'One Nation, One Election: ‘ਇਕ ਦੇਸ਼, ਇਕ ਚੋਣ’ ਬਾਰੇ ਸੰਵਿਧਾਨ ਕਮੇਟੀ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਦੌਰੇ ਉਪਰ
Published : Jun 14, 2025, 9:44 am IST
Updated : Jun 14, 2025, 9:44 am IST
SHARE ARTICLE
Constitution Committee on 'One Nation, One Election' to visit Punjab, Haryana and Himachal
Constitution Committee on 'One Nation, One Election' to visit Punjab, Haryana and Himachal

ਇਕ ਹਫ਼ਤਾ ਸਰਕਾਰੀ ਤੇ ਗ਼ੈਰ ਸਰਕਾਰੀ ਨੁਮਾਇੰਦਿਆਂ ਨਾਲ ਕਰੇਗੀ ਵਿਚਾਰ ਚਰਚਾ

One Nation, One Election : ‘ਵਨ ਨੇਸ਼ਨ ਵਨ ਇਲੈਕਸ਼ਨ’ ਬਾਰੇ ਕੇਂਦਰ ਵਲੋਂ ਗਠਿਤ ਸਾਂਝੀ ਸੰਵਿਧਾਨ ਕਮੇਟੀ ਅੱਜ ਤੋਂ ਇਕ ਹਫ਼ਤੇ ਦੇ ਦੌਰੇ ਉਪਰ ਪੰਜਾਬ ਹਰਿਆਦਾ ਤੇ ਹਿਮਾਚਲ ਪ੍ਰਦੇਸ਼ ਦੇ ਦੌਰੇ ’ਤੇ ਆਈ ਹੈ। ਇਹ ਕਮੇਟੀ ਇਸ ਸਬੰਧ ’ਚ ਕਾਨੂੰਨ ’ਚ ਸੋਧ ਨੂੰ ਲੈ ਕੇ ਸਰਕਾਰ ਤੇ ਸਿਆਸੀ ਪਾਰਟੀਆਂ ਨਾਲ ਵਿਚਾਰ ਵਟਾਂਦਰਾ ਕਰ ਕੇ ਸਾਰੇ ਪੱਖਾਂ ਦਾ ਅਧਿਐਨ ਕਰ ਰਹੀ ਹੈ। 

ਇਹ ਸੰਵਿਧਾਨ ਕਮੇਟੀ ਜਿਸ ’ਚ ਉੱਚ ਮਾਹਰ ਸ਼ਾਮਲ ਹਨ। ਅੱਜ ਚੰਡੀਗੜ੍ਹ ਪਹੁੰਚੇਗੀ। 14 ਜੂਨ ਨੂੰ ਇਹ ਕਮੇਟੀ ‘ਵਨ ਨੇਸ਼ਨ ਵਨ ਇਲੈਕਸ਼ਨ’ ਨੂੰ ਲੈ ਕੇ ਵਿਚਾਰ ਵਟਾਂਦਰੇ ਦਾ ਸਿਲਸਿਲਾ ਪੰਜਾਬ ਤੋਂ ਸ਼ੁਰੂ ਕਰੇਗੀ। 

ਪਹਿਲੇ ਦਿਨ ਇਹ ਕਮੇਟੀ ਪੰਜਾਬ ਦੇ ਮੁੱਖ ਮੰਤਰੀ, ਵਿਧਾਨ ਸਭਾ ਦੇ ਸਪੀਕਰ, ਵਿਰੋਧੀ ਧਿਰ ਦੇ ਆਗੂ ਤੋਂ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਡਿਪਟੀ ਸਪੀਕਰ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਚਰਚਨਜੀਤ ਸਿੰਘ ਚੰਨੀ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰੇਗੀ। ਹਰਿਆਣਾ ਦੇ ਰਾਜਪਾਲ ਵਲੋਂ ਇਸ ਕਮੇਟੀ ਨੂੰ ਰਾਤ ਦਾ ਖਾਣਾ ਦਿਤਾ ਜਾਣਾ ਹੈ। 15 ਜੂਨ ਨੂੰ ਦੂਜੇ ਦਿਨ ਇਹ ਕਮੇਟੀ ਭਾਖੜਾ ਨੰਗਲ ਦੇ ਦੌਰੇ ’ਤੇ ਜਾਵੇਗੀ, 16 ਜੂਨ ਇਹ ਕਮੇਟੀ ਹਰਿਆਣਾ ਤੇ ਚੰਡੀਗੜ੍ਹ ਯੂ.ਟੀ ਦੇ ਸਿਆਸੀ ਪ੍ਰਤੀਨਿਧਾਂ ਅਤੇ ਸਾਬਕਾ ਮੁੱਖ ਮੰਤਰੀਆਂ ਤੋਂ ਇਲਾਵਾ ਪੰਜਾਬ ਹਰਿਆਣਾ ਬਾਰ ਕੌਂਸਲ ਤੋਂ ਇਲਾਵਾ ਯੂਨੀਵਰਸਿਟੀ ਤੇ ਉਦਯੋਗ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕਰੇਗੀ। 

  17  ਜੂਨ ਨੂੰ ਪੰਜਾਬ ਦੇ ਮੁੱਖ ਸਕੱਤਰ, ਡੀਜੀਪੀ, ਵਿੱਤ, ਸਿਖਿਆ ਤੇ ਗ੍ਰਹਿ ਵਿਭਾਗ ਦੇ ਮੁਖੀਆਂ ਨੂੰ ਮਿਲ ਕੇ ਉਨ੍ਹਾਂ ਦੇ ਵਿਚਾਰ ਲਵੇਗੀ। ਇਸ ਦਿਨ ਰਾਤ ਦੇ ਖਾਣੇ ’ਤੇ ਪੰਜਾਬ ਦੇ ਰਾਜਪਾਲ ਨਾਲ ਪ੍ਰੋਗਰਾਮ ਹੈ 18 ਅਤੇ 19 ਜੂਨ ਨੂੰ ਕਮੇਟੀ ਹਿਮਾਚਲ ਪ੍ਰਦੇਸ਼ ਪਹੁੰਚ ਕੇ ਦੋ ਦਿਨ ਉਥੇ ਸਰਕਾਰ ਤੇ ਸਿਆਸੀ ਨੁਮਾਇੰਦੀਆਂ ਤੋਂ ਇਲਾਵਾ ਹੋਰ ਕਾਨੂੰਨੀ ਤੇ ਵਿਭਾਗੀ ਪ੍ਰਤੀਨਿਧਾਂ ਨੂੰ ਮਿਲੇਗੀ। 


 

SHARE ARTICLE

ਏਜੰਸੀ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement