
ਜਿਓਨਾ ਚਾਨਾ ਦੇ 89 ਬੱਚੇ ਅਤੇ 33 ਪੋਤੇ-ਪੋਤੀਆਂ ਹਨ
ਆਈਜ਼ੌਲ : ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਮੰਨੇ ਜਾਣ ਵਾਲੇ ਮਿਜ਼ੋਰਮ (Mizoram) ਦੇ ਜਿਓਨਾ ਚਾਨਾ ( Ziona Chana) ਦੀ ਮੌਤ ਹੋ ਗਈ ਹੈ। ਉਹਨਾਂ ਨੇ 76 ਸਾਲ ਦੀ ਉਮਰ ਵਿੱਚ ਆਈਜ਼ੌਲ ( Aizawl) ਦੇ ਇਕ ਨਿੱਜੀ ਹਸਪਤਾਲ 'ਚ ਆਖਰੀ ਸਾਹ ਲਏ।
Ziona Chana
ਸਭ ਤੋਂ ਵੱਡੇ ਪਰਿਵਾਰ( Big Family) ਦੇ ਮੁਖੀ ਦੀਆਂ 38 ਪਤਨੀਆਂ, 89 ਬੱਚੇ ਅਤੇ 33 ਪੋਤੇ-ਪੋਤੀਆਂ ਹਨ। ਚਾਨਾ ( Ziona Chana) ਦਾ ਜਨਮ 21 ਜੁਲਾਈ 1945 ਨੂੰ ਹੋਇਆ ਸੀ। ਉਸਨੇ ਆਪਣਾ ਪਹਿਲਾ ਵਿਆਹ 17 ਸਾਲ ਦੀ ਉਮਰ ਵਿੱਚ ਕਰਵਾਇਆ ਸੀ। ਉਸਦੀ ਪਹਿਲੀ ਪਤਨੀ (First Wife) ਉਸ ਤੋਂ ਤਿੰਨ ਸਾਲ ਵੱਡੀ ਹੈ।
Ziona Chana
ਚਾਨਾ ( Ziona Chana) ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਹ 7 ਜੂਨ ਤੋਂ ਬਿਮਾਰ ਸਨ। ਉਹ ਕੁਝ ਵੀ ਖਾਣ ਪੀ ਨਹੀਂ ਰਹੇ ਸਨ। ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਖੂਨ ਦੀ ਜਰੂਰਤ ਹੈ। ਚਾਨਾ ( Ziona Chana) ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਸਨ।
Ziona Chana
ਇਹ ਵੀ ਪੜ੍ਹੋ: ਪਹਾੜਾਂ ਦੀ ਸੈਰ ਕਰਨ ਵਾਲਿਆਂ ਲਈ ਖੁਸ਼ਖਬਰੀ, ਹੋਟਲ ਕਰਮਚਾਰੀਆਂ ਨੇ ਸੈਲਾਨੀਆਂ ਨੂੰ ਦਿੱਤੀ 50 % ਛੋਟ
ਚਾਨਾ ( Ziona Chana) ਨੇ ਐਤਵਾਰ ਦੁਪਹਿਰ 2.30 ਵਜੇ ਟ੍ਰਿਨਿਟੀ ਹਸਪਤਾਲ 'ਚ ਆਖਰੀ ਸਾਹ ਲਏ। ਚਾਨਾ ( Ziona Chana) ਦਾ ਪਰਿਵਾਰ 'ਚੁਆਨ ਥਾਰ ਰਨ' ਨਾਮ ਦੇ ਚਾਰ ਮੰਜ਼ਿਲਾ ਮਕਾਨ ਵਿਚ ਰਹਿੰਦਾ ਹੈ। ਬਕਤਾਵਾਂਗ ਪਿੰਡ ਵਿੱਚ ਸਥਿਤ ਇਸ ਘਰ ਵਿੱਚ 100 ਕਮਰੇ ਹਨ।
Ziona Chana
ਇਹ ਵੀ ਪੜ੍ਹੋ: ਖੇਡਦੇ ਸਮੇਂ ਡੂੰਘੇ ਬੋਰਵੈਲ 'ਚ ਡਿੱਗਿਆ ਤਿੰਨ ਸਾਲ ਦਾ ਬੱਚਾ