Delhi News : ਸ਼ਹੀਦ ਹੋਏ SI ਦੀ ਭੈਣ ਦੇ ਵਿਆਹ 'ਚ ਪਹੁੰਚੀ ਪੂਰੀ ਬਟਾਲੀਅਨ, ਨਿਭਾਇਆ ਭਰਾ ਦਾ ਫਰਜ਼

By : BALJINDERK

Published : Jul 14, 2024, 9:52 pm IST
Updated : Jul 14, 2024, 9:52 pm IST
SHARE ARTICLE
ਵਿਆਹ ਦੀ ਤਸਵੀਰ
ਵਿਆਹ ਦੀ ਤਸਵੀਰ

Delhi News : ਬਟਾਲੀਅਨ ਦੇ ਜਵਾਨਾਂ ਨੇ ਕੀਤੀ ਆਰਥਿਕ ਮਦਦ, ਪਰਿਵਾਰ ਹੋਇਆ ਭਾਵੁਕ  

Delhi News : ਸੀਆਰਪੀਐਫ ਦੀ 205 ਕੋਬਰਾ ਬਟਾਲੀਅਨ ਦੇ ਸਿਪਾਹੀ SI ਰੋਸ਼ਨ ਕੁਮਾਰ 2019 ਵਿੱਚ ਨਕਸਲੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਇਸ ਸਾਲ ਉਸ ਦੀ ਇਕਲੌਤੀ ਭੈਣ ਦਾ ਵਿਆਹ ਉਸ ਦੇ ਪਰਿਵਾਰ ਵੱਲੋਂ ਤੈਅ ਕੀਤਾ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਇਸ ਬਾਰੇ ਕੋਬਰਾ ਬਟਾਲੀਅਨ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਵੀ ਸੂਚਿਤ ਕੀਤਾ। ਜਿਸ ਤੋਂ ਬਾਅਦ ਵਿਆਹ ਵਾਲੇ ਦਿਨ ਕੋਬਰਾ ਬਟਾਲੀਅਨ ਦੇ ਜਵਾਨ ਪਹੁੰਚੇ ਅਤੇ ਨਾ ਸਿਰਫ਼ ਭਰਾ ਦਾ ਫਰਜ਼ ਨਿਭਾਇਆ ਸਗੋਂ ਆਰਥਿਕ ਮਦਦ ਵੀ ਕੀਤੀ। 

ਇਹ ਵੀ ਪੜੋ:Delhi News : ਪੰਜਾਬ ਦੇ ਬਾਗ਼ਬਾਨੀ ਮੰਤਰੀ ਅਤੇ ਡੈਨਮਾਰਕ ਦੇ ਰਾਜਦੂਤ ਵੱਲੋਂ ਖੇਤੀਬਾੜੀ ਖੇਤਰ ’ਚ ਭਾਈਵਾਲੀ ਬਾਰੇ ਵਿਆਪਕ ਚਰਚਾ  

ਸੀਆਰਪੀਐਫ ਜਵਾਨਾਂ ਦੀ ਦਰਿਆਦਿਲੀ ਪਿੰਡ ਵਾਸੀਆਂ ’ਚ ਚਰਚਾ ਦਾ ਵਿਸ਼ਾ ਬਣ ਗਈ ਸੀ, ਜਿਸ ਤਰ੍ਹਾਂ ਸੀਆਰਪੀਐਫ ਜਵਾਨਾਂ ਨੇ ਵਿਆਹ ਵਾਲੇ ਦਿਨ ਪਿੰਡ ਵਿੱਚ ਪਹੁੰਚ ਕੇ ਆਪਣੀ ਭਾਈਚਾਰਕ ਡਿਊਟੀ ਨਿਭਾਈ ਸੀ, ਇਸ ਨੂੰ ਦੇਖ ਕੇ ਪਿੰਡ ਵਾਸੀਆਂ ਨੂੰ ਵੀ ਯਕੀਨ ਨਹੀਂ ਆਇਆ। ਇਸ ਦੇ ਨਾਲ ਹੀ ਵਿਆਹ ਲਈ ਪਹੁੰਚੇ ਜਵਾਨਾਂ ਨੂੰ ਦੇਖ ਕੇ ਸ਼ਹੀਦ ਦੇ ਪਰਿਵਾਰਕ ਮੈਂਬਰ ਵੀ ਭਾਵੁਕ ਹੋ ਗਏ।

ਇਹ ਵੀ ਪੜੋ:Khanuri Border News : ਕਿਸਾਨ ਮਜ਼ਦੂਰ ਮੋਰਚਾ ਅਤੇ SKM (ਗੈਰ ਰਾਜਨੀਤਿਕ) ਦੀ ਖਨੌਰੀ ਬਾਰਡਰ ’ਤੇ ਹੋਈ ਅਹਿਮ ਮੀਟਿੰਗ 

