ਹਿਮਾਚਲ 'ਚ ਮਰੇ ਅਪਣੇ ਪਿਆਰਿਆਂ ਦੀਆਂ ਦੇਹਾਂ ਲੱਭਣ ਗਏ ਪ੍ਰਵਾਰਾਂ ਨਾਲ ਹੋ ਰਹੀ ਲੁੱਟ!

By : KOMALJEET

Published : Jul 14, 2023, 7:45 pm IST
Updated : Jul 14, 2023, 8:27 pm IST
SHARE ARTICLE
Punjabi News
Punjabi News

ਮਹਿੰਗੀਆਂ ਹੋਈਆਂ ਖਾਣ ਦੀਆਂ ਚੀਜ਼ਾਂ ਤੇ ਸਰਕਾਰੀ ਬੱਸਾਂ ਵਿਚ ਵਸੂਲਿਆ ਜਾ ਰਿਹਾ ਦੋ-ਗੁਣਾ ਕਿਰਾਇਆ : ਪੀੜਤ 

ਕਈ ਲਾਸ਼ਾਂ ਵਿਚ ਪੈ ਚੁੱਕੇ ਨੇ ਕੀੜੇ ਤੇ ਧੜਾਂ 'ਤੇ ਨਹੀਂ ਮਿਲੇ ਸਿਰ : ਪੀ.ਆਰ.ਟੀ.ਸੀ. ਮੁਲਾਜ਼ਮ 

ਚੰਡੀਗੜ੍ਹ (ਕੋਮਲਜੀਤ ਕੌਰ, ਸੁਮਿਤ ਸਿੰਘ) : ਚੰਡੀਗੜ੍ਹ ਤੋਂ ਮਨਾਲੀ ਜਾਂਦੇ ਸਮੇਂ ਲਾਪਤਾ ਹੋਈ ਪੀ.ਆਰ.ਟੀ.ਸੀ. ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ  ਲਾਸ਼ ਮਿਲੀ ਹੈ। ਕੰਡਕਟਰ ਦੀ ਪਹਿਚਾਣ ਜਗਸੀਰ ਸਿੰਘ ਜਦਕਿ ਡਰਾਈਵਰ ਦੀ ਪਛਾਣ ਸਤਗੁਰ ਸਿੰਘ ਵਜੋਂ ਹੋਈ ਹੈ। 

ਸਤਗੁਰ ਸਿੰਘ ਦੇ ਪ੍ਰਵਾਰ ਅਤੇ ਪੀ.ਆਰ.ਟੀ.ਸੀ. ਮੁਲਾਜ਼ਮਾਂ ਵਲੋਂ ਚੰਡੀਗੜ੍ਹ ਪੀ.ਆਰ.ਟੀ.ਸੀ. ਡਿਪੂ ਵਿਖੇ ਰੋਸ ਵਜੋਂ ਧਰਨਾ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਦਸਿਆ ਕਿ ਅਸੀਂ ਪਹਿਲੇ ਦਿਨ ਤੋਂ ਹੀ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਦਿਤੀ ਸੀ ਕਿ ਬੱਸ PB65BB4893 ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ। 
ਉਨ੍ਹਾਂ ਦਸਿਆ ਕਿ ਅਸੀਂ ਅਪਣੇ ਪੱਧਰ 'ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਸਾਨੂੰ ਇਕ ਲਾਸ਼ ਦੀ ਤਸਵੀਰ ਮਿਲੀ ਜੋ ਸਾਡੇ ਡਰਾਈਵਰ ਭਰਾ ਦੀ ਹੀ ਸੀ। ਸਤਗੁਰ ਸਿੰਘ ਦੇ ਪ੍ਰਵਾਰ ਵਲੋਂ ਪੁਸ਼ਟੀ ਕੀਤੇ ਜਾਣ ਮਗਰੋਂ ਉਹ ਦੇਹ ਲੈਣ ਲਈ ਗਏ ਪਰ ਉਥੇ ਜਾ ਕੇ ਉਨ੍ਹਾਂ ਦਾ ਮਨ ਬਹੁਤ ਦੁਖੀ ਹੋਇਆ ਕਿਉਂਕਿ ਲਾਸ਼ ਦੀ ਹਾਲਤ ਬਹੁਤ ਹੀ ਤਰਸਯੋਗ ਸੀ। ਇਸ ਤੋਂ ਇਲਾਵਾ ਕੰਡਕਟਰ ਦੀ ਵੀ ਭਾਲ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਨੂੰ ਪੰਜ ਲਾਸ਼ਾਂ ਮਿਲੀਆਂ ਜਿਨ੍ਹਾਂ ਵਿਚੋਂ ਕਈਆਂ ਦੇ ਧੜ 'ਤੇ ਸਿਰ ਨਹੀਂ ਸਨ ਅਤੇ ਲਾਸ਼ਾਂ ਵਿਚ ਕੀੜੇ ਪੈ ਗਏ ਹਨ। 

ਇਹ ਵੀ ਪੜ੍ਹੋ: ਨੈਸ਼ਨਲ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵਲੋਂ ਓ.ਐਨ.ਜੀ.ਸੀ ਨਾਲ ਸਮੀਖਿਆ ਮੀਟਿੰਗ

ਗਲਬਾਤ ਕਰਦਿਆਂ ਉਨ੍ਹਾਂ ਦਸਿਆ ਕਿ ਹਿਮਾਚਲ ਵਿਚ ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋਂ ਸੈਲਾਨੀ ਜਾਂਦੇ ਹਨ ਜਿਸ ਦੇ ਚਲਦੇ ਉਥੇ ਹਜ਼ਾਰਾਂ ਦੀ ਗਿਣਤੀ ਵਿਚ ਮੌਤਾਂ ਹੋਈਆਂ ਹਨ। ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਬਰਾਮਦ ਹੋਣ ਵਾਲੀਆਂ ਲਾਸ਼ਾਂ ਨੂੰ ਹਸਪਤਾਲ ਵਿਚ ਰਖਵਾਇਆ ਜਾਂਦਾ ਹੈ ਪਰ ਉਥੇ ਸਹੁਲਤਾਂ ਦੀ ਘਾਟ ਹੈ। ਨੈਟਵਰਕ ਨਾ ਹੋਣ ਕਾਰਨ ਲਾਸ਼ਾਂ ਦੀ ਸ਼ਨਾਖ਼ਤ ਲਈ ਤਸਵੀਰਾਂ ਆਦਿ ਨਾ ਤਾਂ ਅਖ਼ਬਾਰਾਂ ਵਿਚ ਛਪਵਾਈਆਂ ਗਈਆਂ ਅਤੇ ਨਾਲ ਹੀ ਨੈੱਟ 'ਤੇ ਪਾਈਆਂ ਗਈਆਂ। ਉਨ੍ਹਾਂ ਦਾ ਕਹਿਣਾ ਹੈ ਕਿ 72 ਘੰਟਿਆਂ ਤਕ ਲਾਸ਼ਾਂ ਨੂੰ ਰਖਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਸਸਕਾਰ ਕਰ ਦਿਤਾ ਜਾਂਦਾ ਹੈ। ਇਸ ਤਰ੍ਹਾਂ ਵੱਡੀ ਗਿਣਤੀ ਵਿਚ ਅਜਿਹੇ ਪ੍ਰਵਾਰ ਵੀ ਹੋਣਗੇ ਜਿਨ੍ਹਾਂ ਨੂੰ ਤਾ-ਉਮਰ ਅਪਣੇ ਪਿਆਰਿਆਂ ਬਾਰੇ ਕੋਈ ਪਤਾ ਨਹੀਂ ਲੱਗ ਸਕੇਗਾ।

ਇਹ ਵੀ ਪੜ੍ਹੋ: ਥੋਕ ਮਹਿੰਗਾਈ ਦਰ ਜੂਨ ’ਚ ਘਟ ਕੇ ਅੱਠ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ 

ਪੀ.ਆਰ.ਟੀ.ਸੀ. ਮੁਲਾਜ਼ਮਾਂ ਨੇ ਭਾਵੁਕ ਹੁੰਦਿਆਂ ਦਸਿਆ ਕਿ ਵੱਡੀ ਗਿਣਤੀ ਵਿਚ ਸੈਲਾਨੀ ਹਿਮਾਚਲ ਜਾਂਦੇ ਹਨ ਪਰ ਉਥੋਂ ਦੇ ਪ੍ਰਸ਼ਾਸਨ ਵਲੋਂ ਲਾਸ਼ਾਂ ਦੀ ਦੇਖਭਾਲ ਤਾਂ ਛਡਿਆ ਸਗੋਂ ਉਥੇ ਫਸੇ ਲੋਕਾਂ ਲਈ ਖਾਣ ਪੀਣ ਦੀਆਂ ਚੀਜ਼ਾਂ ਵੀ ਮਹਿੰਗੀਆਂ ਕਰ ਦਿਤੀਆਂ ਹਨ। ਉਨ੍ਹਾਂ ਦੇ ਦੱਸਣ ਮੁਤਾਬਕ ਚੌਲਾਂ ਦੀ ਇਕ ਪਲੇਟ 150 ਰੁਪਏ  ਅਤੇ ਚਾਹ ਦਾ ਕੱਪ 30 ਰੁਪਏ ਵਿਚ ਮਿਲ ਰਿਹਾ ਹੈ। ਪੰਜਾਬੀਆਂ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਔਖੇ ਸਮੇਂ ਵਿਚ ਟਰਾਲੀਆਂ ਭਰ ਕੇ ਲੰਗਰ ਲਗਾਉਂਦੇ ਹਾਂ ਪਰ ਅੱਜ ਹਿਮਾਚਲ ਵਿਚ ਫਸੇ ਸਾਡੇ ਲੋਕ ਅਜਿਹੇ ਹਾਲਾਤ ਦਾ ਸਾਹਮਣਾ ਕਰ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਦਸਿਆ ਕਿ ਮੌਜੂਦਾ ਸਮੇਂ ਵਿਚ ਉਥੋਂ ਦੀਆਂ ਸਰਕਾਰੀ ਬੱਸਾਂ ਵਿਚ ਕਿਰਾਇਆ ਵੀ ਦੋ-ਗੁਣਾ ਵਸੂਲਿਆ ਜਾ ਰਿਹਾ ਹੈ।

ਇਸ ਮੌਕੇ ਪੀ.ਆਰ.ਟੀ.ਸੀ. ਮੁਲਾਜ਼ਮਾਂ ਅਤੇ ਮ੍ਰਿਤਕਾਂ ਦੇ ਪ੍ਰਵਾਰਾਂ ਵਲੋਂ ਧਰਨਾ ਲਗਾਇਆ ਗਿਆ ਹੈ ਅਤੇ ਮੁਆਵਜ਼ਾ ਰਾਸ਼ੀ ਦੀ ਮੰਗ ਦੇ ਨਾਲ ਨਾਲ ਪ੍ਰਵਾਰ ਦੇ ਕਿਸੇ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।

ਹਿਮਾਚਲ 'ਚ ਮਰੇ ਲੋਕਾਂ ਦੀਆਂ ਦੇਹਾਂ ਲੱਭਣ ਗਏ ਲੋਕਾਂ ਨੂੰ ਕਿਵੇਂ ਲੁੱਟ ਰਹੇ ਨੇ ਲੋਕ

 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement