ਦਿੱਲੀ-ਪਟਨਾ ਜਾਣ ਵਾਲੀ ਫਲਾਈਟ 'ਚ ਸੀ ਬੰਬ ਹੋਣ ਦੀ ਸੂਚਨਾ, ਦਿੱਲੀ ਏਅਰਪੋਰਟ 'ਤੇ ਇਕ ਗ੍ਰਿਫਤਾਰ
Published : Jun 14, 2021, 1:34 pm IST
Updated : Jun 14, 2021, 1:36 pm IST
SHARE ARTICLE
Delhi airport
Delhi airport

ਧਮਕੀ ਮਿਲਣ ਤੋਂ ਬਾਅਦ ਜਾਂਚ ਦੌਰਾਨ ਏਅਰਪੋਰਟ 'ਤੇ ਇਕ ਬਾਥਰੂਮ 'ਚੋਂ ਇਕ ਪਰਚੀ ਮਿਲੀ ਸੀ।

ਨਵੀਂ ਦਿੱਲੀ-ਦਿੱਲੀ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (Indira Gandhi International Airport)  'ਤੇ ਉਸ ਵੇਲੇ ਹੜ੍ਹਕੰਪ ਮਚ ਗਿਆ ਜਦ ਫਲਾਈਟ (Flight) 'ਚ ਬੰਬ (Bomb) ਹੋਣ ਦੀ ਸੂਚਨਾ ਮਿਲੀ। ਏਅਰਪੋਰਟ 'ਤੇ ਪੁਲਸ (Police) ਨੇ ਇਕ ਅਜਿਹੇ ਵਿਅਕਤੀ ਨੂੰ ਫੜ੍ਹਿਆ ਜਿਸ ਨੇ ਦਿੱਲੀ-ਪਟਨਾ (Delhi-Patna) ਦੀ ਫਲਾਈਟ 'ਚ ਬੰਬ ਹੋਣ ਦੀ ਸੂਚਨਾ ਦਿੱਤੀ ਸੀ। ਸ਼ੁਰੂਆਤੀ ਜਾਂਚ 'ਚ ਪਤਾ ਚੱਲਿਆ ਹੈ ਕਿ ਉਸ ਫਲਾਈਟ 'ਚ ਸਵਾਰ ਇਕ 22 ਸਾਲਾ ਵਿਅਕਤੀ ਨੇ ਇਹ ਫੋਨ ਕੀਤਾ ਹੈ।

ਇਹ ਵੀ ਪੜ੍ਹੋ-ਇਸ ਦੇਸ਼ 'ਚ ਸਿਰਫ 12 ਰੁਪਏ 'ਚ ਮਿਲ ਰਿਹੈ ਘਰ, ਮੁਰੰਮਤ ਲਈ ਵੀ ਸਰਕਾਰ ਦੇਵੇਗੀ ਲੱਖਾਂ ਰੁਪਏ

ArrestArrest

ਦਿੱਲੀ ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਮੁਤਾਬਕ ਸ਼ੁਰੂਆਤੀ ਜਾਂਚ 'ਚ ਇਹ ਕਾਲ ਝੂਠੀ ਲੱਗ ਰਹੀ ਹੈ ਅਤੇ ਨੌਜਵਾਨ ਵੀ ਮਾਨਸਿਕ ਤੌਰ 'ਤੇ ਬੀਮਾਰ ਲੱਗ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਅਪ੍ਰੈਲ (April) ਮਹੀਨੇ 'ਚ ਇੰਦਰ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਇਕ ਜਹਾਜ਼ ਨੂੰ ਬੰਬ ਨਾਲ ਉਡਾਣ ਦੀ ਧਮਕੀ ਨਾਲ ਸਨਸਨੀ ਫੈਲ ਗਈ ਸੀ।

Delhi airportDelhi airport

ਇਹ ਵੀ ਪੜ੍ਹੋ-ਦਿੱਲੀ ਸਰਕਾਰ ਨੇ ਇਸ ਨਵੀਂ ਯੋਜਨਾ ਤਹਿਤ ਬਿਨ੍ਹਾਂ ਰਾਸ਼ਨ ਕਾਰਡ ਵਾਲਿਆਂ ਨੂੰ ਦਿੱਤਾ ਅਨਾਜ

ਧਮਕੀ ਮਿਲਣ ਤੋਂ ਬਾਅਦ ਜਾਂਚ ਦੌਰਾਨ ਏਅਰਪੋਰਟ 'ਤੇ ਇਕ ਬਾਥਰੂਮ (Bathroom) 'ਚੋਂ ਇਕ ਪਰਚੀ ਮਿਲੀ ਸੀ। ਇਸ ਪਰਚੀ 'ਤੇ ਬੈਂਗਲੁਰੂ (Bangalore) ਤੋਂ ਦਿੱਲੀ ਆਉਣ ਵਾਲੇ ਜਹਾਜ਼ 'ਚ ਬੰਬ ਹੋਣ ਅਤੇ ਉਸ ਦੇ ਦਿੱਲੀ ਏਅਰਪੋਰਟ ਪਹੁੰਚਦੇ ਹੀ ਉਡਾਣ ਦੀ ਗੱਲ ਲਿਖੀ ਗਈ ਸੀ। ਉਥੇ, ਜਾਂਚ ਦੌਰਾਨ ਜਹਾਜ਼ 'ਚ ਕੋਈ ਵਿਸਫੋਟਕ ਨਹੀਂ ਮਿਲਿਆ ਸੀ। ਇਸ ਤੋਂ ਪਹਿਲਾਂ ਵੀ ਨਵੰਬਰ 2019 'ਚ ਦਿੱਲੀ ਏਅਰਪੋਰਟ 'ਤੇ ਆਰ.ਡੀ.ਐਕਸ. ਨਾਲ ਭਰਿਆ ਸ਼ੱਕੀ ਬੈਗ (Bag) ਮਿਲਣ ਦੀ ਅਫਵਾਹ ਤੋਂ ਬਾਅਦ ਏਅਰਪੋਰਟ ਨੂੰ ਬੰਬ ਨਾਲ ਉਡਾਣ ਦੀ ਧਮਕੀ ਭਰਿਆ ਮੈਸੇਜ ਮਿਲਿਆ ਸੀ।

ਮੈਸੇਜ (Message)  ਇਕ ਔਰਤ ਦੀ ਫੇਸਬੁੱਕ ਪ੍ਰੋਫਾਈਲ (Facebook Profile) ਤੋਂ ਦਿੱਲੀ ਏਅਰਪੋਰਟ ਦੇ ਆਪਰੇਸ਼ਨ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਡਾਇਰ ਦੇ ਫੇਸਬੁੱਕ ਪੇਜ਼ 'ਤੇ ਭੇਜਿਆ ਗਿਆ ਸੀ। ਇਸ ਮੈਸੇਜ ਮਿਲਣ ਨਾਲ ਏਅਪੋਰਟ ਪ੍ਰਬੰਧਨ, ਪੁਲਸ ਅਤੇ ਸੁਰੱਖਿਆ ਏਜੰਸੀਆਂ 'ਚ ਹੜ੍ਹਕੰਪ ਮਚ ਗਿਆ ਸੀ।

ਇਹ ਵੀ ਪੜ੍ਹੋ-ਅਨਾਥ ਤੇ ਬੇਸਹਾਰਾ ਬੱਚਿਆਂ ਲਈ ਜਲਦ ਬਣਾਈ ਜਾਵੇਗੀ ਯੋਜਨਾ : CM ਚੌਹਾਨ

ਦਰਅਸਲ, ਡਾਇਲ ਦੇ ਫੇਸਬੁੱਕ ਪੇਜ਼ 'ਤੇ ਧਮਕੀ ਭਰਿਆ ਮੈਸੇਜ ਮਿਲਣ ਦੀ ਸ਼ਿਕਾਇਤ ਕੀਤੀ ਸੀ। ਮੈਸੇਜ 'ਚ ਏਅਰਪੋਰਟ ਨੂੰ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਸੀ। ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਤੁਰੰਤ ਏਅਰਪੋਰਟ 'ਤੇ ਤਲਾਸ਼ੀ ਮੁਹਿੰਮ ਚਲਾਈ ਸੀ ਪਰ ਉਥੇ ਅਜਿਹਾ ਕੋਈ ਸ਼ੱਕੀ ਸਾਮਾਨ ਨਹੀਂ ਮਿਲਿਆ ਸੀ 

Location: India, Delhi, New Delhi

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement