
ਮਣੀਪੁਰ ਦੇ ਮੁੱਖ ਮੰਤਰੀ ਐਨ ਬਿਰੇਨ ਸਿੰਘ ਨੇ ਬੱਚੀ ਦਾ ਪੌਦਿਆਂ ਪ੍ਰਤੀ ਇਹਨਾਂ ਪਿਆਰ ਦੇਖ ਕੇ ਉਸ ਨੂੰ ‘ਗ੍ਰੀਨ ਮਣੀਪੁਰ ਮਿਸ਼ਨ’ ਦਾ ਅੰਬੈਸਡਰ ਬਣਾ ਦਿੱਤਾ।
ਮਣੀਪੁਰ: ਪੌਦਿਆਂ ਨੂੰ ਇਨਸਾਨ ਦਾ ਸਭ ਤੋਂ ਵਧੀਆ ਦੋਸਤ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ ਵੀ ਹਰ ਸਾਲ ਅਣਗਿਣਤ ਪੌਦਿਆਂ ਨੂੰ ਵੱਢਿਆ ਜਾਂਦਾ ਹੈ। ਇਸ ਦੇ ਮੱਦੇਨਜ਼ਰ ਮਣੀਪੁਰ ਵਿਚ ‘ਗ੍ਰੀਨ ਮਣੀਪੁਰ ਮਿਸ਼ਨ’ ਸ਼ੁਰੂ ਕੀਤਾ ਗਿਆ ਹੈ। ਇਸ ਮਿਸ਼ਨ ਦੀ ਸ਼ੁਰੂਆਤ ਇਕ ਵੀਡੀਓ ਤੋਂ ਹੋਈ ਹੈ, ਜਿਸ ਵਿੱਚ 9 ਸਾਲ ਦੀ ਬੱਚੀ ਅਲੈਂਗਬਾਮ ਵੈਲਨੇਟਿਨਾ ਫੁੱਟ ਫੁੱਟ ਕੇ ਰੋਂਦੀ ਨਜ਼ਰ ਆ ਰਹੀ।
ਦਅਰਸਲ ਇਸ ਬੱਚੀ ਦੇ ਰੋਣ ਦਾ ਕਾਰਨ ਇਹ ਹੈ ਕਿ ਇਸਨੇ 4 ਸਾਲ ਪਹਿਲਾ ਘਰ ਦੇ ਬਾਹਰ ਆਪਣੇ ਹੱਥੀਂ 2 ਪੌਦੇ ਲਗਾਏ ਸੀ, ਜਿਨ੍ਹਾਂ ਨੂੰ ਅਲੈਂਗਬਾਮ ਹਰ ਰੋਜ਼ ਪਾਣੀ ਦੇ ਕੇ ਉਹਨਾਂ ਦੀ ਦੇਖ ਭਾਲ ਕਰਦੀ ਸੀ। ਇਹ ਪੌਦੇ ਵੱਡੇ ਹੋਣ ਤੋਂ ਬਾਅਦ ਅਚਾਨਕ ਸੜਕ ਨੂੰ ਚੌੜੀ ਬਣਾਉਣ ਲਈ ਇਹਨਾਂ ਦਰੱਖਤਾਂ ਨੂੰ ਕੱਟ ਦਿੱਤਾ ਗਿਆ। ਇਸੇ ਦੁੱਖ ਵਿੱਚ ਬੱਚੀ ਨੇ ਉੱਚੀ ਉੱਚੀ ਚੀਕਣਾ ਸ਼ੁਰੂ ਕਰ ਦਿੱਤਾ।
ਦੱਸ ਦੇਈਏ ਕਿ ਇਹ ਵੀਡੀਓ ਸ਼ੋਸਲ ਮੀਡੀਆ ‘ਤੇ ਵੀ ਖ਼ੂਬ ਵਾਇਰਲ ਹੋ ਰਹੀ ਹੈ ਪਰ ਇਸੇ ਦੋਰਾਨ ਜਦੋਂ ਇਹ ਵੀਡੀਓ ਮਣੀਪੁਰ ਦੇ ਮੁੱਖ ਮੰਤਰੀ ਐਨ ਬਿਰੇਨ ਸਿੰਘ ਕੋਲ ਪਹੁੰਚੀ ਤਾਂ ਉਹਨਾਂ ਨੇ ਬੱਚੀ ਦਾ ਪੌਦਿਆਂ ਪ੍ਰਤੀ ਇਹਨਾਂ ਪਿਆਰ ਦੇਖ ਕੇ ਉਸ ਨੂੰ ‘ਗ੍ਰੀਨ ਮਣੀਪੁਰ ਮਿਸ਼ਨ’ ਦਾ ਅੰਬੈਸਡਰ ਬਣਾ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਇਹ ਬੱਚੀ ਰਾਜ ਦੇ ਲੋਕਾਂ ਲਈ ਮਿਸਾਲ ਬਣ ਸਕਦੀ ਹੈ। ਉੱਥੇ ਹੀ ਅਲੈਂਗਬਾਮ ਵੈਲਨੇਟਿਨਾ ਦੇ ਮਾਤਾ ਪਿਤਾ ਨੇ ਵੀ ਆਪਣੀ ਬੱਚੀ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹਨਾਂ ਨੂੰ ਖ਼ੁਸ਼ੀ ਹੈ ਕਿ ਉਹਨਾਂ ਦੀ ਧੀ ਨੂੰ ਮੁੱਖ ਮੰਤਰੀ ਵੱਲੋਂ ਗ੍ਰੀਨ ਅੰਬੈਸਡਰ ਬਣਾਇਆ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।