ਕੁਦਰਤ ਦੀ ਕਰੋਪੀ : ਚੀਨ 'ਚ ਮਹਿਸੂਸ ਕੀਤੇ ਗਏ 5.1 ਤੀਬਰਤਾ ਦੇ ਭੂਚਾਲ ਦੇ ਝਟਕੇ!
Published : Jul 12, 2020, 9:37 pm IST
Updated : Jul 12, 2020, 9:37 pm IST
SHARE ARTICLE
earthquake
earthquake

ਰੇਲ ਵਿਭਾਗ ਨੇ ਇਲਾਕੇ 'ਚੋਂ ਲੰਘਣ ਵਾਲੀਆਂ ਰੇਲਾਂ ਰੋਕੀਆਂ

ਬੀਜਿੰਗ : ਦੁਨੀਆਂ ਭਰ ਅੰਦਰ ਕਰੋਨਾ ਵਾਇਰਸ ਫ਼ੈਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਚੀਨ ਨੂੰ ਹੁਣ ਖੁਦ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਚੀਨ ਅੰਦਰ ਪਏ ਭਾਰੀ ਮੀਂਹਾਂ ਕਾਰਨ ਆਏ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਹੈ। ਇਸੇ ਦੌਰਾਨ ਚੀਨ ਅੰਦਰ ਭੂਚਾਲ ਦੀ ਦਸਤਕ ਨੇ ਦਹਿਸ਼ਤ ਦਾ ਮਾਹੌਲ ਬਣਾ ਦਿਤਾ ਹੈ।

 EarthquakeEarthquake

ਚੀਨ ਦੇ ਉਤਰੀ ਹੇਬੇਈ ਸੂਬੇ ਦੇ ਤੰਗਸ਼ਾਨ ਸ਼ਹਿਰ ਵਿਚ ਐਤਵਾਰ ਨੂੰ 5.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ ਵਿਚ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਅਧਿਕਾਰਤ ਸਮਾਚਾਰ ਏਜੰਸੀ 'ਸ਼ਿਨਹੁਆ' ਨੇ ਖ਼ਬਰ ਦਿਤੀ ਕਿ ਬੀਜਿੰਗ ਸਮੇਤ ਆਲੇ-ਦੁਆਲੇ ਦੇ ਹੋਰ ਇਲਾਕਿਆਂ ਵਿਚ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ।

EarthquakeEarthquake

ਚੀਨ ਭੂਚਾਲ ਨੈੱਟਵਰਕ ਕੇਂਦਰ ਨੇ ਦਸਿਆ ਕਿ ਭੂਚਾਲ ਸਵੇਰੇ 6 ਵੱਜ ਕੇ 38 ਮਿੰਟ 'ਤੇ ਆਇਆ ਜੋ ਗੁਏ ਜ਼ਿਲ੍ਹੇ ਵਿਚ 10 ਕਿਲੋਮੀਟਰ ਦੀ ਡੂੰਘਾਈ 'ਤੇ ਕੇਂਦਰਿਤ ਸੀ। ਇਸ ਦੇ ਬਾਅਦ 7 ਵੱਜ ਕੇ 2 ਮਿੰਟ 'ਤੇ ਜ਼ਿਲ੍ਹੇ ਵਿਚ 2.2 ਤੀਬਰਤਾ ਦਾ ਭੂਚਾਲ ਦਾ ਦੂਜਾ ਝਟਕਾ ਆਇਆ।

EarthquakesEarthquakes

ਖ਼ਬਰ ਵਿਚ ਕਿਹਾ ਗਿਆ ਹੈ ਕਿ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਫਾਇਰਫਾਈਟਰਜ਼ ਕਰਮੀਆਂ ਨੂੰ ਜ਼ਿਲ੍ਹੇ ਲਈ ਰਵਾਨਾ ਕੀਤਾ ਗਿਆ ਹੈ।

EarthquakesEarthquakes

ਰੇਲ ਵਿਭਾਗ ਨੇ ਇਲਾਕੇ 'ਚੋਂ ਲੰਘਣ ਵਾਲੀ ਯਾਤਰੀ ਰੇਲ ਸੇਵਾ 'ਤੇ ਰੋਕ ਲਗਾਉਣ ਲਈ ਤੁਰੰਤ ਐਮਰਜੈਂਸੀ ਯੋਜਨਾ ਸ਼ੁਰੂ ਕੀਤੀ ਅਤੇ ਰੇਲ ਉਪਕਰਨਾਂ ਅਤੇ ਹੋਰ ਸਹੂਲਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਤਿਹਾਸ ਦੀ ਸਭ ਤੋਂ ਭਿਆਨਕ ਕੁਦਰਤੀ ਆਫਤਾਂ ਵਿਚੋਂ ਇਕ ਵਿਚ, ਤੰਗਸ਼ਾਨ ਵਿਚ 1976 ਵਿਚ ਆਏ 7.8 ਤੀਬਰਤਾ ਦੇ ਭੂਚਾਲ ਨੇ ਘੱਟ ਤੋਂ ਘੱਟ 2,42,000 ਲੋਕਾਂ ਦੀ ਜਾਨ ਲੈ ਲਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।

Location: China, Jiangsu, Suqian

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement