
ਮਨੀ ਲਾਂਡਰਿੰਗ ਮਾਮਲੇ 'ਚ 24 ਘੰਟੇ ਤਕ ਕੀਤੀ ਗਈ ਪੁਛਗਿਛ
ਚੇਨਈ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁਧਵਾਰ ਨੂੰ ਤਮਿਲਨਾਡੂ ਦੇ ਮੰਤਰੀ ਵੀ. ਸੇਂਥਿਲ ਬਾਲਾਜੀ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਲੰਬੀ ਪੁਛਗਿਛ ਤੋਂ ਬਾਅਦ ਬਾਲਾਜੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਮੰਤਰੀ ਨੂੰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਸ਼ਹਿਰ ਦੇ ਇਕ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: ਇਸ ਸਾਲ 6 ਹਜ਼ਾਰ ਤੋਂ ਵੱਧ ਅਮੀਰ ਲੋਕ ਦੇਸ਼ ਛੱਡਣ ਲਈ ਤਿਆਰ! ਰੀਪੋਰਟ ਵਿਚ ਹੋਇਆ ਖੁਲਾਸਾ
ਉਸ ਨੂੰ ਬਾਅਦ ਵਿਚ ਇਕ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ, ਜਿਥੇ ਏਜੰਸੀ ਉਸ ਦੀ ਹਿਰਾਸਤ ਦੀ ਮੰਗ ਕਰੇਗੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿਚ ਮੰਗਲਵਾਰ ਨੂੰ ਦ੍ਰਵਿੜ ਮੁਨੇਤਰ ਕੜਗਮ (ਡੀ.ਐਮ.ਕੇ.) ਦੇ ਦਿੱਗਜ ਆਗੂ ਬਾਲਾਜੀ, ਜੋ ਕਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਨਾਲ ਜੁੜੇ ਟਿਕਾਣਿਆਂ 'ਤੇ ਛਾਪਾ ਮਾਰਿਆ।
ਇਹ ਵੀ ਪੜ੍ਹੋ: NEET 2023: ਮੁਹਾਲੀ ਦੀ ਹਰਅਜ਼ੀਜ਼ ਕੌਰ ਨੇ ਦੇਸ਼ ਭਰ ’ਚ ਹਾਸਲ ਕੀਤਾ 157ਵਾਂ ਰੈਂਕ
ਇਹ ਕਾਰਵਾਈ ਸੁਪ੍ਰੀਮ ਕੋਰਟ ਵਲੋਂ ਪੁਲਿਸ ਅਤੇ ਈ.ਡੀ. ਨੂੰ ਬਾਲਾਜੀ ਵਿਰੁਧ ਕਥਿਤ 'ਨੌਕਰੀ ਦੇ ਬਦਲੇ ਨਕਦੀ' ਘੁਟਾਲੇ ਦੀ ਜਾਂਚ ਕਰਨ ਦੀ ਇਜਾਜ਼ਤ ਦੇਣ ਦੇ ਕੁੱਝ ਮਹੀਨਿਆਂ ਬਾਅਦ ਹੋਈ ਹੈ। ਇਸ ਤੋਂ ਪਹਿਲਾਂ ਬਾਲਾਜੀ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਰਾਜ ਮੰਤਰੀ ਪੀ.ਕੇ. ਸ਼ੇਖਰ ਬਾਬੂ ਨੇ ਦਾਅਵਾ ਕੀਤਾ ਕਿ ਅਜਿਹੇ "ਸੰਕੇਤ" ਦਿਖਾਈ ਦੇ ਰਹੇ ਹਨ, ਜਿਸ ਤੋਂ ਲਗਦਾ ਹੈ ਕਿ ਬਾਲਾਜੀ ਨੂੰ "ਪ੍ਰੇਸ਼ਾਨ" ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ ਦੀ ਸੱਭ ਤੋਂ ਘੱਟ ਉਮਰ ਦੀ ਸਰਪੰਚ ਪੱਲਵੀ ਠਾਕੁਰ ਨੂੰ ਕੌਮੀ ਕਾਨਫ਼ਰੰਸ ਲਈ ਮਿਲਿਆ ਸੱਦਾ
ਇਸ ਦੀ ਇਕ ਵੀਡੀਉ ਵੀ ਸਾਹਮਣੇ ਆਈ ਹੈ, ਜਿਸ 'ਚ ਬਾਲਾਜੀ ਨੂੰ ਸ਼ਹਿਰ ਦੇ ਸਰਕਾਰੀ ਮੈਡੀਕਲ ਕਾਲਜ 'ਚ ਲਿਜਾਂਦੇ ਸਮੇਂ ਬੇਚੈਨ ਦੇਖਿਆ ਗਿਆ। ਹਸਪਤਾਲ ਪਹੁੰਚੇ ਸੂਬੇ ਦੇ ਕਾਨੂੰਨ ਮੰਤਰੀ ਐਸ. ਰਘੁਪਤੀ ਨੇ ਬਾਲਾਜੀ ਦੇ ਘਰ 'ਤੇ ਕਈ ਘੰਟੇ ਚੱਲੇ ਈਡੀ ਦੇ ਛਾਪੇ 'ਤੇ ਸਵਾਲ ਚੁਕੇ। ਈਡੀ ਨੇ ਮੰਗਲਵਾਰ ਨੂੰ ਅਪਣੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਚੇਨਈ, ਕਰੂਰ ਅਤੇ ਇਰੋਡ ਵਿਚ ਬਾਲਾਜੀ ਨਾਲ ਜੁੜੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।