
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੁਛਗਿਛ ਸ਼ੁਰੂ ਕਰ ਦਿਤੀ
ਬੰਗਲੌਰ: ਕਰਨਾਟਕ ਦੇ ਬੰਗਲੌਰ ਸ਼ਹਿਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਥੇ ਇਕ ਧੀ ਨੇ ਅਪਣੀ ਮਾਂ ਦਾ ਕਤਲ ਦਿਤਾ ਅਤੇ ਉਸ ਦੀ ਲਾਸ਼ ਨੂੰ ਟਰਾਲੀ ਬੈਗ ਵਿਚ ਰੱਖ ਕੇ ਥਾਣੇ ਪਹੁੰਚ ਗਈ। ਫਿਲਹਾਲ ਪੁਲਿਸ ਨੇ ਮੁਲਜ਼ਮ ਧੀ ਵਿਰੁਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ: ਬੇਅੰਤ ਸਿੰਘ ਕਤਲ ਮਾਮਲਾ: ਸ਼ਮਸ਼ੇਰ ਸਿੰਘ ਨੇ ਸਮੇਂ ਤੋਂ ਪਹਿਲਾਂ ਰਿਹਾਈ ਲਈ ਦਾਇਰ ਕੀਤੀ ਅਰਜ਼ੀ
ਬੰਗਲੌਰ ਦੇ ਇਕ ਅਪਾਰਟਮੈਂਟ ਵਿਚ ਰਹਿਣ ਵਾਲੀ 39 ਸਾਲਾ ਸੇਨਾਲੀ ਸੇਨ ਨੇ ਕਥਿਤ ਤੌਰ 'ਤੇ ਅਪਣੀ ਮਾਂ ਦੀ ਹਤਿਆ ਕਰ ਦਿਤੀ। ਇੰਨਾ ਹੀ ਨਹੀਂ ਉਹ ਅਪਣੀ ਮਾਂ ਦੀ ਲਾਸ਼ ਨੂੰ ਟਰਾਲੀ ਬੈਗ 'ਚ ਰੱਖ ਕੇ ਥਾਣੇ ਲੈ ਗਏ ਅਤੇ ਅਪਣਾ ਗੁਨਾਹ ਕਬੂਲ ਕਰ ਲਿਆ। ਮ੍ਰਿਤਕ ਦੀ ਪਛਾਣ 70 ਸਾਲਾ ਬੀਵਾ ਪਾਲ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ED ਨੇ ਤਾਮਿਲਨਾਡੂ ਦੇ ਬਿਜਲੀ ਮੰਤਰੀ ਵੀ. ਸੇਂਥਿਲ ਬਾਲਾਜੀ ਨੂੰ ਕੀਤਾ ਗ੍ਰਿਫ਼ਤਾਰ
ਪੁਛਗਿਛ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਮੁਲਜ਼ਮ ਔਰਤ ਅਪਣੀ ਮਾਂ, ਪਤੀ ਅਤੇ ਸੱਸ ਨਾਲ ਅਪਾਰਟਮੈਂਟ 'ਚ ਰਹਿੰਦੀ ਸੀ। ਬੀਵਾ ਤੇ ਸੇਨਾਲੀ ਦੀ ਸੱਸ ਦਾ ਰੋਜ਼ ਕਲੇਸ਼ ਰਹਿੰਦਾ ਸੀ ਅਤੇ ਇਸ ਕਾਰਨਨ ਬੀਵਾ ਪਾਲ ਅਕਸਰ ਨੀਂਦ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰਨ ਦੀ ਧਮਕੀ ਵੀ ਦਿੰਦੀ ਸੀ।
ਇਹ ਵੀ ਪੜ੍ਹੋ: ਇਸ ਸਾਲ 6 ਹਜ਼ਾਰ ਤੋਂ ਵੱਧ ਅਮੀਰ ਲੋਕ ਦੇਸ਼ ਛੱਡਣ ਲਈ ਤਿਆਰ! ਰੀਪੋਰਟ ਵਿਚ ਹੋਇਆ ਖੁਲਾਸਾ
ਇਸ ਮਗਰੋਂ ਸੇਨਾਲੀ ਨੇ ਅਪਣੀ ਮਾਂ ਨੂੰ ਜ਼ਬਰਦਸਤੀ 20 ਨੀਂਦ ਦੀਆਂ ਗੋਲੀਆਂ ਦਿਤੀਆਂ ਅਤੇ ਜਦੋਂ ਪੀੜਤਾ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਤਾਂ ਉਸ ਨੇ ਕਥਿਤ ਤੌਰ ‘ਤੇ ਦੁਪੱਟੇ ਨਾਲ ਗਲ਼ਾ ਘੁੱਟ ਕੇ ਹਤਿਆ ਕਰ ਦਿਤੀ। ਮਾਈਕੋ ਲੇਆਉਟ ਪੁਲਿਸ ਦਾ ਕਹਿਣਾ ਹੈ, "ਲਾਸ਼ ਨੂੰ ਕੱਲ੍ਹ ਪੁਲਿਸ ਸਟੇਸ਼ਨ ਲਿਆਂਦਾ ਗਿਆ ਸੀ ਅਤੇ ਸੇਨਾਲੀ ਸੇਨ (39) ਵਿਰੁਧ ਆਈਪੀਸੀ ਦੀ ਧਾਰਾ 302 ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।" ਫ਼ਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੁਛਗਿਛ ਸ਼ੁਰੂ ਕਰ ਦਿਤੀ ਹੈ।