ਐਸ.ਵਾਈ.ਐਲ ਉਤੇ ਸੁਪਰੀਮ ਕੋਰਟ ਮੁੜ ਵਿਚਾਰ ਕਰੇ
Published : Jul 13, 2019, 10:07 am IST
Updated : Jul 14, 2019, 11:16 am IST
SHARE ARTICLE
Supreme Court
Supreme Court

ਸਤਲੁਜ-ਬਿਆਸ-ਰਾਵੀ ਸਮੇਤ ਯਮੁਨਾ-ਸਰਸਵਤੀ ਦਾ ਪਾਣੀ ਵੀ ਵੰਡੋ: ਰਾਜੇਵਾਲ

ਚੰਡੀਗੜ੍ਹ (ਜੀ.ਸੀ.ਭਾਰਦਵਾਜ): ਸਤਲੁਜ-ਰਾਵੀ-ਬਿਆਸ ਦੇ ਪਾਣੀਆਂ ਦੀ ਵੰਡ ਅਤੇ ਪੰਜਾਬ-ਹਰਿਆਣਾ ਵਿਚ ਪਿਛਲੇ 40 ਸਾਲਾਂ ਤੋਂ ਚੱਲੀ ਆ ਰਹੀ 'ਫ਼ਸਾਦ ਦੀ ਜੜ੍ਹ' ਐਸ.ਵਾਈ.ਐਲ ਨਹਿਰ ਦੇ ਮੁੱਦੇ ਦੇ ਮੁੜ ਗਰਮਾਹਟ ਵਿਚ ਆਉਣ ਨਾਲ ਸਰਹੱਦੀ ਸੂਬੇ ਦੇ ਲੱਖਾਂ ਕਿਸਾਨਾਂ ਨੇ ਅਪਣੀ ਯੂਨੀਅਨ ਰਾਹੀਂ ਸਰਕਾਰਾਂ ਨੂੰ ਤਾੜਨਾ ਕੀਤੀ ਹੈ ਕਿ ਦੁਬਾਰਾ ਇਸ ਮਸਲੇ ਨੂੰ ਨਾ ਵਿਗਾੜਿਆ ਜਾਵੇ ਅਤੇ ਪਾਣੀ ਦਾ ਮਸਲਾ 'ਰਾਏਪੇਰੀਅਨ ਹੱਕਾਂ' ਦੇ ਕਾਨੂੰਨੀ ਨੁਕਤੇ ਨਾਲ ਮਿਲ ਬੈਠ ਕੇ ਹੱਲ ਕੀਤਾ ਜਾਵੇ।

SYL Canal SYL Canal

ਕਿਸਾਨ ਭਵਨ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਆਏ ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਦੀ ਬੈਠਕ ਮਗਰੋਂ ਇਸ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪਾਣੀਆਂ ਦੇ ਮਸਲੇ ਉਤੇ ਸੁਪਰੀਮ ਕੋਰਟ ਮੁੜ ਵਿਚਾਰ ਕਰੇ ਅਤੇ ਜਿਸ ਤਰ੍ਹਾਂ ਕਾਵੇਰੀ ਦਰਿਆ ਦਾ ਮਸਲਾ ਹੱਲ ਕੀਤਾ ਗਿਆ ਜਾਂ ਨਰਬਦਾ ਦਾ ਪਾਣੀ ਵੰਡਿਆ, ਇਵੇਂ ਸੁਪਰੀਮ ਕੋਰਟ ਕਮਿਸ਼ਨ ਜਾਂ ਟ੍ਰਿਬਿਊਨਲ ਬਣਾ ਕੇ ਸਤਲੁਜ ਰਾਵੀ ਬਿਆਸ ਸਮੇਤ ਯਮੁਨਾ, ਘੱਗਰ ਤੇ ਸਰਸਵਤੀ ਦਰਿਆਵਾਂ ਦੇ ਪਾਣੀਆਂ ਦੀ ਵੰਡ ਵੀ 60:40 ਅਨੁਪਾਤ ਨਾਲ ਕਰੇ।

Bharti Kisan UnionBharti Kisan Union

ਰਾਜੇਵਾਲ ਨੇ ਕਿਹਾ ਕਿ ਆਉਂਦੇ ਕੁੱਝ ਦਿਨਾਂ ਵਿਚ ਪੰਜਾਬਦੇ ਕਿਸਾਨਾਂ ਵਲੋਂ ਇਕ-ਇਕ ਲੱਖ ਚਿੱਠੀ ਦੇਸ਼ ਦੇ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਭੇਜੀ ਜਾ ਰਹੀ ਹੈ ਜਿਸ ਵਿਚ ਲਿਖਿਆ ਜਾਵੇਗਾ ਕਿ ਪੰਜਾਬ ਨਾਲ ਧੱਕਾ ਨਹੀਂ ਸਹਿਣ ਕੀਤਾ ਜਾਵੇਗਾ। ਮੁੱਖ ਮੰਤਰੀ ਅਤੇ ਹੋਰਨਾਂ ਪਾਰਟੀਆਂ ਦੇ ਸਿਆਸੀ ਨੇਤਾਵਾਂ ਨੂੰ ਤਾੜਨਾ ਕਰਦੇ ਹੋਏ ਰਾਜੇਵਾਲ ਨੇ ਕਿਹਾ ਕਿ ਚੋਣਾਂ ਮੌਕੇ ਜਾਂ ਅਪਣੇ ਸਿਆਸੀ ਮੰਤਵਾਂ ਲਈ ਪੰਜਾਬ ਦੇ ਲੋਕਾਂ ਨੂੰ ਭੜਕਾਇਆ ਨਾ ਜਾਵੇ ਸਗੋਂ ਬੈਠਕਾਂ ਕਰ ਕੇ ਸਲਾਹ ਮਸ਼ਵਰੇ ਰਾਹੀਂ ਇਸ ਗੁੰਝਲਦਾਰ ਮਸਲੇ ਦਾ ਹੱਲ ਕਢਿਆ ਜਾਵੇ।

Captain Amarinder SinghCaptain Amarinder Singh

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ 21 ਜੂਨ ਨੂੰ ਬਲਬੀਰ ਸਿੰਘ ਰਾਜੇਵਾਲ ਨਾਲ ਪਾਣੀਆਂ ਦੇ ਮਸਲੇ ਉਤੇ ਸਲਾਹ ਮਸ਼ਵਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤਕੜਾ ਸਟੈਂਡ ਲੈ ਕੇ ਪੰਜਾਬ ਪੰਜਾਬ ਦੇ ਦਰਿਆਵੀ ਪਾਣੀਆਂ ਬਾਰੇ ਕੇਂਦਰ ਉਤੇ ਦਬਾਅ ਪਾਵੇ।  ਪੰਜਾਬ ਦੇ ਕਿਸਾਨਾਂ ਉਤੇ ਲੱਗ ਰਿਹਾ ਦੋਸ਼ ਕਿ ਫ਼ਸਲਾਂ ਲਈ ਪਾਣੀ ਫ਼ਜ਼ੂਲ ਧਰਤੀ ਹੇਠੋਂ ਕਢਿਆ ਜਾ ਰਿਹਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement