
ਹੈਨਲੇ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਦੀ 2023 ਦੀ ਰੀਪੋਰਟ ਵਿਚ ਇਹ ਖੁਲਾਸਾ ਹੋਇਆ ਹੈ।
ਨਵੀਂ ਦਿੱਲੀ: ਭਾਰਤ ਵਿਚ ਕਰੋੜਪਤੀਆਂ ਵਲੋਂ ਵਿਦੇਸ਼ ਦਾ ਰੁਖ ਜਾਰੀ ਹੈ। ਇਸ ਸਾਲ 6 ਹਜ਼ਾਰ ਤੋਂ ਵੱਧ ਕਰੋੜਪਤੀ ਦੇਸ਼ ਛੱਡਣ ਲਈ ਤਿਆਰ ਹਨ। ਇਕ ਰੀਪੋਰਟ ਅਨੁਸਾਰ 2023 ਵਿਚ ਅੰਦਾਜ਼ਨ 6,500 ਉੱਚ-ਨੈਟ-ਵਰਥ ਵਾਲੇ ਵਿਅਕਤੀਆਂ ਦੇ ਭਾਰਤ ਤੋਂ ਬਾਹਰ ਜਾਣ ਦੀ ਸੰਭਾਵਨਾ ਹੈ। ਦੇਸ਼ ਛੱਡਣ ਵਾਲੇ ਕਰੋੜਪਤੀਆਂ ਦੇ ਮਾਮਲੇ ਵਿਚ ਭਾਰਤ ਦਾ ਨੰਬਰ ਚੀਨ ਤੋਂ ਬਾਅਦ ਹੈ। ਚੀਨ ਤੋਂ ਸੱਭ ਤੋਂ ਵੱਧ ਕਰੋੜਪਤੀ ਵਿਦੇਸ਼ਾਂ ਨੂੰ ਜਾ ਰਹੇ ਹਨ।
ਇਹ ਵੀ ਪੜ੍ਹੋ: ਰਾਤ ਨੂੰ ਗਰਮ ਦੁੱਧ ਵਿਚ ਮਿਲਾ ਕੇ ਪੀਉ ਅੰਜੀਰ, ਹੋਣਗੇ ਕਈ ਫ਼ਾਇਦੇ
ਹੈਨਲੇ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਦੀ 2023 ਦੀ ਰੀਪੋਰਟ ਵਿਚ ਇਹ ਖੁਲਾਸਾ ਹੋਇਆ ਹੈ। ਫਰਮ ਦੁਨੀਆ ਭਰ ਵਿਚ ਪੈਸੇ ਅਤੇ ਨਿਵੇਸ਼ ਦੇ ਰੁਝਾਨਾਂ ਨੂੰ ਟਰੈਕ ਕਰਦੀ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਕਰੋੜਪਤੀਆਂ ਦੀ ਇਹ ਸੰਖਿਆ 2022 ਦੇ ਮੁਕਾਬਲੇ 13% ਘੱਟ ਹੈ। ਪਿਛਲੇ ਸਾਲ 7,500 ਅਮੀਰਾਂ ਦੇ ਭਾਰਤ ਛੱਡਣ ਦਾ ਅਨੁਮਾਨ ਹੈ। ਰੀਪੋਰਟ ਮੁਤਾਬਕ ਚੀਨ ਇਸ ਸਾਲ 13,500 ਕਰੋੜਪਤੀ ਗੁਆ ਦੇਵੇਗਾ। ਭਾਰਤ ਇਸ ਮਾਮਲੇ 'ਚ ਦੂਜੇ ਨੰਬਰ 'ਤੇ ਹੈ। ਦੇਸ਼ ਛੱਡਣ ਵਾਲੇ ਕਰੋੜਪਤੀਆਂ ਦੇ ਮਾਮਲੇ 'ਚ ਬ੍ਰਿਟੇਨ (3,200) ਤੀਜੇ ਅਤੇ ਰੂਸ (3000) ਚੌਥੇ ਨੰਬਰ 'ਤੇ ਹੈ।
ਇਹ ਵੀ ਪੜ੍ਹੋ: NEET 2023: ਮੁਹਾਲੀ ਦੀ ਹਰਅਜ਼ੀਜ਼ ਕੌਰ ਨੇ ਦੇਸ਼ ਭਰ ’ਚ ਹਾਸਲ ਕੀਤਾ 157ਵਾਂ ਰੈਂਕ
ਇਨਵੈਸਟਮੈਂਟ ਕੰਸਲਟੈਂਸੀ ਫਰਮ ਹੈਨਲੇ ਐਂਡ ਪਾਰਟਨਰਜ਼ ਮੁਤਾਬਕ ਉੱਚ-ਸੰਪੱਤੀ ਵਾਲੇ ਵਿਅਕਤੀ ਉਹ ਹਨ ਜਿਨ੍ਹਾਂ ਕੋਲ 1 ਮਿਲੀਅਨ ਡਾਲਰ (ਜਾਂ 8.22 ਕਰੋੜ ਰੁਪਏ) ਦੀ ਨਿਵੇਸ਼ਯੋਗ ਜਾਇਦਾਦ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਨਵੇਂ ਕਰੋੜਪਤੀ ਪੈਦਾ ਕਰਨ ਦੀ ਸਮਰੱਥਾ ਨੂੰ ਦੇਖਦੇ ਹੋਏ ਇਹ ਚਿੰਤਾ ਦਾ ਵਿਸ਼ਾ ਨਹੀਂ ਹੈ। ਭਾਰਤ ਵਿਚ ਹਰ ਸਾਲ ਨਵੇਂ ਕਰੋੜਪਤੀ ਪੈਦਾ ਕਰਨ ਦੀ ਸਮਰੱਥਾ ਹੈ। ਰੀਪੋਰਟ ਅਨੁਸਾਰ ਉੱਚ-ਸੰਪੱਤੀ ਵਾਲੀ ਵਿਅਕਤੀਗਤ ਆਬਾਦੀ 2031 ਤਕ 80% ਦਾ ਮਹੱਤਵਪੂਰਨ ਵਾਧਾ ਦਰਜ ਕਰੇਗੀ।
ਇਹ ਵੀ ਪੜ੍ਹੋ: ਪੰਜਾਬ ਦੀ ਸੱਭ ਤੋਂ ਘੱਟ ਉਮਰ ਦੀ ਸਰਪੰਚ ਪੱਲਵੀ ਠਾਕੁਰ ਨੂੰ ਕੌਮੀ ਕਾਨਫ਼ਰੰਸ ਲਈ ਮਿਲਿਆ ਸੱਦਾ
ਫਰਮ ਦੇ ਪ੍ਰਾਈਵੇਟ ਗਾਹਕਾਂ ਦੇ ਗਰੁੱਪ ਹੈੱਡ ਡੋਮਿਨਿਕ ਵੋਲੇਕ ਨੇ ਕਿਹਾ ਕਿ ਜ਼ਿਆਦਾਤਰ ਨਿਵੇਸ਼ਕ ਅਪਣੇ ਪ੍ਰਵਾਰਾਂ ਲਈ ਸੁਰੱਖਿਆ ਤੋਂ ਲੈ ਕੇ ਸਿੱਖਿਆ, ਸਿਹਤ ਸੰਭਾਲ, ਜਲਵਾਯੂ ਤਬਦੀਲੀ ਅਤੇ ਇਥੋਂ ਤਕ ਕਿ ਇਕ ਕ੍ਰਿਪਟੋ ਅਨੁਕੂਲ ਵਾਤਾਵਰਣ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤਰ੍ਹਾਂ ਦੇ ਕਾਰਨਾਂ ਕਰਕੇ ਕਿਸੇ ਹੋਰ ਦੇਸ਼ ਵਿਚ ਸੈਟਲ ਹੋਣ ਬਾਰੇ ਵਿਚਾਰ ਕਰ ਰਹੇ ਹਨ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਅਮੀਰ ਭਾਰਤੀ ਪ੍ਰਵਾਰਾਂ ਲਈ ਦੁਬਈ ਅਤੇ ਸਿੰਗਾਪੁਰ ਸੱਭ ਤੋਂ ਪਸੰਦੀਦਾ ਸਥਾਨ ਹਨ। ਅਜਿਹੇ ਲੋਕਾਂ ਦੀ ਸੂਚੀ ਵਿਚ ਬ੍ਰਿਟੇਨ, ਇੰਡੋਨੇਸ਼ੀਆ ਅਤੇ ਮੈਕਸੀਕੋ ਵਰਗੇ ਦੇਸ਼ ਵੀ ਸ਼ਾਮਲ ਹਨ।