
ਸ਼ੀਸ਼ੇ ਤੋੜ ਕੇ ਅੰਦਰ ਦਾਖ਼ਲ ਹੋਏ ਫਾਇਰ ਬ੍ਰਿਗੇਡ ਦੇ ਕਰਮਚਾਰੀ
ਲੁਧਿਆਣਾ: ਸ਼ਹਿਰ ਵਿਚ ਭਾਈਬਾਲਾ ਚੌਕ ਸਥਿਤ ਸੈਂਟਰਲ ਬੈਂਕ ਆਫ਼ ਇੰਡੀਆ ਦੀ ਸ਼ਾਖਾ ਵਿਚ ਅੱਗ ਲੱਗ ਗਈ। ਘਟਨਾ ਦਾ ਪਤਾ ਉਦੋਂ ਚਲਿਆ ਜਦੋਂ ਬੁੱਧਵਾਰ ਸਵੇਰੇ ਸਟਾਫ਼ ਡਿਊਟੀ ਲਈ ਪਹੁੰਚਿਆ। ਉਨ੍ਹਾਂ ਨੇ ਤੁਰੰਤ ਆਸਪਾਸ ਦੇ ਲੋਕਾਂ ਦੀ ਮਦਦ ਨਾਲ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਬੀ.ਜੇ.ਪੀ. ਨੇਤਾ ਪ੍ਰਵੀਨ ਬਾਂਸਲ 'ਤੇ ਐਫ਼.ਆਈ.ਆਰ. ਦਰਜ
ਕੁੱਝ ਸਮੇਂ ਵਿਚ ਅੱਗ ਵਧਦੀ ਗਈ ਅਤੇ ਹਰ ਪਾਸੇ ਧੂੰਆਂ ਫੈਲ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਗੱਡੀਆਂ ਸਮੇਤ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਪੂਰੀ ਇਮਾਰਤ 'ਚ ਧੂੰਆਂ ਫੈਲ ਗਿਆ ਸੀ, ਜਿਸ ਕਾਰਨ ਉਹ ਇਮਾਰਤ ਵਿਚ ਦਾਖਲ ਨਹੀਂ ਹੋ ਸਕੇ।
ਇਹ ਵੀ ਪੜ੍ਹੋ: ਖ਼ਾਸ ਮਾਮਲਿਆਂ ’ਚ ਹੀ ਜਾਰੀ ਕੀਤਾ ਜਾ ਸਕਦਾ ਹੈ ਲੁੱਕਆਊਟ ਨੋਟਿਸ- ਹਾਈਕੋਰਟ
ਅਖ਼ੀਰ ਉਨ੍ਹਾਂ ਨੇ ਇਮਾਰਤ ਦੇ ਬਾਹਰੋਂ ਸ਼ੀਸ਼ਾ ਤੋੜ ਦਿਤਾ, ਜਿਸ ਕਾਰਨ ਧੂੰਆਂ ਬਾਹਰ ਨਿਕਲਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀ ਅੰਦਰ ਦਾਖ਼ਲ ਹੋਏ ਅਤੇ ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਕਿਸ ਕਾਰਨ ਲੱਗੀ। ਇਸ ਦੇ ਨਾਲ ਹੀ ਬੈਂਕ ਸ਼ਾਖਾ ਨੂੰ ਹੋਏ ਨੁਕਸਾਨ ਦਾ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ।