
ਭਾਰਤ ਦੇ ਝਾਰਖੰਡ ਸੂਬੇ ਨੂੰ ਖਣਿਜ ਸਰੋਤਾਂ ਦਾ ਭੰਡਾਰ ਮੰਨਿਆ ਜਾਂਦਾ ਹੈ। ਹੁਣ ਸੂਬੇ ਵਿਚ ਟੰਗਸਟਨ ਆਦਿ ਜ਼ਰੂਰੀ ਤੱਤਾਂ ਦਾ ਮਹੱਤਵਪੂਰਨ ਭੰਡਾਰ ਮਿਲਿਆ ਹੈ
ਨਵੀਂ ਦਿੱਲੀ: ਭਾਰਤ ਦੇ ਝਾਰਖੰਡ ਸੂਬੇ ਨੂੰ ਖਣਿਜ ਸਰੋਤਾਂ ਦਾ ਭੰਡਾਰ ਮੰਨਿਆ ਜਾਂਦਾ ਹੈ। ਹੁਣ ਸੂਬੇ ਵਿਚ ਟੰਗਸਟਨ ਆਦਿ ਜ਼ਰੂਰੀ ਤੱਤਾਂ ਦਾ ਮਹੱਤਵਪੂਰਨ ਭੰਡਾਰ ਮਿਲਿਆ ਹੈ ਜੋ ਇਸ ਮਾਮਲੇ ਵਿਚ ਭਾਰਤ ਨੂੰ ਆਤਮ ਨਿਰਭਰ ਬਣਾ ਸਕਦਾ ਹੈ। ਇਸ ਨਾਲ ਭਾਰਤ ਦੀ ਚੀਨ 'ਤੇ ਨਿਰਭਰਤਾ ਖ਼ਤਮ ਹੋ ਜਾਵੇਗੀ। ਗੜ੍ਹਵਾ ਜ਼ਿਲ੍ਹੇ ਦੇ ਸਲਤੂਆ ਖੇਤਰ ਵਿਚ ਟੰਗਸਟਨ ਦੇ ਭੰਡਾਰ ਦੀ ਜਾਣਕਾਰੀ ਮਿਲੀ ਹੈ। ਜੀਐਸਆਈ ਨੇ ਕੇਂਦਰ ਸਰਕਾਰ ਨੂੰ ਇਸ ਭੰਡਾਰ ਬਾਰੇ ਜਾਣਕਾਰੀ ਦਿੱਤੀ ਹੈ।
Tungsten
ਦੱਸ ਦਈਏ ਕਿ ਟੰਗਸਟਨ ਦੁਰਲੱਭ ਧਰਤੀ ਤੱਤ ਦੀ ਸ਼੍ਰੇਣੀ ਵਿਚ ਆਉਂਦਾ ਹੈ, ਜਿਓਲਾਜਿਕਲ ਸਰਵੇ ਆਫ ਇੰਡੀਆ ਇਸ ‘ਤੇ ਕੰਮ ਕਰ ਰਹੀ ਹੈ। ਫਿਲਹਾਲ ਇਹ ਜੀ 3 ਸਟੇਜ ਵਿਚ ਹੈ। ਯਾਨੀ ਇਸ ਦੀ ਮੈਪਿੰਗ ਕੀਤੀ ਜਾ ਰਹੀ ਹੈ। ਜੀਐਸਆਈ ਦੇ ਸੂਤਰਾਂ ਅਨੁਸਾਰ ਇਸ ਸਾਲ ਦੇ ਅਖੀਰ ਤੱਕ ਮੈਪਿੰਗ ਅਤੇ ਡ੍ਰਿਲਿੰਗ ਸ਼ੁਰੂ ਕਰ ਦਿੱਤੀ ਜਾਵੇਗੀ।
India and China
ਫਿਲਹਾਲ ਇਸ ਸਬੰਧੀ ਜੀਐਸਆਈ ਦੇ ਅਧਿਕਾਰੀ ਕੁਝ ਵੀ ਕਹਿਣ ਤੋਂ ਕਤਰਾ ਰਹੇ ਹਨ। ਟੰਗਸਟਨ ਦਾ ਭੰਡਾਰ ਕਿੰਨਾ ਹੈ,ਇਸ ਦਾ ਮੁਲਾਂਕਣ ਫਿਲਹਾਲ ਨਹੀਂ ਕੀਤਾ ਗਿਆ ਹੈ। ਝਾਰਖੰਡ ਵਿਚ ਟੰਗਸਟਨ ਦੀ ਇਹ ਪਹਿਲੀ ਖਾਣ ਹੈ। ਭੂ-ਵਿਗਿਆਨੀ ਅਨਿਲ ਸਿਨਹਾ ਨੇ ਕਿਹਾ ਕਿ ਝਾਰਖੰਡ ਵਿਚ ਟੰਗਸਟਨ ਮਿਲਣ ਨਾਲ ਦੇਸ਼ ਇਸ ਮਾਮਲੇ ਵਿਚ ਸਵੈ-ਨਿਰਭਰ ਹੋ ਜਾਵੇਗਾ ਅਤੇ ਦੂਜੇ ਦੇਸ਼ਾਂ ‘ਤੇ ਭਾਰਤ ਦੀ ਨਿਰਭਰਤਾ ਖ਼ਤਮ ਹੋ ਜਾਵੇਗੀ।
Tungsten
ਭਾਰਤ ਹਾਲੇ 100 ਫੀਸਦੀ ਟੰਗਸਟਨ ਦਰਾਮਦ ਕਰਦਾ ਹੈ। ਟੰਗਸਟਨ ਦਾ ਸਭ ਤੋਂ ਵੱਡਾ ਨਿਰਯਾਤ ਕਰਨ ਵਾਲਾ ਦੇਸ਼ ਚੀਨ ਹੈ। ਚੀਨ ਵਿਚ 56 ਫੀਸਦੀ, ਰੂਸ ਵਿਚ 5 ਫੀਸਦੀ, ਵਿਯਤਨਾਮ ਵਿਚ 3 ਫੀਸਦੀ ਅਤੇ ਮੰਗੋਲੀਆ ਵਿਚ 2 ਫੀਸਦੀ ਟੰਗਸਟਨ ਪਾਇਆ ਜਾਂਦਾ ਹੈ। ਚੀਨ ਦੇ ਨਾਲ ਵਪਾਰ ਘੱਟ ਹੋਣ ਦੀ ਸਥਿਤੀ ਵਿਚ ਦੇਸ਼ ਲਈ ਟੰਗਸਟਨ ਦਾ ਨਵਾਂ ਭੰਡਾਰ ਕਾਫੀ ਕਾਰਗਰ ਸਾਬਿਤ ਹੋਵੇਗਾ।ਇਕ ਸਮੇਂ ਟੰਗਸਟਨ ਦੀ ਸਭ ਤੋਂ ਜ਼ਿਆਦਾ ਵਰਤੋਂ ਬਿਜਲੀ ਦੇ ਬਲਬ ਵਿਚ ਕੀਤੀ ਜਾਂਦੀ ਸੀ।
China
ਹਾਲਾਂਕਿ ਹੁਣ ਫਾਈਟਰ ਜੈੱਟ, ਰਾਕੇਟ, ਏਅਰਕ੍ਰਾਫ਼ਟ, ਐਟਾਮਕ ਪਾਵਰ ਪਲਾਂਟ, ਡ੍ਰਿਲਿੰਗ ਅਤੇ ਕਟਿੰਗ ਟੂਲਸ, ਸਟੇਨਲੈੱਸ ਸਟੀਲ ਦੀ ਵੈਲਡਿੰਗ, ਇਲੈਕਟ੍ਰੋਡ, ਫਲੋਰੋਸੈਂਟ ਲਾਇਟਿੰਗ, ਦੰਦਾਂ ਦੇ ਇਲਾਜ ਤੋਂ ਇਲਾਵਾ, ਉੱਚ ਤਾਪਮਾਨ ਵਾਲੀਆਂ ਥਾਵਾਂ ਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ। 2200 ਡਿਗਰੀ ਸੈਂਟੀਗ੍ਰੇਟ ਤੱਕ ਤਾਪਮਾਨ ਵਾਲੀ ਥਾਂ ‘ਤੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਲੋਹੇ ਵਿਚ ਇਸ ਦੇ ਮਿਸ਼ਰਣ ਨਾਲ ਉਸ ਦੀ ਤਾਕਤ ਵਧ ਜਾਂਦੀ ਹੈ।