਹਨ। ਕੋਵਿਡ ਦੇ ਸਭ ਤੋਂ ਜ਼ਿਆਦਾ ਮਾਮਲਿਆਂ ਦੀ ਲਿਸਟ ਵਿਚ ਭਾਰਤ ਰੂਸ ਤੋਂ ਬਾਅਦ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ।ਇਸੇ ਦੌਰਾਨ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਸੁੰਘਣ ਅਤੇ ਸਵਾਦ ਦੀ ਪਛਾਣ ਕਰਨ ਦੀ ਸਮਰੱਥਾ ਖੋ ਦੇਣਾ  ਕੋਰੋਨਾ ਦਾ ਪ੍ਰਮੁੱਖ ਲੱਛਣ ਹੈ।

Corona VirusCorona Virus

ਮੈਡੀਕਲ ਦੀ ਭਾਸ਼ਾ ਵਿਚ ਇਸ ਨੂੰ ਅਨੋਸਮੀਆ ਐਗੀਸੀਆ ਕਿਹਾ ਜਾਂਦਾ ਹੈ। ਸਿਹਤ ਮੰਤਰਾਲੇ ਨੇ ਪਹਿਲਾਂ ਇਹਨਾਂ ਦੋ ਲੱਛਣਾਂ ਨੂੰ ਅਧਿਕਾਰਕ ਤੌਰ ‘ਤੇ ਕੋਰੋਨਾ ਦੀ ਸੂਚੀ ਵਿਚ ਦਰਜ ਨਹੀਂ ਕੀਤਾ ਸੀ। ਕੋਰੋਨਾ ਨੂੰ ਲੈ ਕੇ ਪਿਛਲੇ ਐਤਵਾਰ ਨੂੰ ਹੋਈ ਨੈਸ਼ਨਲ ਟਾਸਕ ਫੋਰਸ ਦੀ ਬੈਠਕ ਵਿਚ ਇਸ ‘ਤੇ ਚਰਚਾ ਹੋਈ ਸੀ ਕਿ ਇਹਨਾਂ ਲੱਛਣਾਂ ਨੂੰ ਮੰਨਿਆ ਜਾਵੇ ਜਾਂ ਨਹੀਂ।

Corona virus Corona virus

ਮਈ ਵਿਚ ਅਮਰੀਕਾ ਵਿਚ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਨੇ ਇਹਨਾਂ ਲੱਛਣਾਂ ਨੂੰ ਲਿਸਟ ਵਿਚ ਜੋੜਿਆ ਸੀ। ਇਸ ਸੂਚੀ ਵਿਚ ਪਹਿਲਾਂ ਬੁਖ਼ਾਰ, ਖਾਂਸੀ, ਥਕਾਵਟ, ਸਾਹ ਲੈਣ ਵਿਚ ਮੁਸ਼ਕਿਲ, ਬਲਗਮ, ਮਾਸਪੇਸ਼ੀਆਂ ਵਿਚ ਦਰਦ, ਗਲੇ ਵਿਚ ਖਰਾਬੀ ਆਦਿ ਲੱਛਣ ਸ਼ਾਮਲ ਸਨ। ਸੀਡੀਸੀ ਦੀ ਰਿਪੋਰਟ ਮੁਤਾਬਕ ਅਜਿਹੇ ਮਰੀਜਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੋ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਸੁੰਘਣ ਅਤੇ ਸਵਾਦ ਨੂੰ ਪਛਾਣਨ ਦੀ ਸ਼ਕਤੀ ਖੋ ਰਹੇ ਹਨ।

Corona virus Corona virus

ਜਿਨ੍ਹਾਂ ਲੋਕਾਂ ਵਿਚ ਕੋਰੋਨਾ ਦੇ ਇਹ ਦੋ ਨਵੇਂ ਲੱਛਣ ਦਿਖਾਈ ਦੇ ਰਹੇ ਹਨ, ਉਹਨਾਂ ਦੀ ਟੈਸਟਿੰਗ ਕਰਨਾ ਬਹੁਤ ਜਰੂਰੀ ਹੋ ਗਿਆ ਹੈ। ਹੁਣ ਤੱਕ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਮਰੀਜਾਂ ਨੂੰ ਖਾਂਸੀ ਜਾ ਬੁਖ਼ਾਸ ਦੀ ਸਮੱਸਿਆ ਨਹੀਂ ਹੋ ਰਹੀ ਹੈ, ਪਰ ਉਹ ਸੁੰਘਣ ਅਤੇ ਸਵਾਦ ਨੂੰ ਪਛਾਣਨ ਦੀ ਸਮਰੱਥਾ ਖੋ ਰਹੇ ਹਨ।ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

Corona VirusCorona Virus

ਪਿਛਲੇ 24 ਘੰਟਿਆਂ ਵਿਚ 311 ਲੋਕਾਂ ਦੀ ਮੌਤ ਇਸ ਮਹਾਂਮਾਰੀ ਕਾਰਨ ਹੋਈ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦਾ ਅੰਕੜਾ ਵਧ ਕੇ 9195 ਹੋ ਗਿਆ ਹੈ।  ਮਰੀਜਾਂ ਦੇ ਠੀਕ ਹੋਣ ਦੀ ਦਰ ਪਹਿਲੀ ਵਾਰ 50 ਫੀਸਦੀ ਤੋਂ ਜ਼ਿਆਦਾ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ ਕੁੱਲ 3,20,922 ਕੋਰੋਨਾ ਮਾਮਲੇ ਹਨ, ਜਿਨ੍ਹਾਂ ਵਿਚੋਂ 1,49,384 ਐਕਟਿਵ ਮਾਮਲੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement