ਬੇਜ਼ੁਬਾਨਾਂ ਲਈ ਫਰਿਸ਼ਤੇ ਬਣੇ ਵਿਦਿਆਰਥੀ,ਜੇਬ ਖ਼ਰਚੇ 'ਚੋਂ ਪੰਛੀਆਂ ਦੀ ਭੁੱਖ-ਪਿਆਸ ਮਿਟਾਉਣ ਦਾ ਉਪਰਾਲਾ!
Published : Jun 14, 2020, 6:24 pm IST
Updated : Jun 14, 2020, 6:24 pm IST
SHARE ARTICLE
Birds
Birds

ਪੰਛੀਆਂ ਦੇ ਖਾਣ-ਪੀਣ ਦੇ ਪ੍ਰਬੰਧ ਲਈ ਸ਼ਹਿਰ ਦੀਆਂ 200 ਥਾਵਾਂ ਦੀ ਨਿਸ਼ਾਨਦੇਹੀ

ਵਾਰਾਨਸੀ : ਦੇਸ਼ ਅੰਦਰ ਭਿਆਨਕ ਗਰਮੀ ਦਾ ਦੌਰ ਜਾਰੀ ਹੈ। ਇਨਸਾਨ ਨੇ ਜਿੱਥੇ ਗਰਮੀ-ਸਰਦੀ ਤੋਂ ਖੁਦ ਨੂੰ ਬਚਾਉਣ ਲਈ ਕਈ ਢੰਗ-ਤਰੀਕੇ ਇਜ਼ਾਦ ਕਰ ਲਏ ਹਨ, ਉਥੇ ਖੁਦ ਲਈ ਸਹੂਲਤਾਂ ਦੀ ਖੋਜ ਕਰਦਿਆਂ ਬਾਕੀ ਪਸ਼ੂ ਪੰਛੀਆਂ ਲਈ ਕਈ ਸਮੱਸਿਆਵਾਂ ਖੜ੍ਹੀਆਂ ਕਰ ਦਿਤੀਆਂ ਹਨ। ਇਨਸਾਨ ਦੀ ਲਾਲਚੀ ਬਿਰਤੀ ਦਾ ਖਮਿਆਜ਼ਾ ਅਕਸਰ ਬੇਜ਼ੁਬਾਨ ਪੰਛੀਆਂ ਨੂੰ ਭੁਗਤਦਾ ਪੈਂਦਾ ਹੈ ਜਿਨ੍ਹਾਂ ਦੇ ਰੈਣ-ਬਸੇਰਿਆਂ ਨੂੰ ਇਨਸਾਨ ਅਪਣੀਆਂ ਬਸਤੀਆਂ ਬਣਾਉਣ ਲਈ ਮਲੀਆਮੇਟ ਕਰ ਦਿੰਦਾ ਹੈ।

BirdsBirds

ਹੁਣ ਜਦੋਂ ਗਰਮੀ ਦਾ ਪ੍ਰਕੋਪ ਅਪਣੀ ਚਰਮ-ਸੀਮਾ 'ਤੇ ਪਹੁੰਚਦਾ ਜਾ ਰਿਹਾ ਹੈ, ਕੁੱਝ ਨਰਮ-ਦਿਲ ਇਨਸਾਨ ਇਨ੍ਹਾਂ ਪੰਛੀਆਂ ਦੀ ਮੱਦਦ ਲਈ ਅੱਗੇ ਆਏ ਹਨ। ਕਾਂਸ਼ੀ ਹਿੰਦੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਭਿਆਨਕ ਗਰਮੀ ਵਿਚ ਇਨ੍ਹਾਂ ਬੇਜ਼ੁਬਾਨਾਂ ਦੀ ਭੁੱਖ-ਪਿਆਸ ਮਿਟਾਉਣ ਦਾ ਬੀੜਾ ਚੁਕਿਆ ਹੈ। ਕਰੋਨਾ ਕਾਲ ਵਰਗੇ ਇਸ ਮੁਸ਼ਕਲ ਦੌਰ ਦੌਰਾਨ ਇਹ ਵਿਦਿਆਰਥੀ ਇਨ੍ਹਾਂ ਪੰਛੀਆਂ ਲਈ ਦਾਣਾ-ਪਾਣੀ ਦਾ ਪ੍ਰਬੰਧ ਕਰ ਰਹੇ ਹਨ।

BirdsBirds

ਇਸ ਅਨੋਖੀ ਮੁਹਿੰਮ 'ਚ ਮਹਾਤਮਾ ਗਾਂਧੀ ਕਾਂਸ਼ੀ ਵਿਸ਼ਵ-ਵਿਦਿਆਲਾ ਦੇ ਕੁਲਪਤੀ ਡਾ. ਟੀ.ਐਨ ਸਿੰਘ ਦਾ ਵਿਦਿਆਰਥੀਆਂ ਨੂੰ ਭਰਪੂਰ ਯੋਗਦਾਨ ਮਿਲ ਰਿਹਾ ਹੈ। ਵਿਦਿਆਰਥੀਆਂ ਨੇ ਕੁਲਦਪੀ ਦੇ ਸਹਿਯੋਗ ਸਦਕਾ ਯੂਨੀਵਰਸਿਟੀ ਕੈਂਪਸ ਅੰਦਰ ਮੌਜੂਦ ਰੁੱਖਾਂ 'ਤੇ ਪੰਛੀਆਂ ਨੂੰ ਦਾਣਾ-ਪਾਣੀ ਦੇਣ ਲਈ ਮਿੱਟੀ ਦੇ ਬਣੇ ਬਰਤਨ ਲਟਕਾਏ ਹਨ। ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਇਸ ਮੁਹਿੰਮ ਨੂੰ ਨਿਰਵਿਘਨ ਚਾਲੂ ਰੱਖਣ ਲਈ ਵਿੱਢੀ ਮੁਹਿੰਮ ਤਹਿਤ ਰੋਜ਼ਾਨਾ ਇਨ੍ਹਾਂ ਬਰਤਨਾਂ ਵਿਚ ਪਾਣੀ ਅਤੇ ਪੰਛੀਆਂ ਦੇ ਖਾਣ ਲਈ ਦਾਣੇ ਆਦਿ ਪਾਏ ਜਾਂਦੇ ਹਨ।

BirdsBirds

ਵਿਦਿਆਰਥੀਆਂ ਨੇ ਪੰਛੀਆਂ ਨੂੰ ਦਾਣਾ-ਪਾਣੀ ਮੁਹੱਈਆ ਕਰਵਾਉਣ ਲਈ ਰੁੱਖਾਂ 'ਤੇ ਲਟਕਾਏ ਜਾਣ ਵਾਲੇ ਇਹ ਵਿਸ਼ੇਸ਼ ਕਿਸਮ ਦੇ ਬਰਤਨ ਆਰਡਰ 'ਤੇ ਤਿਆਰ ਕਰਵਾਏ ਹਨ। ਕਾਂਸ਼ੀ ਹਿੰਦੂ ਵਿਸ਼ਵ-ਵਿਦਿਆਲਾ ਦੇ ਵਿਦਿਆਰਥੀ ਹਿਮਾਸ਼ੂ ਦਾ ਕਹਿਣਾ ਹੈ ਕਿ ਅਸੀਂ ਸਮਾਜ ਸੇਵਾ ਲਈ ਇਕ ਛੋਟੀ ਜਿਹੀ ਸੰਸਥਾ ਦੀ ਸਥਾਪਨਾ ਕੀਤੀ ਹੈ। ਇਸ ਸੰਸਥਾ ਦੇ ਮੈਂਬਰ ਵਿਦਿਆਰਥੀ ਅਪਣੇ ਜੇਬ ਖ਼ਰਚੇ ਵਿਚੋਂ ਬਚਤ ਕਰ ਕੇ ਸਮਾਜ ਸੇਵਾ ਦੇ ਕੰਮਾਂ 'ਤੇ ਖ਼ਰਚ ਕਰਦੇ ਹਨ। ਲੌਕਡਾਊਨ ਦੌਰਾਨ ਹਰ ਕੋਈ ਮੁਸੀਬਤ ਵਿਚ ਸੀ, ਸੋ ਅਸੀਂ ਪੰਛੀਆਂ ਦੀ ਮੱਦਦ ਕਰਨ ਦੀ ਸਕੀਮ ਬਣਾਈ।

BirdsBirds

ਉਨ੍ਹਾਂ ਕਿਹਾ ਕਿ ਅਸੀਂ ਸ਼ਹਿਰ ਦੀਆਂ ਲਗਭਗ 200 ਦੇ ਕਰੀਬ ਅਲੱਗ ਅਲੱਗ ਥਾਵਾਂ 'ਤੇ ਮਿੱਟੀ ਦੇ ਬਣੇ ਇਹ ਬਰਤਨ ਫਿੱਟ ਕਰਨ ਦੀ ਯੋਜਨਾ ਬਣਾਈ ਹੈ। ਇਨ੍ਹਾਂ ਬਰਤਨਾਂ ਵਿਚ ਪੰਛੀਆਂ ਲਈ ਲੋੜ ਮੁਤਾਬਕ ਦਾਣਾ-ਪਾਣੀ ਨਿਰੰਤਰ ਪਾਇਆ ਜਾਵੇਗਾ। ਇਸੇ ਦੌਰਾਨ ਯੂਨੀਵਰਸਿਟੀ ਦੇ ਕੁਲਪਤੀ ਡਾ. ਟੀਐਨ ਸਿੰਘ ਨੇ ਵਿਦਿਆਰਥੀਆਂ ਦੇ ਇਸ ਕਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਥੀਆਂ ਦੀ ਇਹ ਮੁਹਿੰਮ ਸਮਾਜ ਨੂੰ ਵੱਡਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਸਮਾਜ ਨੂੰ ਖੁਦ ਦੇ ਨਾਲ-ਨਾਲ ਪਸ਼ੂ ਪੰਛੀਆਂ ਦੀ ਵੀ ਚਿੰਤਾ ਕਰਨੀ ਚਾਹੀਦੀ ਹੈ।
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement