ਟਮਾਟਰਾਂ ਦੀ ਲਾਲੀ ਨੇ ਉਡਾਏ ਰੰਗ, ਚੰਡੀਗੜ੍ਹ ਦੀ ਮੰਡੀ 'ਚ 350 ਰੁਪਏ 'ਚ ਵਿਕ ਰਿਹਾ ਇਕ ਕਿਲੋ ਟਮਾਟਰ

By : GAGANDEEP

Published : Jul 14, 2023, 10:12 am IST
Updated : Jul 14, 2023, 10:12 am IST
SHARE ARTICLE
photo
photo

ਬੀਤੇ ਦਿਨ ਦੇਸ਼ ਨਾਲੋਂ ਚੰਡੀਗੜ੍ਹ 'ਚ ਸਭ ਤੋਂ ਮਹਿੰਗਾ ਮਿਲਿਆ ਟਮਾਟਰ

 

ਚੰਡੀਗੜ੍ਹ: ਪੰਜਾਬ-ਹਿਮਾਚਲ 'ਚ ਭਾਰੀ ਮੀਂਹ ਅਤੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਸਬਜ਼ੀਆਂ ਦੀਆਂ ਕੀਮਤਾਂ 'ਤੇ ਵੀ ਅਸਰ ਪਿਆ ਹੈ। ਮੰਡੀਆਂ ਵਿਚ ਸਬਜ਼ੀਆਂ ਨਹੀਂ ਹਨ ਅਤੇ  ਜੋ ਹਨ ਉਨ੍ਹਾਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਖਾਸ ਕਰਕੇ ਟਮਾਟਰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਚੰਡੀਗੜ੍ਹ ਮੰਡੀ ਵਿਚ ਟਮਾਟਰ ਦੀ ਪ੍ਰਚੂਨ ਕੀਮਤ 350 ਰੁਪਏ ਪ੍ਰਤੀ ਕਿਲੋ ਤੱਕ ਹੈ, ਜੋ ਦੇਸ਼ ਵਿਚ ਸਭ ਤੋਂ ਵੱਧ ਹੈ।

ਇਹ ਵੀ ਪੜ੍ਹੋ: ਲਾਪਤਾ ਹੋਈ 10 ਸਾਲਾ ਮਾਸੂਮ ਬੱਚੀ ਦੀ ਖਾਲੀ ਪਲਾਟ 'ਚੋਂ ਮਿਲੀ ਲਾਸ਼ 

ਸੈਕਟਰ-26 ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਮੁਖੀ ਬ੍ਰਿਜਮੋਹਨ ਨੇ ਦਸਿਆ ਕਿ ਹਿਮਾਚਲ ਅਤੇ ਪੰਜਾਬ ਵਿੱਚ ਹੋਈ ਭਾਰੀ ਬਰਸਾਤ ਕਾਰਨ ਖੇਤਾਂ ਵਿੱਚ ਟਮਾਟਰ ਦੀ ਫ਼ਸਲ ਸੜ ਗਈ ਹੈ। ਬਰਸਾਤ ਦੇ ਮੌਸਮ ਵਿਚ ਕਿਸਾਨ ਖੇਤ ਵਿਚ ਕੰਮ ਨਹੀਂ ਕਰ ਸਕੇ। ਸੜਕਾਂ ਬੰਦ ਹੋਣ ਕਾਰਨ ਖੇਤਾਂ ਵਿਚੋਂ ਨਿਕਲਿਆ ਮਾਲ ਚੰਡੀਗੜ੍ਹ ਨਹੀਂ ਪਹੁੰਚ ਸਕਿਆ। ਇਨ੍ਹਾਂ ਦੋਵਾਂ ਕਾਰਨਾਂ ਕਾਰਨ ਟਮਾਟਰ ਸਮੇਤ ਹੋਰ ਸਬਜ਼ੀਆਂ ਦੀਆਂ ਕੀਮਤਾਂ 'ਚ ਉਛਾਲ ਆਇਆ ਹੈ।

ਇਹ ਵੀ ਪੜ੍ਹੋ: ਟਾਂਗਰੀ ਨਦੀ 'ਚ ਪਾੜ ਨੂੰ ਭਰਨ ਦੌਰਾਨ ਨੌਜਵਾਨ ਰੁੜ੍ਹਿਆ, ਮੌਤ

ਵੀਰਵਾਰ ਨੂੰ ਮੰਡੀ 'ਚ ਟਮਾਟਰ ਦਾ ਪ੍ਰਚੂਨ ਭਾਅ 300 ਤੋਂ 350 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ, ਜਦੋਂ ਕਿ ਦੇਸ਼ ਦੇ ਹੋਰ ਮਹਾਨਗਰਾਂ 'ਚ ਪ੍ਰਚੂਨ 'ਚ ਟਮਾਟਰ 140 ਤੋਂ 150 ਰੁਪਏ ਪ੍ਰਤੀ ਕਿਲੋ ਵਿਕਿਆ। ਚੰਡੀਗੜ੍ਹ ਮੰਡੀ 'ਚ ਵੀਰਵਾਰ ਨੂੰ ਟਮਾਟਰ ਦੀ ਥੋਕ ਕੀਮਤ 250 ਰੁਪਏ ਪ੍ਰਤੀ ਕਿਲੋ ਦੇ ਕਰੀਬ ਸੀ। ਥੋਕ ਵਿਚ, 20 ਤੋਂ 25 ਕਿਲੋ ਦਾ ਇਕ ਕਰੇਟ 5,000 ਤੋਂ 6,000 ਰੁਪਏ ਵਿਚ ਵਿਕਿਆ।

ਬ੍ਰਿਜਮੋਹਨ ਨੇ ਕਿਹਾ ਕਿ ਅਗਲੇ 24 ਤੋਂ 48 ਘੰਟਿਆਂ ਵਿਚ ਚੰਡੀਗੜ੍ਹ ਵਿਚ ਟਮਾਟਰ ਦੇ ਭਾਅ ਹੇਠਾਂ ਆਉਣ ਦੀ ਉਮੀਦ ਹੈ ਕਿਉਂਕਿ ਪੰਜਾਬ ਅਤੇ ਹਿਮਾਚਲ ਤੋਂ ਸਪਲਾਈ ਬੰਦ ਹੋਣ ਤੋਂ ਬਾਅਦ ਹੁਣ ਬੰਗਲੌਰ ਮੰਡੀ ਤੋਂ ਟਮਾਟਰ ਦੇ ਤਿੰਨ ਟਰੱਕ ਮੰਗਵਾਏ ਗਏ ਹਨ, ਜੋ ਜਲਦੀ ਹੀ ਚੰਡੀਗੜ੍ਹ ਪਹੁੰਚ ਜਾਣਗੇ। ਇਸ ਤੋਂ ਬਾਅਦ ਕੀਮਤਾਂ 160 ਤੋਂ 180 ਰੁਪਏ ਪ੍ਰਤੀ ਕਿਲੋ ਤੱਕ ਹੇਠਾਂ ਆਉਣ ਦੀ ਉਮੀਦ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement