
ਮੋਦੀ ਦੇਸ਼ ਦੇ ਰਾਜਾ ਨਹੀਂ ਹਨ
ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ (Subramanian Swamy) ਨੇ ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਭਾਲ ਦੀ ਕਾਰਜਸ਼ੈਲੀ 'ਤੇ ਸਵਾਲ ਉਠਾਏ ਹਨ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਦੇ ਫਾਇਰਬ੍ਰਾਂਡ ਨੇਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਬਰਾਬਰ ਦਰਜੇ ਦੇ ਸਿਆਸਤਦਾਨਾਂ ਵਿਚ ਵਿਸ਼ਵਾਸ ਨਹੀਂ ਕਰਦੇ।
ਇਹ ਵੀ ਪੜ੍ਹੋ - ਐਨਸੀਪੀਸੀਆਰ ਨੇ ਰਾਹੁਲ ਦੀ ਇੰਸਟਾਗ੍ਰਾਮ ਪੋਸਟ ਨੂੰ ਲੈ ਕੇ ਫੇਸਬੁੱਕ ਅਧਿਕਾਰੀਆਂ ਨੂੰ ਕੀਤਾ ਤਲਬ
ਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਵੀ ਇਕ ਟਵੀਟ ਕੀਤਾ ਹੈ। ਸਵਾਮੀ ਨੇ 2 ਟਵੀਟ ਕੀਤੇ ਹਨ ਇਕ ਟਵੀਟ ਵਿਚ ਉਹਨਾਂ ਲਿਖਿਆ - ''ਮੈਂ ਪ੍ਰਧਾਨ ਮੰਤਰੀ ਦੀ ਆਰਥਿਕ ਅਤੇ ਵਿਦੇਸ਼ ਨੀਤੀ ਦਾ ਵਿਰੋਧੀ ਹਾਂ ਤੇ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਨਾਲ ਬਹਿਸ ਕਰਨ ਲਈ ਤਿਆਰ ਹਾਂ, ਮੋਦੀ ਦੇਸ਼ ਦੇ ਰਾਜਾ ਨਹੀਂ ਹਨ''
ਦੂਜੇ ਟਵੀਟ ਵਿਚ ਉਹਨਾਂ ਲਿਖਿਆ - ''ਕੀ ਜੈਸ਼ੰਕਰ ਅਤੇ ਡੋਭਾਲ ਦੀ ਨੌਕਰਸ਼ਾਹ ਜੋੜੀ ਭਾਰਤ ਨੂੰ ਅੰਤਰਰਾਸ਼ਟਰੀ ਦ੍ਰਿਸ਼ 'ਤੇ ਲਿਆਉਣ ਵਾਲੀ ਗੜਬੜੀ ਲਈ ਕਦੇ ਦੇਸ਼ ਤੋਂ ਮੁਆਫੀ ਮੰਗੇਗੀ? ਉਹਨਾਂ ਨੂੰ ਖੁਲ੍ਹੀ ਛੁੱਟ ਦਿੱਤੀ ਗਈ ਹੈ ਕਿਉਂਕਿ ਮੋਦੀ ਨੂੰ ਉਸੇ ਪੱਧਰ ਦੇ ਸਿਆਸਤਦਾਨਾਂ 'ਤੇ ਨਹੀਂ ਬਲਕਿ ਰਾਜਨੇਤਾਵਾਂ 'ਤੇ ਭਰੋਸਾ ਹੈ। ਹੁਣ ਅਸੀਂ ਆਪਣੇ ਸਾਰੇ ਗੁਆਢੀਆਂ ਨਾਲ ਗੜਬੜੀ ਕਰ ਰਹੇ ਹਾਂ। ”