
16 ਅਪ੍ਰੈਲ ਤੋਂ ਬੰਦ ਸੀ ਤਾਜ ਮਹਿਲ
ਆਗਰਾ: ਕੋਰੋਨਾ ( Corona) ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ 16 ਅਪ੍ਰੈਲ ਤੋਂ ਬੰਦ ਪਿਆ ਤਾਜ ਮਹਿਲ ( Taj Mahal) ਪੂਰੇ ਦੋ ਮਹੀਨਿਆਂ ਬਾਅਦ 16 ਜੂਨ ਨੂੰ ਖੁੱਲਣ ਜਾ ਰਿਹਾ ਹੈ। ਭਾਰਤ (India) ਦੇ ਪੁਰਾਤੱਤਵ ਸਰਵੇਖਣ ਦੁਆਰਾ ਤਾਜ ਮਹਿਲ ( Taj Mahal) ਸਮੇਤ ਸੁਰੱਖਿਅਤ ਸਮਾਰਕ ਖੋਲ੍ਹਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
Taj Mahal
ਧਿਆਨ ਯੋਗ ਹੈ ਕਿ ਪਿਛਲੇ ਸਾਲ 2020 ਵਿਚ ਵੀ ਕੋਰੋਨਾ ਦੀ ਲਾਗ ਕਾਰਨ ਦੇਸ਼ ਭਰ ਵਿਚ ਕੇਂਦਰੀ ਸੁਰੱਖਿਆ ਪ੍ਰਾਪਤ ਸਮਾਰਕ ਤਾਜ ਮਹਿਲ ( Taj Mahal) , ਆਗਰਾ ਕਿਲ੍ਹਾ ਸਮੇਤ ਫਤਿਹਪੁਰ ਸੀਕਰੀ ਸੈਲਾਨੀਆਂ ਲਈ ਬੰਦ ਕਰ ਦਿੱਤੇ ਗਏ ਸਨ।
Taj Mahal
207 ਦਿਨਾਂ ਤੱਕ ਖੁੱਲ੍ਹਣ ਤੋਂ ਬਾਅਦ ਤਾਜ ਮਹਿਲ ( Taj Mahal) ਦੇ ਦਰਵਾਜ਼ੇ ਦੁਬਾਰਾ ਬੰਦ ਕਰ ਦਿੱਤੇ ਗਏ। ਪਿਛਲੇ ਸਾਲ, ਤਾਜ ਮਹਿਲ ( Taj Mahal) ਸੈਲਾਨੀਆਂ ਲਈ 188 ਦਿਨਾਂ ਲਈ ਬੰਦ ਸੀ। ਕੋਰੋਨਾ ਦੀ ਲਾਗ ਦੀ ਦੂਜੀ ਲਹਿਰ ਵਿੱਚ, ਤਾਜ ਮਹਿਲ ( Taj Mahal) ਨੂੰ 15 ਜੂਨ ਤੱਕ ਬੰਦ ਰੱਖਣ ਦੇ ਆਦੇਸ਼ ਸਨ। ਜਦੋਂ ਤਾਲਾਬੰਦੀ (Lockdown) ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋਈ, ਤਾਂ ਤਾਜ ਮਹਿਲ ( Taj Mahal) ਅਤੇ ਹੋਰ ਸਮਾਰਕਾਂ ਨੂੰ ਸੈਲਾਨੀਆਂ ਲਈ ਖੋਲ੍ਹਣ ਦਾ ਫੈਸਲਾ ਲਿਆ ਗਿਆ।
Taj Mahal
ਇਹ ਵੀ ਪੜ੍ਹੋ-2022 ਦੀਆਂ ਗੁਜਰਾਤ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ 'ਆਪ'
ਤਾਜ ਮਹਿਲ ( Taj Mahal) 16 ਅਪ੍ਰੈਲ ਤੋਂ ਬੰਦ ਹੈ। ਸਮਾਰਕਾਂ ਤੋਂ ਆਪਣੀ ਰੋਜ਼ੀ-ਰੋਟੀ ਕਮਾਉਣ ਵਾਲੇ ਗਾਈਡ, ਫੋਟੋਗ੍ਰਾਫਰ, ਛੋਟੇ ਦੁਕਾਨਦਾਰਾਂ, ਹੋਟਲਾਂ ਤੇ ਰੈਸਟੋਰੈਂਟ ਦੇ ਮਾਲਕਾਂ ਦੇ ਚਿਹਰਿਆਂ ਤੇ ਉਸ ਵੇਲੇ ਖੁਸ਼ੀ ਆ ਗਈ ਜਦੋਂ ਤਾਜ ਮਹਿਲ ( Taj Mahal) ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਲਿਆ ਗਿਆ।
ਇਹ ਵੀ ਪੜ੍ਹੋ-ਦਿੱਲੀ-ਪਟਨਾ ਜਾਣ ਵਾਲੀ ਫਲਾਈਟ 'ਚ ਸੀ ਬੰਬ ਹੋਣ ਦੀ ਸੂਚਨਾ, ਦਿੱਲੀ ਏਅਰਪੋਰਟ 'ਤੇ ਇਕ ਗ੍ਰਿਫਤਾਰ