
ਪ੍ਰਕਾਸ਼ ਸਿੰਘ ਬਾਦਲ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ
ਚੰਡੀਗੜ੍ਹ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਸੋਮਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਅਦਬੀ ਅਤੇ ਕੋਟਕਪੂਰਾ (Kotkapura) ਗੋਲੀਕਾਂਡ ਦੀ ਜਾਂਚ ਕਰ ਲਈ ਗਠਿਤ ਕੀਤੀ ਗਈ ਨਵੀਂ ਐੱਸ.ਆਈ.ਟੀ. (SIT) ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ-ਹਰਿਆਣਾ ਹਾਈਕੋਰਟ (Punjab-Haryana High Court) ਦੇ ਹੁਕਮ 'ਤੇ ਮਾਮਲੇ ਦੀ ਜਾਂਚ ਕਰ ਰਹੀ ਏ.ਡੀ.ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ਐੱਸ.ਆਈ.ਟੀ. ਨੇ ਬਾਦਲ ਨੂੰ 16 ਜੂਨ (June) ਨੂੰ ਸਵੇਰੇ ਪੁੱਛਗਿੱਛ ਲਈ ਤਲਬ ਕੀਤਾ ਹੈ ਪਰ ਪ੍ਰਕਾਸ਼ ਸਿੰਘ ਬਾਦਲ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ-2022 ਦੀਆਂ ਗੁਜਰਾਤ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ 'ਆਪ'
Parkash singh badal
ਦੱਸ ਦਈਏ ਕਿ ਇਹ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਦੇ ਵਿਰੋਧ 'ਚ ਬੈਠੇ ਪ੍ਰਦਰਸ਼ਨਕਾਰੀਆਂ 'ਤੇ ਫਾਈਰਿੰਗ (Firing) ਦਾ ਹੈ। ਇਸ ਤੋਂ ਪਹਿਲਾਂ ਵੀ ਰਿਟਾਇਰਡ ਆਈ.ਜੀ. ਕੁੰਵਰ ਵਿਜੈ ਪ੍ਰਤਾਪ (Retired IG Kunwar Vijay Pratap) ਦੀ ਅਗਵਾਈ ਵਾਲੀ ਐੱਸ.ਆਈ.ਟੀ. ਪਿਛਲੇ ਸਾਲ 16 ਨਵੰਬਰ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਗਿੱਛ ਲਈ ਬੁਲਾ ਚੁੱਕੀ ਹੈ। ਹੁਣ ਨਵੀਂ ਟੀਮ ਨੇ ਫਿਰ ਤੋਂ ਉਨ੍ਹਾਂ ਨੂੰ ਸੰਮਨ (Summons) ਭੇਜੇ ਹਨ, ਜਿਸ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਮੋਹਾਲੀ (Mohali) ਦੇ ਫੇਜ਼-8 'ਚ ਸਥਿਤ ਪੀ.ਐੱਸ.ਪੀ.ਸੀ.ਐੱਲ. ਦੇ ਗੈਸਟ ਹਾਊਸ (Guest House) 'ਚ ਪੇਸ਼ ਹੋਣਾ ਹੋਵੇਗਾ।
ਇਹ ਵੀ ਪੜ੍ਹੋ-ਦਿੱਲੀ-ਪਟਨਾ ਜਾਣ ਵਾਲੀ ਫਲਾਈਟ 'ਚ ਸੀ ਬੰਬ ਹੋਣ ਦੀ ਸੂਚਨਾ, ਦਿੱਲੀ ਏਅਰਪੋਰਟ 'ਤੇ ਇਕ ਗ੍ਰਿਫਤਾਰ
IG kunwar vijay pratap singh
ਦੱਸ ਦਈਏ ਕਿ 1 ਜੂਨ 2015 ਨੂੰ ਬਰਗਾੜੀ ਤੋਂ ਕਰੀਬ 5 ਕਿਲੋਮੀਟਰ ਦੂਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂਦੁਆਰਾ ਸਾਹਿਬ ਤੋਂ ਸ੍ਰੀ ਸੁਗੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਚੋਰੀ ਹੋ ਗਏ ਸਨ। 12 ਅਕਤੂਬਰ (October) ਨੂੰ ਜਦ ਮਾਮਲਾ ਚਰਚਾ 'ਚ ਆਇਆ ਤਾਂ ਪੁਲਸ (Police) ਦੇ ਕਾਰਵਾਈ ਕਰਨ ਤੋਂ ਪਹਿਲਾਂ ਹੀ ਵੱਡੀ ਗਿਣਤੀ 'ਚ ਸਿੱਖਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਪੰਜਾਬ (Punjab) ਦੇ ਕਈ ਹਿੱਸਿਆਂ 'ਚ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਦਾ ਸਿਲਸਿਲ ਵੀ ਸ਼ੁਰੂ ਹੋ ਗਿਆ।
ਘਟਨਾ ਦੇ ਦੋ ਦਿਨ ਬਾਅਦ 14 ਅਕਤੂਬਰ (October) ਨੂੰ ਪੁਲਸ ਨੇ ਕੋਟਕਪੂਰਾ ਦੇ ਮੈਨ ਚੌਕ ਅਤੇ ਬਾਅਦ 'ਚ ਕੋਟਕਪੂਰਾ ਬਠਿੰਡਾ ਰੋਡ 'ਤੇ ਪਿੰਡ ਬਹਿਬਲ ਕਲਾ 'ਚ ਪ੍ਰਦਰਸ਼ਨ ਕਰ ਰਹੀ ਸੰਗਤ 'ਤੇ ਫਾਈਰਿੰਗ (Firing) ਕਰ ਦਿੱਤੀ। ਇਸ ਫਾਈਰਿੰਗ 'ਚ ਪਿੰਡ ਸਰਾਂਵਾ ਵਾਸੀ ਗੁਰਜੀਤ ਸਿੰਘ ਅਤੇ ਬਹਿਬਲ ਖੁਰਦ ਵਾਸੀ ਕ੍ਰਿਸ਼ਨ ਭਵਗਾਨ ਸਿੰਘ ਦੀ ਮੌਤ ਹੋ ਗਈ ਜਦਕਿ ਕਰੀਬ ਦੋ ਦਰਜਨ ਪ੍ਰਦਰਸ਼ਨਕਾਰੀ ਅਤੇ ਕਰੀਬ ਇਕ ਦਰਜਨ ਪੁਲਸ (Police)ਮੁਲਾਜ਼ਮ ਜ਼ਖਮੀ ਹੋ ਗਏ।
DGP sumedh singh saini
ਇਹ ਵੀ ਪੜ੍ਹੋ-ਇਸ ਦੇਸ਼ 'ਚ ਸਿਰਫ 12 ਰੁਪਏ 'ਚ ਮਿਲ ਰਿਹੈ ਘਰ, ਮੁਰੰਮਤ ਲਈ ਵੀ ਸਰਕਾਰ ਦੇਵੇਗੀ ਲੱਖਾਂ ਰੁਪਏ
ਬੇਅਦਬੀ ਅਤੇ ਗੋਲੀਕਾਂਡ ਮਾਮਲੇ 'ਚ ਸਰਕਾਰ 'ਤੇ ਵਧਦੇ ਦਬਾਅ ਦੇ ਚਲਦਿਆਂ ਹਾਈ ਕੋਰਟ (High Court) ਦੇ ਆਦੇਸ਼ਾਂ 'ਤੇ ਬਣੀ ਉਕਤ ਐੱਸ.ਆਈ.ਟੀ. ਵਲੋਂ ਅਪਣਾ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਹੋਇਆ ਹੈ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ (Former DGP Sumedh Saini) , ਮੁਅੱਤਲ ਚੱਲ ਰਹੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਸਮੇਤ ਕੁਝ ਮੁਲਜ਼ਮ ਪੁਲਿਸ ਅਫ਼ਸਰਾਂ ਅਤੇ ਕਈ ਚਸ਼ਮਦੀਦ ਗਵਾਹਾ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ |