ਕਿਰਨ ਬੇਦੀ ਦੇ ਬਿਆਨ 'ਤੇ ਮਨਜਿੰਦਰ ਸਿਰਸਾ ਦੀ ਪ੍ਰਤੀਕਿਰਿਆ, ਕਿਹਾ- ਬਣਦੀ ਕਾਰਵਾਈ ਕਰਾਂਗੇ
Published : Jun 14, 2022, 4:39 pm IST
Updated : Jun 14, 2022, 4:39 pm IST
SHARE ARTICLE
Manjinder Sirsa
Manjinder Sirsa

ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਆਪਣੇ ਆਪ ਨੂੰ ਪੰਜਾਬੀ ਪਰਿਵਾਰ ਨਾਲ ਸਬੰਧਤ ਦੱਸਣ ਵਾਲੇ ਲੋਕ ਅਜਿਹੇ ਬਿਆਨ ਦੇ ਰਹੇ ਹਨ।



ਨਵੀਂ ਦਿੱਲੀ:  ਸਿੱਖਾਂ ਲੈ ਕੇ ਡਾ. ਕਿਰਨ ਬੇਦੀ ਵੱਲੋਂ  ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਹੈ। ਇਸ ਦੇ ਚਲਦਿਆਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆਇਆ ਹੈ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਆਪਣੇ ਆਪ ਨੂੰ ਪੰਜਾਬੀ ਪਰਿਵਾਰ ਨਾਲ ਸਬੰਧਤ ਦੱਸਣ ਵਾਲੇ ਲੋਕ ਅਜਿਹੇ ਬਿਆਨ ਦੇ ਰਹੇ ਹਨ।  

Manjinder Singh SirsaManjinder Singh Sirsa

ਉਹਨਾਂ ਕਿਹਾ ਕਿ ਮੈਂ 12 ਵਜੇ ਵਾਲੀ ਗੱਲ ਨੂੰ ਬਹੁਤ ਫਖ਼ਰ ਨਾਲ ਕਹਿੰਦਾ ਹਾਂ  ਕਿਉਂਕਿ ਅਬਦਾਲੀ ਜਿਹੜੀਆਂ ਧੀਆਂ-ਭੈਣਾਂ ਨੂੰ ਵੇਚਣ ਲਈ ਲੈ ਕੇ ਜਾਂਦਾ ਸੀ, ਸਰਦਾਰ ਰਾਤ 12 ਵਜੇ ਹਮਲੇ ਕਰਕੇ ਉਹਨਾਂ ਨੂੰ ਬਚਾਉਂਦੇ ਸਨ। ਅਜਿਹੇ ਬਿਆਨ ਦੇਣ ਵਾਲਿਆਂ ਨੂੰ ਪਿੱਛੇ ਝਾਤ ਮਾਰਨ ਦੀ ਲੋੜ ਹੈ। ਮੁਗਲ ਰਾਜ ਵੇਲੇ ਜਦੋਂ ਆਪਣੀ ਆਵਾਜ਼ ਚੁੱਕਣ ਲਈ ਡਰਦਾ ਸੀ, ਉਦੋਂ ਖਾਲਸਿਆਂ ਨੇ ਆਪਣੀਆਂ ਜਾਨਾਂ ’ਤੇ ਖੇਡ ਕਿ ਆਮ ਲੋਕਾਂ ਦੀ ਜਾਨ ਬਚਾਈ।

Kiran BediKiran Bedi

ਸਿਰਸਾ ਨੇ ਕਿਹਾ ਕਿ ਜਦੋਂ ਵੀ ਧਰਮ ਦੀ ਗੱਲ ਆਉਂਦੀ ਹੈ ਤਾਂ ਮੈਂ ਪਾਰਟੀ ਤੋਂ ਉੱਪਰ ਉੱਠ ਕੇ ਬੋਲਦਾ ਰਹਾਂਗਾ। ਇਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਾਂਗੇ। ਉਹਨਾਂ ਕਿਹਾ ਕਿ ਗਲਤ ਕੰਮ ਗਲਤ ਕੰਮ ਹੀ ਹੁੰਦਾ ਹੈ, ਚਾਹੇ ਉਸ ਨੂੰ ਕੋਈ ਵੀ ਕਰੇ। ਹਰ ਸਿੱਖ ਨੂੰ ਅਜਿਹੇ ਲੋਕਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਦੱਸ ਦੇਈਏ ਕਿ  ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚ ਕਿਰਨ ਬੇਦੀ ਕਹਿੰਦੇ ਹਨ, “ਅਜੇ 12 ਵੱਜਣ ਵਿਚ ਪੂਰੇ 30 ਮਿੰਟ ਹਨ ਤਾਂ ਪੂਰੇ 12 ਵਜੇ ਕਿਤਾਬ ਲਾਂਚ ਕਰਾਂਗੇ। ਕੋਈ ਸਰਦਾਰ ਜੀ ਇੱਥੇ ਨਹੀਂ ਹੈ”। ਇਸ ਨੂੰ ਲੈ ਕੇ ਸਿੱਖ ਭਾਈਚਾਰੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement