
New Delhi : ਇਸ ਸਮੇਂ ਹਨੋਈ ’ਚ ਭਾਰਤ ਦੇ ਡਿਪਟੀ ਚੀਫ਼ ਆਫ਼ ਮਿਸ਼ਨ ਵਜੋਂ ਕਰ ਰਹੇ ਹਨ ਸੇਵਾ, 2006 ਬੈਚ ਦੇ ਹਨ ਵਿਦੇਸ਼ ਸੇਵਾ ਅਧਿਕਾਰੀ
New Delhi : ਵਿਦੇਸ਼ ਮੰਤਰਾਲੇ (MEA) ਨੇ ਇੱਕ ਬਿਆਨ ਵਿਚ ਕਿਹਾ ਸੁਭਾਸ਼ ਪ੍ਰਸਾਦ ਗੁਪਤਾ, ਵਰਤਮਾਨ ’ਚ ਹਨੋਈ ਵਿੱਚ ਭਾਰਤ ਦੇ ਡਿਪਟੀ ਚੀਫ਼ ਆਫ਼ ਮਿਸ਼ਨ ਵਜੋਂ ਸੇਵਾ ਕਰ ਰਹੇ ਹਨ, ਨੂੰ ਸੂਰੀਨਾਮ ਵਿਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਸੁਭਾਸ਼ ਪ੍ਰਸਾਦ ਗੁਪਤਾ 2006 ਬੈਚ ਦੇ ਵਿਦੇਸ਼ ਸੇਵਾ ਅਧਿਕਾਰੀ ਹਨ। ਵਿਦੇਸ਼ ਮੰਤਰਾਲੇ ਮੁਤਾਬਕ ਉਨ੍ਹਾਂ ਦੇ ਜਲਦੀ ਹੀ ਅਹੁਦਾ ਸੰਭਾਲਣ ਦੀ ਉਮੀਦ ਹੈ।
Subhash Prasad Gupta, presently Deputy Chief of Mission in the Embassy of India, Hanoi, has been appointed as the next Ambassador of India to the Republic of Suriname: MEA pic.twitter.com/4tLrAnGaKZ
— ANI (@ANI) July 14, 2024
ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ, "ਸ਼੍ਰੀ ਸੁਭਾਸ਼ ਪ੍ਰਸਾਦ ਗੁਪਤਾ (IFS: 2006), ਵਰਤਮਾਨ ਵਿਚ ਹਨੋਈ ਵਿੱਚ ਭਾਰਤੀ ਦੂਤਾਵਾਸ ਦੇ ਡਿਪਟੀ ਚੀਫ਼ ਆਫ਼ ਮਿਸ਼ਨ ਨੂੰ ਸੂਰੀਨਾਮ ਗਣਰਾਜ ’ਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ, “ਉਸ ਦੇ ਜਲਦੀ ਹੀ ਚਾਰਜ ਸੰਭਾਲਣ ਦੀ ਉਮੀਦ ਹੈ।
ਇਹ ਵੀ ਪੜੋ:Gurdaspur News : ਭਾਰਤ-ਪਾਕਿਸਤਾਨ ਵੰਡ ਦੇ 77 ਸਾਲ ਬਾਅਦ ਇਤਿਹਾਸਕ ਗੁਰਦੁਆਰੇ ਨੂੰ ਵਾਪਸ ਮਿਲੀ ਜ਼ਮੀਨ
ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧ 1976 ਵਿਚ ਸਥਾਪਿਤ ਕੀਤੇ ਗਏ ਸਨ, 1977 ਵਿਚ ਪੈਰਾਮਾਰੀਬੋ ਵਿਚ ਭਾਰਤੀ ਦੂਤਾਵਾਸ ਅਤੇ 2000 ’ਚ ਨਵੀਂ ਦਿੱਲੀ ਵਿੱਚ ਸੂਰੀਨਾਮ ਦਾ ਦੂਤਾਵਾਸ ਖੋਲ੍ਹਿਆ ਗਿਆ ਸੀ। ਕੂਟਨੀਤਕ ਸਬੰਧਾਂ ਦੀ ਸਥਾਪਨਾ ਤੋਂ ਬਾਅਦ ਭਾਰਤ ਅਤੇ ਸੂਰੀਨਾਮ ਵਿਚਕਾਰ ਕਈ ਉੱਚ ਪੱਧਰੀ ਦੌਰਿਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ ਹੈ।
ਵਿਦੇਸ਼ ਮੰਤਰਾਲੇ ਦੇ ਅਨੁਸਾਰ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਸੰਤੋਖੀ ਦੇ ਸੱਦੇ 'ਤੇ 2023 ਵਿਚ ਸੂਰੀਨਾਮ ਦੀ ਆਪਣੀ ਪਹਿਲੀ ਵਿਦੇਸ਼ੀ ਯਾਤਰਾ ਕੀਤੀ ਸੀ। ਇਹ ਦੌਰਾ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਵਿਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇਸ ਤੋਂ ਪਹਿਲਾਂ ਫਰਵਰੀ ਵਿਚ ਸੂਰੀਨਾਮ ਦੇ ਇੱਕ ਵਫ਼ਦ ਨੇ ਆਪਣੀ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਲਈ ਮਸ਼ਹੂਰ ਪਵਿੱਤਰ ਸ਼ਹਿਰ ਅਯੁੱਧਿਆ ਦਾ ਦੌਰਾ ਕੀਤਾ ਸੀ। ਸੂਰੀਨਾਮ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਮਾਰਿਨਸ ਬੀ ਦੀ ਅਗਵਾਈ ’ਚ ਵਫ਼ਦ ਅਯੁੱਧਿਆ ਪਹੁੰਚਿਆ ਅਤੇ ਅਧਿਆਤਮਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲਿਆ।
(For more news apart from Subhash Prasad Gupta Appointed Next Ambassador of India to Suriname : MEA News in Punjabi, stay tuned to Rozana Spokesman)