
ਸਰਕਾਰ ਨੇ ਲੱਖਾਂ ਕਰਮਚਾਰੀਆਂ ਨੂੰ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਦਰਅਸਲ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ’ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਲੱਖਾਂ ਕਰਮਚਾਰੀਆਂ ਨੂੰ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਦਰਅਸਲ ਕੇਂਦਰੀ ਕਰਮਚਾਰੀਆਂ (Central government employees) ਦੇ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ’ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ। ਕਰਮਚਾਰੀਆਂ ਦੇ ਮਹਿੰਗਾਈ ਭੱਤੇ (Cabinet approves DA hike) ਵਿਚ 11 ਫੀਸਦ ਵਾਧਾ ਹੋਇਆ ਹੈ। ਕੈਬਨਿਟ ਕਮੇਟੀ ਆਫ ਇਕਨਾਮਿਕ ਅਫੇਅਰ ਨੇ ਇਸ ’ਤੇ ਮੋਹਰ ਲਗਾ ਦਿੱਤੀ ਹੈ।
7th Pay Commission
ਹੋਰ ਪੜ੍ਹੋ: ਖੇਤ ਕਾਮਿਆਂ ਤੇ ਬੇਜ਼ਮੀਨੇ ਕਾਸ਼ਤਕਾਰਾਂ ਲਈ CM ਦਾ ਵੱਡਾ ਐਲਾਨ, 590 ਕਰੋੜ ਰੁਪਏ ਕਰਜ਼ਾ ਹੋਇਆ ਮੁਆਫ਼
ਦੱਸ ਦਈਏ ਕਿ ਜਨਵਰੀ 2020 ਵਿਚ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ 4 ਫੀਸਦ ਵਧਿਆ ਸੀ। ਇਸ ਤੋਂ ਬਾਅਦ ਦੂਜੀ ਛਿਮਾਹੀ (ਜੂਨ 2020) ਵਿਚ ਇਸ ਵਿਚ ਤਿੰਨ ਫੀਸਦ ਦਾ ਵਾਧਾ ਹੋਇਆ ਹੈ। ਜਨਵਰੀ 2021 ਵਿਚ ਇਹ 4 ਫੀਸਦ ਹੋਰ ਵਧਿਆ ਸੀ। ਇਸ ਤਰ੍ਹਾਂ ਡੀਏ 17 ਫੀਸਦ ਤੋਂ ਵਧ ਕੇ 28 ਫੀਸਦ ਹੋਣ ਨਾਲ ਕਰਮਚਾਰੀਆਂ ਨੂੰ ਲਾਭ ਹੋਵੇਗਾ।
Dearness Allowance
ਹੋਰ ਪੜ੍ਹੋ: ਅਸਮਾਨੀ ਬਿਜਲੀ ਡਿੱਗਣ ਕਾਰਨ ਸਕੇ ਭੈਣ-ਭਰਾ ਦੀ ਹੋਈ ਮੌਤ
ਹਾਲਾਂਕਿ ਸਰਕਾਰ ਨੇ ਪਿਛਲੇ ਸਾਲ ਜਨਵਰੀ ਤੋਂ ਹੀ ਇਸ ਉੱਤੇ ਰੋਕ ਲਗਾਈ ਹੋਈ ਸੀ। ਹੁਣ ਸਰਕਾਰ ਨੇ ਡੇਢ ਸਾਲ ਬਾਅਦ ਤਿੰਨ ਕਿਸ਼ਤਾਂ ’ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ। ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਨੇ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਉੱਤੇ ਰੋਕ ਲਗਾਈ ਹੋਈ ਸੀ। ਜੁਲਾਈ ਦੇ ਮਹਿੰਗਾਈ ਭੱਤੇ ਨੂੰ ਲੈ ਕੇ ਸਰਕਾਰ ਨੇ ਹੁਣ ਤੱਕ ਕੋਈ ਫੈਸਲਾ ਨਹੀਂ ਕੀਤਾ ਹੈ।
7th pay commission
ਹੋਰ ਪੜ੍ਹੋ: ਰੋਪੜ ਵਿਖੇ ਵਾਪਰਿਆ ਭਿਆਨਕ ਹਾਦਸਾ, ਭਾਖੜਾ ਨਹਿਰ 'ਚ ਡਿੱਗੀ ਕਾਰ
ਮੰਨਿਆ ਜਾ ਰਿਹਾ ਹੈ ਕਿ ਜੁਲਾਈ ਵਿਚ ਮਹਿੰਗਾਈ ਭੱਤਾ 3 ਫੀਸਦੀ ਵਧ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕੁੱਲ ਮਹਿੰਗਾਈ ਭੱਤਾ 31 ਫੀਸਦੀ ਹੋ ਜਾਵੇਗਾ।