
ਜ਼ਿਲ੍ਹਾ ਰੂਪਨਗਰ ਦੇ ਪਿੰਡ ਨਵਾਂ ਮਲਕਪੁਰ ਨੇੜਿਓਂ ਗੁਜ਼ਰਦੀ ਭਾਖੜਾ ਨਹਿਰ ਵਿਚ ਇਕ ਕਾਰ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ।
ਰੂਪਨਗਰ: ਜ਼ਿਲ੍ਹਾ ਰੂਪਨਗਰ ਦੇ ਪਿੰਡ ਨਵਾਂ ਮਲਕਪੁਰ ਨੇੜਿਓਂ ਗੁਜ਼ਰਦੀ ਭਾਖੜਾ ਨਹਿਰ ਵਿਚ ਇਕ ਕਾਰ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ 7 ਵਜੇ ਇਨੋਵਾ ਕਾਰ ਨਹਿਰ ਵਿਚ ਡਿੱਗ ਗਈ।
Car fell into Bhakra canal
ਹੋਰ ਪੜ੍ਹੋ: 37.8 ਕਰੋੜ ਵਿਚ ਵਿਕੀ Amrita Sher-Gil ਦੀ 83 ਸਾਲ ਪੁਰਾਣੀ ਪੇਂਟਿੰਗ, ਬਣਾਇਆ ਰਿਕਾਰਡ
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਕਾਰ ਦੀ ਲੋਕੇਸ਼ਨ ਦਾ ਪਤਾ ਲਗਾਇਆ ਅਤੇ ਗੋਤਾਖੋਰਾਂ ਵੱਲੋਂ ਕਾਰ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕਾਰ ਨੂੰ ਬਾਹਰ ਕੱਢਣ ਕਾਫੀ ਮੁਸ਼ਕਿਲ ਆਈ ਪਰ ਜਦੋਂ ਗੱਡੀ ਪਾਣੀ ਤੋਂ ਬਾਹਰ ਕੱਢੀ ਗਈ ਤਾਂ ਗੱਡੀ ਦੇ ਵਿਚ ਕੋਈ ਵੀ ਸਵਾਰ ਮੌਜੂਦ ਨਹੀਂ ਸੀ।
Car fell into Bhakra canal
ਹੋਰ ਪੜ੍ਹੋ: ਖੂਬਸੂਰਤ ਟਾਊਨਸ਼ਿਪ ਦੇ ਰੂਪ 'ਚ ਉੱਭਰ ਰਿਹਾ ਹੈ ਹਾਊਸਿੰਗ ਪ੍ਰਾਜੈਕਟ Riverdale Aerovista
ਕਾਰ ਦਾ ਰਜਿਸਟ੍ਰੇਸ਼ਨ ਨੰਬਰ HP24D2800 ਹਿਮਾਚਲ ਦਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਕਰੀਬ 9 ਵਜੇ ਇਸ ਸਬੰਧੀ ਜਾਣਕਾਰੀ ਮਿਲੀ। ਉਹਨਾਂ ਦੱਸਿਆ ਕਿ ਸਥਾਨਕ ਲੋਕਾਂ ਅਨੁਸਾਰ ਕਾਰ ਵਿਚ ਦੋ ਲੋਕ ਸਵਾਰ ਸਨ।