
ਮੌਸਮ ਵਿਭਾਗ ਦਾ ਅਨੁਮਾਨ, ਆਉਣ ਵਾਲੇ ਦਿਨਾਂ ਵਿੱਚ ਮੱਠੀ ਪੈ ਸਕਦੀ ਉੱਤਰ ਪਛਮੀ ਰਾਜਾਂ ਦੇ ਕੁਝ ਹਿਸਿਆਂ ਵਿੱਚ ਮਾਨਸੂਨ ਦੀ ਰਫ਼ਤਾਰ। ਦਿੱਲੀ ‘ਚ ਮੀਂਹ ਦੇ ਆਸਾਰ।
ਨਵੀਂ ਦਿੱਲੀ: ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿੱਚ ਮਾਨਸੂਨ (Monsoon) ਹੁਣ ਤੱਕ ਦਸਤਕ ਦੇ ਚੁਕਿਆ ਹੈ। ਪਰ ਉੱਤਰ ਅਤੇ ਉੱਤਰ ਪੱਛਮੀ ਰਾਜਾਂ (North and North West States) ਵਿੱਚ ਅਜੇ ਵੀ ਮਾਨਸੂਨ ਦੇ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਭਾਰਤ ਮੌਸਮ ਵਿਭਾਗ (India Meteorological Department) ਨੇ ਅਨੁਮਾਨ ਲਾਇਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਾਨਸੂਨ ਦੀ ਰਫ਼ਤਾਰ ਉੱਤਰ ਪੱਛਮੀ ਰਾਜਾਂ (Northwestern States) ਦੇ ਕੁਝ ਹਿਸਿਆਂ ਵਿੱਚ ਮੱਠੀ ਪੈ ਸਕਦੀ ਹੈ।
ਇਹ ਵੀ ਪੜ੍ਹੋ-ਕੋਟਕਪੂਰਾ ਗੋਲੀਕਾਂਡ ਮਾਮਲਾ : SIT ਦੇ ਸਾਹਮਣੇ ਪੇਸ਼ ਹੋਣ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਇਨਕਾਰ
Monsoon
ਵਿਭਾਗ ਨੇ ਕਿਹਾ ਕਿ ਦੱਖਣ-ਪੱਛਮੀ ਮਾਨਸੂਨ (Southwest Monsoon) ਹੁਣ ਪੂਰੇ ਪ੍ਰਾਇਦੀਪ ਦੇ ਖੇਤਰ (peninsular region), ਪੂਰਬੀ ਮੱਧ ਅਤੇ ਪੂਰਬ ਅਤੇ ਉੱਤਰ-ਪੂਰਬ ਭਾਰਤ ਅਤੇ ਉੱਤਰ ਪੱਛਮੀ ਭਾਰਤ ਦੇ ਕੁਝ ਹਿਸਿਆਂ ਵਿੱਚ ਵੱਧ ਗਿਆ ਹੈ। ਹਾਲਾਂਕਿ, ਮੱਧ-ਵਿਥਕਾਰ ਪੱਛਮੀ ਹਵਾਵਾਂ ਦੇ ਆਉਣ ਨਾਲ ਮਾਨਸੂਨ ਦੀ ਰਫ਼ਤਾਰ ਉੱਤਰ ਪੱਛਮੀ ਦੇ ਕੁਝ ਹਿਸਿਆਂ ਵਿੱਚ ਘੱਟਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ-2022 ਦੀਆਂ ਗੁਜਰਾਤ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ 'ਆਪ'
ਰਾਜਧਾਨੀ ਦਿੱਲੀ ਵਿੱਚ ਵੀ ਮਾਨਸੂਨ ਦੇ ਆਉਣ ਨੂੰ ਥੋੜੇ ਹੀ ਦਿਨ ਬਚੇ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਮੌਸਮ ਵਿਭਾਗ ਨੇ ਇਥੇ ਬਾਰਸ਼ ਹੋਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਸੀ। ਵਿਭਾਗ ਨੇ ਸੋਮਵਾਰ ਸਵੇਰੇ ਦੱਸਿਆ ਕਿ ਦੱਖਣ-ਪੱਛਮੀ ਮਾਨਸੂਨ ਦੇ ਦਿੱਲੀ ਆਉਣ ਤੋਂ ਪਹਿਲਾਂ ਸ਼ਹਿਰ ਵਿੱਚ ਹਲਕਾ ਮੀਂਹ ਅਤੇ ਹਵਾ ਦੀ ਗਤੀ 40 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕਈ ਗੁਆਂਢੀ ਰਾਜਾਂ ਵਿੱਚ ਵੀ ਬਾਰਸ਼ ਪੈ ਸਕਦੀ ਹੈ।
Monsoon
ਇਹ ਵੀ ਪੜ੍ਹੋ-ਦਿੱਲੀ-ਪਟਨਾ ਜਾਣ ਵਾਲੀ ਫਲਾਈਟ 'ਚ ਸੀ ਬੰਬ ਹੋਣ ਦੀ ਸੂਚਨਾ, ਦਿੱਲੀ ਏਅਰਪੋਰਟ 'ਤੇ ਇਕ ਗ੍ਰਿਫਤਾਰ
ਆਈਐਮਡੀ ਨੇ ਕਿਹਾ ਕਿ ਅਗਲੇ 48 ਘੰਟਿਆਂ ਵਿਚ ਮੱਧ ਪ੍ਰਦੇਸ਼, ਪੂਰਬੀ ਉੱਤਰ ਪ੍ਰਦੇਸ਼, ਦਿੱਲੀ ਅਤੇ ਦਿੱਲੀ ਦੇ ਬਾਕੀ ਹਿੱਸਿਆਂ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੇ ਕੁਝ ਹੋਰ ਹਿੱਸਿਆਂ ਵਿਚ ਦੱਖਣ-ਪੱਛਮੀ ਮਾਨਸੂਨ ਦੇ ਅਗੇ ਵੱਧਣ ਲਈ ਹਾਲਾਤ ਠੀਕ ਹਨ।