
ਪਤੀ-ਪਤਨੀ ਦਾ 12 ਸਾਲ ਦਾ ਪੁਰਾਣਾ ਸੀ ਵਿਵਾਦ
ਨਵੀਂ ਦਿੱਲੀ: ਫੈਮਿਲੀ ਕੋਰਟ ਵਿਚ ਸ਼ਨੀਵਾਰ ਨੂੰ ਇਕ ਬੇਹੱਦ ਭਾਵੁਕ ਦ੍ਰਿਸ਼ ਦੇਖਿਆ ਗਿਆ। ਅੱਠਵੀਂ ਜਮਾਤ ਵਿਚ ਪੜ੍ਹਨ ਵਾਲੀ 14 ਸਾਲ ਦੀ ਇਕ ਬੱਚੀ ਦੀ ਅੱਖਾਂ ਹੰਝੂਆਂ ਨਾਲ ਭੱਜ ਗਈਆਂ ਸਨ। ਇਹ ਹੰਝੂ ਦੁੱਖ ਦੇ ਨਹੀ ਬਲਕਿ 12 ਸਾਲ ਬਾਅਦ ਅਪਣੇ ਪਿਤਾ ਨੂੰ ਪਾਉਣ ਦੀ ਖੁਸ਼ੀ ਦੇ ਸਨ। ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਰਾਸ਼ਟਰੀ ਲੋਕ ਅਦਾਲਤ ਵਿਚ 12 ਸਾਲਾਂ ਤੋਂ ਵੱਖ ਰਹਿ ਰਹੇ ਪਤੀ-ਪਤਨੀ ਵਿਚ ਵਿਵਾਦ ਹੋਇਆ ਸੀ।
ਬੇਟੀ ਨੇ ਜਦੋਂ ਪਿਤਾ ਨੂੰ ਦੇਖਿਆ ਤਾਂ ਉਸ ਕੋਲੋ ਰਿਹਾ ਨਾ ਗਿਆ। ਉਹ ਪਿਤਾ ਦੇ ਗਲ ਲੱਗ ਕੇ ਬਹੁਤ ਰੋਈ। ਬੇਟੀ ਨੇ ਕਿਹਾ ਕਿ ਉਹ ਬਹੁਤ ਯਾਦ ਕਰਦੀ ਹੈ। ਹੁਣ ਉਹ ਉਹਨਾਂ ਤੋਂ ਦੂਰ ਨਹੀਂ ਜਾਵੇਗੀ। ਇਸ ਤੋਂ ਬਾਅਦ ਉਸ ਦਾ ਪਿਤਾ ਵਿਵਾਦ ਨੂੰ ਭੁੱਲ ਗਿਆ ਅਤੇ ਰੋਣ ਲੱਗ ਗਿਆ। ਇਸ ਪਰਵਾਰ ਨੂੰ ਮਿਲਾਉਣ ਲਈ ਫੈਮਿਲੀ ਕੋਰਟ ਦੀ ਐਡੀਸ਼ਨਲ ਚੀਫ ਜੱਜ ਪ੍ਰੇਮਲਤਾ ਤ੍ਰਿਪਾਠੀ ਅਤੇ ਵਕੀਲ ਵੀਣਾਪਾਣੀ ਬੈਨਰਜੀ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।
ਰਾਜਧਾਨੀ ਰਾਂਚੀ ਨਿਵਾਸੀ ਰਾਜੂ ਅਪਣੀ ਪਤਨੀ 'ਤੇ ਸ਼ੱਕ ਕਰਦਾ ਸੀ। ਸ਼ੱਕ ਇੰਨਾ ਵਧ ਗਿਆ ਕਿ ਜਦੋਂ ਉਸ ਦੀ ਬੱਚੀ ਦੋ ਸਾਲ ਦੀ ਹੋਈ ਤਾਂ ਉਦੋਂ ਪਤੀ-ਪਤਨੀ ਵੱਖ ਹੋ ਗਏ। ਰਾਜੂ ਨੇ ਫੈਮਿਲੀ ਕੋਰਟ ਵਿਚ ਤਲਾਕ ਲੈਣ ਲਈ ਮੁਕੱਦਮਾ ਚਲਾਇਆ। ਉਸ ਦੀ ਪਤਨੀ ਨੇ 2008 ਵਿਚ ਦੇਖਭਾਲ ਦਾ ਮੁਕੱਦਮਾ ਕੀਤਾ ਸੀ। ਰਾਜੂ ਬੇਟੀ ਦਾ ਡੀਐਨਏ ਟੈਸਟ ਕਰਾਉਣ ਦੀ ਆਗਿਆ ਅਦਾਲਤ ਤੋਂ ਪ੍ਰਾਪਤ ਕਰਨਾ ਚਾਹੁੰਦਾ ਸੀ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਇੱਥੋਂ ਤਕ ਕਿ ਹਾਈਕੋਰਟ ਨੇ ਵੀ ਤਲਾਕ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ।