
ਸੋਸ਼ਲ ਮੀਡੀਆ 'ਤੇ ਇੱਕ ਨਿੱਕੀ ਜਿਹੀ ਸਿੱਖ ਬੱਚੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਇਹ ਬੱਚੀ ਗੁਰਦੁਆਰਾ
ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇੱਕ ਨਿੱਕੀ ਜਿਹੀ ਸਿੱਖ ਬੱਚੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਇਹ ਬੱਚੀ ਗੁਰਦੁਆਰਾ ਸਾਹਿਬ ਦੇ ਜੋੜਾ ਘਰ 'ਚ ਜੋੜਿਆ ਦੀ ਸੇਵਾ ਕਰ ਰਹੀ ਹੈ। ਉਹ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਜੋੜਿਆਂ ਨੂੰ ਸਾਫ ਕਰਦੀ ਹੈ ਅਤੇ ਉਨ੍ਹਾਂ ਨੂੰ ਸਿਰ ਨਾਲ ਛੂਹਦੀ ਹੈ। ਇਸ ਬੱਚੀ ਦੀ ਹਰ ਇੱਕ ਵਲੋਂ ਰੱਜ ਕੇ ਤਾਰੀਫ ਕੀਤੀ ਜਾ ਰਹੀ ਹੈ।
The spirit of the little girl child will make everyone soul happy
ਇਹ ਵੀਡੀਓ ਕਿਸ ਗੁਰਦੁਆਰਾ ਸਾਹਿਬ ਦੀ ਹੈ। ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ ਪਰ ਬੱਚੀ ਦੀ ਇਸ ਸੇਵਾ ਨੂੰ ਦੇਖਦੇ ਹੋਏ ਇਸ ਨੂੰ ਬਹੁਤ ਸਾਰੀਆਂ ਅਸੀਸਾਂ ਤੇ ਪਿਆਰ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਇਸ ਬੱਚੀ ਦੀ ਵੀਡੀਓ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਫੇਸਬੁਕ ਪੇਜ 'ਤੇ ਸ਼ੇਅਰ ਕੀਤੀ ਹੈ।
The spirit of the little girl child will make everyone soul happy
ਉਨ੍ਹਾਂ ਨੇ ਬੱਚੀ ਦੀ ਇਸ ਸੇਵਾ ਭਾਵਨਾ ਨੂੰ ਦੇਖਦੇ ਹੋਏ ਬੱਚੀ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਹੈ। ਜਿਨ੍ਹਾਂ ਨੇ ਇਸ ਪਿਆਰੀ ਬੱਚੀ ਨੂੰ ਇੰਨੀ ਚੰਗੀ ਸਿਖਿਆ ਦਿਤੀ ਹੈ। ਇਸ ਵੀਡੀਓ ਉੱਤੇ ਬੱਚੀ ਲਈ ਚੰਗੇ ਕੁਮੈਂਟਾਂ ਦੀ ਝੜੀ ਲੱਗ ਗਈ ਹੈ। ਗੁਰੂ ਦੇ ਬਖਸ਼ੇ ਬਾਣੇ ਵਿੱਚ ਸਜੀ ਇਸ ਛੋਟੀ ਬੱਚੀ ਦੀ ਸੇਵਾ ਭਾਵਨਾ ਦੇਖ ਮਨ ਅਨੰਤ ਖੁਸ਼ੀ ਨਾਲ ਭਰ ਗਿਆ।
The spirit of the little girl child will make everyone soul happy
ਇਸ ਬੱਚੀ ਦੇ ਮਾਪਿਆਂ ਨੂੰ ਮੈਂ ਵਧਾਈ ਦੇਣਾ ਚਾਹੁੰਦੀ ਹਾਂ ਜਿਨ੍ਹਾਂ ਨੇ ਐਨੀ ਛੋਟੀ ਉਮਰ ਵਿੱਚ ਹੀ ਇਸ ਪਿਆਰੀ ਬੱਚੀ ਨੂੰ ਐਨੀ ਚੰਗੀ ਸਿੱਖਿਆ ਦਿੱਤੀ। ਮੈਂ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਜੀ ਇਸ ਨੂੰ ਤੰਦਰੁਸਤੀ ਤੇ ਕਾਮਯਾਬੀ ਦੀ ਅਸੀਸ ਦੇਣ ਅਤੇ ਇਹ ਬਾਣੀ ਤੇ ਬਾਣੇ ਨਾਲ ਇਸੇ ਤਰਾਂ ਜੁੜੀ ਰਹੇ।