
ਕੇਂਦਰ ਸਰਕਾਰ ਨੇ ਇਸ ਦੇ ਲਈ ਅਗਲੇ ਤਿੰਨ ਮਹੀਨਿਆਂ 'ਚ ਦੇਸ਼ ਭਰ 'ਚ 50 ਮਾਡਿਊਲ ਹਸਪਤਾਲ ਬਣਾਉਣ ਦੀ ਯੋਜਨਾ ਬਣਾਈ ਹੈ
ਨਵੀਂ ਦਿੱਲੀ- ਕੋਰੋਨਾ ਵਾਇਰਸ (Coronavirus) ਇਨਫੈਕਸ਼ਨ (Infection) ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤ ਨੇ ਸੰਭਾਵਿਤ ਤੀਸਰੀ ਲਹਿਰ (Third Wave) ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੇਂਦਰ ਸਰਕਾਰ (Central Government) ਨੇ ਇਸ ਦੇ ਲਈ ਅਗਲੇ ਤਿੰਨ ਮਹੀਨਿਆਂ 'ਚ ਦੇਸ਼ ਭਰ 'ਚ 50 ਮਾਡਿਊਲ ਹਸਪਤਾਲ (Module Hospital) ਬਣਾਉਣ ਦੀ ਯੋਜਨਾ ਬਣਾਈ ਹੈ।
ਇਹ ਵੀ ਪੜ੍ਹੋ-ਸੁਸ਼ਾਂਤ ਸਿੰਘ ਸਮੇਤ ਇਹ ਸਿਤਾਰੇ ਘੱਟ ਉਮਰ ਹੀ ਦੁਨੀਆ ਨੂੰ ਕਹਿ ਗਏ 'ਅਲਵਿਦਾ'
Hospital
ਇਨ੍ਹਾਂ ਹਸਪਤਾਲਾਂ (Hospitals) 'ਚ ਆਈ.ਸੀ.ਯੂ. ਬੈੱਡ (ICU) ਅਤੇ ਆਕਸੀਜਨ (Oxygen) ਦੀ ਵਿਵਸਥਾ ਵੀ ਕੀਤੀ ਜਾਵੇਗੀ। ਦੂਜੀ ਲਹਿਰ (Second Wave) ਦੌਰਾਨ ਆਕਸੀਜਨ ਦੀ ਸਪਲਾਈ ਦੀ ਸਭ ਤੋਂ ਵੱਡੀ ਸਮੱਸਿਆ ਸੀ। ਇਕ ਰਿਪੋਰਟ ਮੁਤਾਬਕ ਮਾਡੀਉਲਰ ਮੌਜੂਦਾ ਹਸਪਤਾਲਾਂ ਦੇ ਕਰੀਬ ਹੀ ਬਣਾਏ ਜਾਣਗੇ ਅਤੇ ਇਸ ਦੇ ਲਈ ਇਨਫ੍ਰਾਸਟਰਕਚਰ (Infrastructure) ਦਾ ਵਿਸਤਾਰ ਕੀਤਾ ਜਾਵੇਗਾ।
ICU bed
ਇਹ ਵੀ ਪੜ੍ਹੋ-ਸਿੰਗਲਾ ਦੇ ਨਿਰਦੇਸ਼ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਕੂਲਾਂ ਲਈ 40 ਕਰੋੜ ਰੁਪਏ ਦੀ ਗ੍ਰਾਂਟ ਜਾਰੀ
ਮਾਡੀਉਲਰ ਹਸਪਤਾਲਾਂ (Modular hospitals) ਦੀ ਖਾਸ ਗੱਲ ਇਹ ਹੋਵੇਗੀ ਕਿ ਇਨ੍ਹਾਂ ਨੂੰ ਸਿਰਫ ਤਿੰਨ ਹਫਤਿਆਂ 'ਚ ਹੀ ਤਿਆਰ ਕੀਤਾ ਜਾ ਸਕੇਗਾ। ਇਕ ਹਸਪਤਾਲ ਦੇ ਨਿਰਮਾਣ 'ਚ ਕਰੀਬ ਤਿੰਨ ਕਰੋੜ (Crore) ਰੁਪਏ ਦੀ ਲਾਗਤ ਆਵੇਗੀ। ਕਿਸੇ ਐਮਰਜੈਂਸੀ (Emergency) ਜਾਂ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਣ 'ਤੇ ਇਨ੍ਹਾਂ ਹਸਪਤਾਲਾਂ ਦੇ ਇਕ ਹਫਤੇ ਦੇ ਅੰਦਰ ਇਕ ਸਥਾਨ ਤੋਂ ਦੂਜੇ ਸਥਾਨ ਸ਼ਿਫਟ (Shift) ਕੀਤਾ ਜਾਵੇਗਾ। ਇਨ੍ਹਾਂ ਮਾਡੀਉਲਰਾਂ ਦੀ ਮਿਆਦ ਘਟੋ-ਘੱਟ 25 ਸਾਲ ਹੋਵੇਗੀ।
Oxygen Cyclinder
ਇਹ ਵੀ ਪੜ੍ਹੋ-ਬੇਅਦਬੀ ਦੇ ਮੁੱਦੇ ’ਤੇ ਰਾਜਨੀਤੀ ਕਰ ਰਹੇ ਹਨ ਕੈਪਟਨ ਅਤੇ ਬਾਦਲ : ਕੁਲਤਾਰ ਸਿੰਘ ਸੰਧਵਾਂ
ਦੱਸ ਦਈਏ ਕਿ ਇਕ ਮਾਡੀਉਲਰ 'ਚ ਹਸਪਤਾਲ 'ਚ 100 ਬੈੱਡ (Bed) ਹੋਣਗੇ ਅਤੇ ਆਈ.ਸੀ.ਯੂ. (ICU) ਲਈ ਵੱਖ ਖੇਤਰ ਹੋਵੇਗਾ। ਇਨ੍ਹਾਂ ਹਸਪਤਾਲਾਂ ਨੂੰ ਉਸ ਥਾਂ 'ਤੇ ਬਣਾਇਆ ਜਾਵੇਗਾ ਜਿੱਥੇ ਬਿਜਲੀ, ਆਕਸੀਜਨ ਅਤੇ ਪਾਣੀ ਦੀ ਵਿਵਸਥਾ ਹੋਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਹ ਹਸਪਤਾਲ ਛੋਟੇ ਸ਼ਹਿਰਾਂ 'ਚ ਹੈਲਥ ਇਨਫ੍ਰਾਸਟਰਕਚਰ ਦੀ ਕਮੀ ਨੂੰ ਪੂਰਾ ਕਰਨਗੇ।
ਇਹ ਵੀ ਪੜ੍ਹੋ-ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ CM ਕੈਪਟਨ ਨੂੰ ਪੱਤਰ ਲਿਖ ਕੇ ਯਾਦ ਕਰਵਾਇਆ ਵਾਅਦਾ