
ਘਟਨਾ ਤੋਂ ਨਾਰਾਜ਼ ਹੋਈ ਬੱਚੀ ਨੇ ਸੋਸ਼ਲ ਮੀਡੀਆ 'ਤੇ ਪਾਈ ਵੀਡੀਓ
ਲੰਡਨ- ਉਂਝ ਦੁਨੀਆ ਦਾ ਕੋਈ ਮੁਲਕ ਅਜਿਹਾ ਨਹੀਂ ਜਿੱਥੇ ਸਿੱਖ ਵੱਡੀ ਗਿਣਤੀ ਵਿਚ ਮੌਜੂਦ ਨਾ ਹੋਣ ਜੇਕਰ ਗੱਲ ਕਰੀਏ ਇੰਗਲੈਂਡ ਦੀਂ ਤਾਂ ਇੱਥੋਂ ਦੀ ਆਰਥਿਕਤਾ ਵਿਚ ਸਿੱਖਾਂ ਦਾ ਵੱਡਾ ਯੋਗਦਾਨ ਹੈ। ਇੱਥੋਂ ਤਕ ਕਿ ਕਈ ਵੱਡੇ ਸਰਕਾਰੀ ਅਹੁਦਿਆਂ 'ਤੇ ਵੀ ਸਿੱਖ ਤਾਇਨਾਤ ਹਨ ਪਰ ਬੀਤੇ ਦਿਨ ਇੰਗਲੈਂਡ ਵਿਚ ਵਾਪਰੀ ਇਕ ਘਟਨਾ ਕਾਰਨ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਕਾਫ਼ੀ ਠੇਸ ਪੁੱਜੀ ਹੈ।
Munsimar Kaur
ਮਾਮਲਾ ਦੱਖਣੀ ਲੰਡਨ ਦਾ ਹੈ। ਜਿੱਥੇ ਅਪਣੀ ਦਾਦੀ ਨਾਲ ਪਲਮਸਟੇਡ ਐਡਵੈਂਚਰ ਪਲੇਗ੍ਰਾਉਂਡ ਵਿਚ ਖੇਡਣ ਲਈ ਇਕ ਦਸਤਾਰਧਾਰੀ ਸਿੱਖ ਬੱਚੀ ਨੂੰ ਅਤਿਵਾਦੀ ਕਹਿ ਕੇ ਗਰਾਊਂਡ ਤੋਂ ਬਾਹਰ ਕਰ ਦਿੱਤਾ ਗਿਆ। ਇਸ ਘਟਨਾ ਨੇ 10 ਸਾਲਾ ਸਿੱਖ ਬੱਚੀ ਮੁਨਸਿਮਰ ਕੌਰ ਦੇ ਦਿਲ ਨੂੰ ਭਾਰੀ ਸੱਟ ਮਾਰੀ ਪਰ ਉਸਨੇ ਆਪਣਾ ਸਿਰ ਅਣਖ ਨਾਲ ਉੱਚਾ ਰੱਖਿਆਂ ‘ਤੇ ਖੇਡ ਮੈਦਾਨ ਤੋਂ ਬਾਹਰ ਚਲੀ ਗਈ। ਸੋਮਵਾਰ ਸਵੇਰੇ ਮੁਨਸਿਮਰ ਕੌਰ ਨੇ ਆਪਣੇ ਪਿਤਾ ਗੁਰਪ੍ਰੀਤ ਸਿੰਘ ਦੇ ਫੇਸਬੁੱਕ ਪੇਜ਼ ‘ਸਿੱਖ ਡੈਡੀ’ ਤੇ ਵੀਡੀਓ ਸ਼ੇਅਰ ਕਰਦਿਆ ਘਟਨਾ ਬਾਰੇ ਜਾਣਕਾਰੀ ਦਿੱਤੀ।
East London's Adventure Playground
ਵੀਡੀਓ ਵਿਚ ਮੁਨਸਿਮਰ ਨੇ ਕਿਹਾ ਕਿ ਸੋਮਵਾਰ ਅਤੇ ਮੰਗਵਾਰ ਨੂੰ ਵੀ 1 ਪਾਰਕ ‘ਚ 4 ਬੱਚਿਆਂ ਅਤੇ 1 ਜਵਾਨ ਧੀ ਦੀ ਮਾਂ ਵੱਲੋਂ ਉਸ ਨਾਲ ਬਹੁਤ ਬੁਰ੍ਹਾਂ ਵਿਵਹਾਰ ਕੀਤਾ ਗਿਆ ਸੀ। ਉਸਨੇ ਕਿਹਾ ਕਿ 14 ਅਤੇ 17 ਸਾਲ ਦੇ 2 ਮੁੰਡੇ ‘ਤੇ ਲੜਕੀਆਂ ਨੂੰ ਜਦੋਂ ਉਸਨੇ ਖੇਡਣ ਲਈ ਕਿਹਾ ਤਾਂ ਉਹਨਾਂ ਨੇ ਉਸਨੂੰ ਅੱਤਵਾਦੀ ਕਹਿ ਕੇ ਖੇਡਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਮੁਨਸਿਮਰ ਕੌਰ ਦੇ ਪਿਤਾ ਨੇ ਵੀ ਫੇਸਬੁੱਕ ‘ਤੇ ਪੋਸਟ ਸ਼ੇਅਰ ਕਰਦਿਆ ਕਿਹਾ ਅੱਜ ਮੇਰੀ ਬੱਚੀ ਨੂੰ ਖ਼ਤਰਨਾਕ ਕਿਹਾ ਗਿਆ ਹੈ ਕੱਲ੍ਹ ਤੁਹਾਡੇ ਬੱਚੇ ਨਾਲ ਵੀ ਅਜਿਹੀ ਘਟਨਾ ਵਾਪਰ ਸਕਦੀ ਹੈ।
East London's Adventure Playground
ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਿੱਖਾਂ ਦੀ ਵੱਖਰੀ ਪਛਾਣ ਬਾਰੇ ਲੋਕਾਂ ਨੂੰ ਵੱਡੇ ਪੱਧਰ 'ਤੇ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਇੰਗਲੈਂਡ ਵਰਗੇ ਮੁਲਕ ਵਿਚ ਇਸ ਤਰ੍ਹਾਂ ਦੀ ਘਟਨਾ ਵਾਪਰਨੀ ਬੇਹੱਦ ਮੰਦਭਾਗੀ ਗੱਲ ਹੈ। ਮੁਨਸਿਮਰ ਦੇ ਮਾਮਲੇ ਨੂੰ ਲੈ ਕੇ ਇੰਗਲੈਂਡ ਦੀਆਂ ਕੁੱਝ ਸਿੱਖ ਜਥੇਬੰਦੀਆਂ ਨੇ ਬੱਚੀ ਨਾਲ ਵਾਪਰੀ ਘਟਨਾ 'ਤੇ ਗਹਿਰਾ ਦੁੱਖ ਜ਼ਾਹਰ ਕੀਤਾ ਹੈ ਪਰ ਦੇਖਣਾ ਹੋਵੇਗਾ ਕਿ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਇੰਗਲੈਂਡ ਵਿਚਲੀਆਂ ਸਿੱਖ ਜਥੇਬੰਦੀਆਂ ਕੀ ਕਦਮ ਉਠਾਉਂਦੀਆਂ ਹਨ।