
ਬਚਾਅ ਕਾਰਜ ਜਾਰੀ, ਮਾਪਿਆਂ ਦਾ ਰੋ ਰੋ ਬੁਰਾ ਹਾਲ
ਆਗਰਾ: ਆਗਰਾ (Agra) ਵਿੱਚ ਸੋਮਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਥਾਣਾ ਫਤਿਹਾਬਾਦ ਦੇ ਨਿਬੋਹਰਾ ਦੇ ਧਾਰਿਆਈ ਪਿੰਡ ਵਿਚ ਇਕ ਤਿੰਨ ਸਾਲ ਦਾ ਬੱਚਾ ਖੇਡਦੇ ਸਮੇਂ ਸੌਂ ਫੁੱਟ ਡੂੰਘੇ ਬੋਰਵੇਲ ( Borwell) ਵਿਚ ਡਿੱਗ ਗਿਆ।
Borwell
ਇਹ ਵੀ ਪੜ੍ਹੋ: ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਪਾਣੀ 'ਚ ਡੁੱਬਣ ਨਾਲ ਹੋਈ ਮੌਤ
ਜਾਣਕਾਰੀ ਮੁਤਾਬਿਕ ਬੱਚਾ ਘਰ ਦੇ ਬਾਹਰ ਖੇਡ ਰਿਹਾ ਸੀ ਤੇ ਅਚਾਨਕ ਘਰ ਦੇ ਬਾਹਰ ਖੁੱਲ੍ਹੇ ਕਰੀਬ ਸੌ ਫੁੱਟ ਡੂੰਘੇ ਬੋਰਵੇਲ ( Borwell) ਵਿਚ ਡਿੱਗ ਗਿਆ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਇਸ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਦੀ ਭੀੜ ਮੌਕੇ 'ਤੇ ਇਕੱਠੀ ਹੋ ਗਈ। ਇਸ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ। ਪਿੰਡ ਵਾਸੀਆਂ ਨੇ ਬੱਚੇ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ।
Borwell
ਇਹ ਵੀ ਪੜ੍ਹੋ: ਝੋਨੇ ਦੇ ਸੀਜ਼ਨ ਅਤੇ ਵਰ੍ਹਦੇ ਮੀਂਹ ਦੇ ਬਾਵਜੂਦ ਧਰਨਿਆਂ ’ਚ ਡਟੇ ਕਿਸਾਨ