ਵਿਆਹ ’ਚ ਸ਼ਾਮਲ ਹੋਏ ਕੋਬਰਾ ਬਟਾਲੀਅਨ ਦੇ ਅਧਿਕਾਰੀ ਨੇ ਕਿਹਾ ਕਿ ਸੈਨਿਕਾਂ ਦਾ ਫਰਜ਼ ਦੇਸ਼ ਦੀ ਸੇਵਾ ਕਰਨਾ ਹੈ। ਰੋਸ਼ਨ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋ ਗਏ। ਪਰਿਵਾਰ ਦੇ ਮੈਂਬਰਾਂ ਨੂੰ ਆਪਣੀ ਇਕਲੌਤੀ ਭੈਣ ਦੇ ਵਿਆਹ ਦਾ ਅਫਸੋਸ ਨਾ ਹੋਵੇ, ਇਸ ਲਈ ਬਟਾਲੀਅਨ ਦੇ ਜਵਾਨਾਂ ਨੇ ਵਿਆਹ ਵਿਚ ਸ਼ਾਮਲ ਹੋ ਕੇ ਆਪਣੇ ਭਰਾਤਰੀ ਫਰਜ਼ ਨੂੰ ਪੂਰਾ ਕੀਤਾ। ਇਸ ਦੌਰਾਨ ਵਿਆਹ 'ਚ ਮੌਜੂਦ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਫੌਜੀਆਂ ਨੇ ਖੁਦ ਸ਼ਹੀਦ ਫੌਜੀ ਦੀ ਭੈਣ ਦੇ ਵਿਆਹ ਦੀ ਫੋਟੋ ਅਤੇ ਵੀਡੀਓ ਆਪਣੇ ਸੋਸ਼ਲ ਪਲੇਟਫਾਰਮ 'ਤੇ ਸ਼ੇਅਰ ਕੀਤੀ ਹੈ। ਸ਼ੇਅਰ ਕੀਤੀ ਗਈ ਵੀਡੀਓ 'ਚ ਸ਼ਹੀਦ ਸੈਨਿਕ ਦੀ ਭੈਣ ਜੈਮਲ ਲਈ ਜਾ ਰਹੀ ਹੈ ਅਤੇ ਦੋਵੇਂ ਪਾਸੇ ਕੋਬਰਾ ਬਟਾਲੀਅਨ ਦੇ ਜਵਾਨ ਉਸ ਨੂੰ ਸਟੇਜ 'ਤੇ ਲੈ ਜਾ ਰਹੇ ਹਨ। ਜਦਕਿ ਕੁਝ ਨੌਜਵਾਨ ਵਿਆਹ ਦੇ ਪ੍ਰਬੰਧ ਵੀ ਦੇਖ ਰਹੇ ਹਨ। ਰੋਸ਼ਨ ਕੁਮਾਰ 2 ਸਾਲ ਪਹਿਲਾਂ ਸੀਆਰਪੀਐਫ ਦੀ 205 ਕੋਬਰਾ ਬਟਾਲੀਅਨ ’ਚ ਤਾਇਨਾਤੀ ਦੌਰਾਨ ਸ਼ਹੀਦ ਹੋਏ ਸਨ। 

ਇਹ ਵੀ ਪੜੋ:Delhi News : ਡੈਮਾਂ ਦੀ ਉਸਾਰੀ ਕਾਰਨ ਸਤਲੁਜ ਦਰਿਆ ਛੋਟੀਆਂ ਨਦੀਆਂ ’ਚ ਕਰ ਦਿੱਤਾ ਤਬਦੀਲ : ਸੁਪਰੀਮ ਕੋਰਟ ਜਸਟਿਸ ਕਰੋਲ

ਜਾਣਕਾਰੀ ਦੇ ਅਨੁਸਾਰ, 13 ਫਰਵਰੀ 2019 ਨੂੰ ਬਿਹਾਰ ਦੇ ਗਯਾ, ਪੁਲਿਸ ਸਟੇਸ਼ਨ - ਲੁਟੂਵਾ, ਅਸੁਰੇਨ ਵਿੱਚ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਕਾਰ ਮੁਕਾਬਲਾ ਹੋਇਆ ਸੀ। ਰੋਸ਼ਨ ਕੁਮਾਰ ਮੁਕਾਬਲੇ 'ਚ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋ ਗਿਆ ਸੀ।

(For more news apart from martyred crpf si sister marriage entire battalion arrived performed his brother's duty News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement