ਗਰਮੀ ਕਰਕੇ ਨਦੀ 'ਚ ਨਹਾਉਣ ਗਏ ਬੱਚਿਆਂ ਸਮੇਤ ਪਿਤਾ ਦੀ ਡੁੱਬਣ ਨਾਲ ਹੋਈ ਮੌਤ

By : GAGANDEEP

Published : Jun 14, 2023, 1:21 pm IST
Updated : Jun 14, 2023, 2:18 pm IST
SHARE ARTICLE
photo
photo

ਪੁਲਿਸ ਨੇ ਪੋਸਟਮਾਰਟਮ ਲਈ ਭੇਜੀਆਂ ਲਾਸ਼ਾਂ

 

ਪ੍ਰਯਾਗਰਾਜ: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਬੁੱਧਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ। ਇਥੇ ਗੰਗਾ ਨਦੀ 'ਚ ਨਹਾਉਂਦੇ ਸਮੇਂ 4 ਲੋਕ ਡੁੱਬ ਗਏ। ਬਚਾਅ ਮੁਹਿੰਮ ਦੌਰਾਨ ਆਰਏਐਫ ਦੇ ਜਵਾਨ, ਉਨ੍ਹਾਂ ਦੇ ਪੁੱਤਰ-ਧੀ ਅਤੇ ਗੁਆਂਢੀ ਬੱਚੇ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਬਾਜੇਕੇ ਸਮੇਤ ਡਿਬਰੂਗੜ੍ਹ ਜੇਲ 'ਚ ਬੰਦ 3 ਸਾਥੀਆਂ ਨੇ ਕੀਤਾ ਹਾਈ ਕੋਰਟ ਦਾ ਰੁਖ਼ 

ਬਿਜਲੀ ਦੇ ਕੱਟ ਕਾਰਨ ਘਰਾਂ ਵਿਚ ਪਾਣੀ ਨਹੀਂ ਸੀ। ਜਿਸ ਕਾਰਨ ਇਹ ਲੋਕ ਘਾਟ 'ਤੇ ਇਸ਼ਨਾਨ ਕਰਨ ਗਏ ਸਨ। ਇਹ ਹਾਦਸਾ ਸਵੇਰੇ ਕਰੀਬ 8:15 ਵਜੇ ਸ਼ਿਵਕੁਟੀ ਘਾਟ 'ਤੇ ਵਾਪਰਿਆ।

ਇਹ ਵੀ ਪੜ੍ਹੋ: ਸੈਂਟਰਲ ਬੈਂਕ ਆਫ਼ ਇੰਡੀਆ ਦੀ ਸ਼ਾਖਾ ਵਿਚ ਲੱਗੀ ਅੱਗ, 2 ਘੰਟੇ ਬਾਅਦ ਪਾਇਆ ਗਿਆ ਕਾਬੂ

ਦਰਅਸਲ, ਰੈਪਿਡ ਐਕਸ਼ਨ ਫੋਰਸ ਦੀ 101 ਬਟਾਲੀਅਨ ਦੇ ਜਵਾਨ ਉਮੇਸ਼ ਆਪਣੇ ਬੇਟੇ ਵਿਵੇਕ (12), ਬੇਟੀ ਸਵੀਟੀ (8) ਅਤੇ ਗੁਆਂਢੀ ਅਭੈ ਪ੍ਰਤਾਪ ਸਿੰਘ ਦੇ ਬੇਟੇ ਅਭਿਨਵ (10) ਦੇ ਨਾਲ ਸਵੇਰੇ 8 ਵਜੇ ਦੇ ਕਰੀਬ ਘਾਟ 'ਤੇ ਪਹੁੰਚੇ ਸਨ। ਸਾਰੇ ਨਦੀ ਵਿਚ ਨਹਾਉਣ ਲਈ ਚਲੇ ਗਏ।

ਇਸ ਦੌਰਾਨ ਤਿੰਨੇ ਬੱਚੇ ਡੁੱਬਣ ਲੱਗੇ। ਜਦੋਂ ਉਮੇਸ਼ ਨੇ ਬੱਚਿਆਂ ਦਾ ਰੌਲਾ ਸੁਣਿਆ ਤਾਂ ਉਹ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਹ ਆਪ ਤਿੰਨ ਬੱਚਿਆਂ ਸਮੇਤ ਗੰਗਾ ਵਿਚ ਡੁੱਬ ਗਿਆ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement