
ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਲਈ ਅਤੇ ਇਸ ਨੂੰ ਦੋ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿਚ ਬਦਲਣ ਲਈ ਸਰਕਾਰ ਦੇ ਇਸ ਕਦਮ ਦੇ ਬਾਰੇ ਵਿਚ ਸ਼ਾਹ ਫੈਸਲ ਦੀ ਸ਼ੋਸ਼ਲ ....
ਨਵੀਂ ਦਿੱਲੀ- ਰਾਜਨੀਤੀ ਲਈ ਸਿਵਲ ਸੇਵਾ ਛੱਡਣ ਵਾਲੇ ਕਸ਼ਮੀਰੀ ਆਈਏਐਸ ਟਾਪਰ ਸ਼ਾਹ ਫੈਸਲ ਨੂੰ ਦਿੱਲੀ ਦੇ ਏਅਰਪੋਰਟ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਇਸਤਾਬੁਲ ਜਾਣ ਵਾਲੇ ਸਨ ਅਤੇ ਉਹਨਾਂ ਨੂੰ ਵਾਪਸ ਸ਼੍ਰੀਨਗਰ ਭੇਜ ਦਿੱਤਾ ਗਿਆ। ਜਿੱਥੇ ਉਹਨਾਂ ਨੂੰ ਸਰਵਜਨਕ ਸੁਰੱਖਿਆ ਐਕਟ ਦੇ ਤਹਿਤ ਘਰ ਵਿਚ ਨਜ਼ਰਬੰਦ ਰੱਖਿਆ ਗਿਆ।
Article 370
ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਲਈ ਅਤੇ ਇਸ ਨੂੰ ਦੋ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿਚ ਬਦਲਣ ਲਈ ਸਰਕਾਰ ਦੇ ਇਸ ਕਦਮ ਦੇ ਬਾਰੇ ਵਿਚ ਸ਼ਾਹ ਫੈਸਲ ਦੀ ਸ਼ੋਸ਼ਲ ਮੀਡੀਆ 'ਤੇ ਤਿੱਖੀ ਆਲੋਚਨਾ ਹੋਈ ਸੀ। ਮੰਗਲਵਾਰ ਨੂੰ ਉਹਨਾਂ ਨੇ ਟਵਿੱਟਰ 'ਤੇ ਚੇਤਾਵਨੀ ਦਿੱਤੀ ਸੀ ਕਿ ਕਸ਼ਮੀਰ ਨੂੰ ਰਾਜਨੀਤੀਕ ਅਧਿਕਾਰਾਂ ਦੀ ਬਹਾਲੀ ਲਈ ਇਕ ਅਹਿੰਸਕ ਰਾਜਨੀਤੀਕ ਅੰਦੋਲਨ ਦੀ ਜਰੂਰਤ ਹੈ। ਉਹਨਾਂ ਟਵੀਟ ਕੀਤਾ ਕਿ ਕਸ਼ਮੀਰ ਨੂੰ ਰਾਜਨੀਤੀਕ ਅਧਿਕਾਰਾਂ ਦੀ ਬਹਾਲੀ ਲਈ ਇਕ ਲੰਬੇ, ਨਿਯੰਤਰਣ, ਅਹਿੰਸਕ ਰਾਜਨੀਤੀਕ ਜਨ ਅੰਦੋਲਨ ਦੀ ਜ਼ਰੂਰਤ ਹੋਵੇਗੀ।
Shah Faesal
ਧਾਰਾ 370 ਖ਼ਤਮ ਹੋਣ 'ਤੇ ਮੁੱਖ ਧਾਰਾ ਵੀ ਖ਼ਤਮ ਹੋ ਗਈ ਹੈ। ਸਵਿਧਾਨ ਵਾਦੀ ਚਲੇ ਗਏ ਹਨ। ਇਸ ਲਈ ਜਾਂ ਤਾਂ ਤੁਸੀਂ ਕੱਟੜਪੰਥੀ ਹੋਵੋਗੇ ਜਾਂ ਫਿਰ ਵੱਖਵਾਦੀ। ਸ਼ਾਹ ਫੈਸਲ ਜੰਮੂ-ਕਸ਼ਮੀਰ ਪੀਪੁਲਿਸ ਮੂਵਮੈਂਟ ਦੇ ਚੇਅਰਮੈਨ ਹਨ। ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸਵਿਧਾਨ ਦੇ ਆਰਟੀਕਲ 370 ਦੇ ਤਹਿਤ ਪ੍ਰਬੰਧਾਂ ਨੂੰ ਖ਼ਤਮ ਕੀਤੇ ਜਾਣ ਤੋਂ ਬਾਅਦ ਫੈਸਲ ਨੇ ਕਿਹਾ ਕਿ ਕਸ਼ਮੀਰ ਵਿਚ ਐਂਮਰਜੈਂਸੀ ਚੱਲ ਰਹੀ ਹੈ ਅਤੇ ਉਸ ਦੀ 80 ਲੱਖ ਦੀ ਆਬਾਦੀ ਕੈਦ ਕਰ ਲਈ ਗਈ ਹੈ ਜਦਕਿ ਅਜਿਹਾ ਪਹਿਲਾ ਕਦੇ ਨਹੀਂ ਹੋਇਆ।
ਇਕ ਹੋਰ ਵਿਵਾਦ ਭਰੇ ਟਵੀਟ ਵਿਚ ਫੈਸਲ ਨੇ ਕਿਹਾ ਕਿ ਕੋਈ ਈਦ ਨਹੀਂ ਹੈ, ਦੁਨੀਆ ਭਰ ਦੇ ਕਸ਼ਮੀਰੀ ਆਪਣੀ ਜ਼ਮੀਨ ਨੂੰ ਗੈਰ-ਕਾਨੂੰਨੀ ਢੰਗ ਨਾਲ ਜੋੜ ਲੈਣ ਦਾ ਸੋਗ ਮਨਾ ਰਹੇ ਹਨ। ਕਸ਼ਮੀਰ ਵਿਚ ਹੁਣ ਤੱਕ ਕੋਈ ਈਦ ਨਹੀਂ ਹੋਵੇਗੀ ਜਦੋਂ ਤੱਕ 1947 ਤੋਂ ਜੋ ਕੁੱਝ ਵੀ ਚੋਰੀ ਅਤੇ ਖੋਇਆ ਗਿਆ ਹੈ ਵਾਪਸ ਨਹੀਂ ਦਿੱਤਾ ਜਾਂਦਾ। ਕੋਈ ਈਦ ਨਹੀਂ ਜਦੋਂ ਤੱਕ ਹਰ ਇਕ ਅਪਮਾਨ ਦਾ ਬਦਲਾ ਨਹੀਂ ਲਿਆ ਜਾਂਦਾ।
There is no Eid. Kashmiris across the world are mourning the illegal annexation of their land.
— Shah Faesal (@shahfaesal) August 11, 2019
There shall be no Eid till everything that has been stolen and snatched since 1947 is returned back.
No Eid till the last bit of insult is avenged and undone.
ਦੱਸ ਦਈਏ ਕਿ ਸਰਕਾਰ ਦੇ ਕਸ਼ਮੀਰੀ ਫੈਸਲੇ ਤੋਂ ਬਾਅਦ ਸੁਰੱਖਿਆ ਦੇ ਲਿਹਾਜ ਤੋਂ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ 4 ਅਗਸਤ ਤੋਂ ਹੀ ਗ੍ਰਿਫ਼ਤਾਰੀ 'ਤੇ ਹਨ ਅਤੇ ਕਸ਼ਮੀਰ ਘਾਟੀ ਵਿਚ ਫ਼ੋਨ ਅਤੇ ਇੰਟਰਨੈੱਟ ਸੇਵਾਵਾਂ ਹੁਣ ਵੀ ਡਾਊਨ ਹਨ ਅਤੇ ਕਰਫਿਊ ਵਰਗੀਆਂ ਪਾਬੰਦੀਆਂ ਲੱਗੀਆਂ ਹੋਈਆਂ ਹਨ।