
ਫੇਸਬੁੱਕ ਨੂੰ ਪਹਿਲਾਂ ਦਿੱਤੇ ਗਏ ਨੋਟਿਸ ਤੋਂ ਬਾਅਦ ਹੋਰ ਕਦਮ ਚੁੱਕਦਿਆਂ, ਐਨਸੀਪੀਸੀਆਰ ਨੇ ਇਸ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ।
ਨਵੀਂ ਦਿੱਲੀ- ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (NCPCR) ਨੇ ਸਾਬਕਾ ਕਾਂਗਰਸੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਇੰਸਟਾਗ੍ਰਾਮ 'ਤੇ ਦਿੱਲੀ ਵਿਚ ਇੱਕ ਕਥਿਤ ਬਲਾਤਕਾਰ ਪੀੜਤਾ ਦੇ ਮਾਪਿਆਂ ਦਾ ਇੱਕ ਵੀਡੀਓ ਪੋਸਟ ਕਰਨ ਤੋਂ ਬਾਅਦ ਦਿੱਤੇ ਗਏ ਨੋਟਿਸ ਨੂੰ ਲੈ ਕੇ ਜਵਾਬ ਨਾ ਮਿਲਣ ਤੋਂ ਬਾਅਦ ਫੇਸਬੁੱਕ ਦੇ ਅਧਿਕਾਰੀਆਂ ਨੂੰ ਮੰਗਲਵਾਰ ਨੂੰ ਤਲਬ ਕੀਤਾ ਹੈ।
Facebook
ਇਹ ਵੀ ਪੜ੍ਹੋ - ਸਖ਼ਤੀ: ਹੁਣ ਪੰਜਾਬ ਵਿਚ ਐਂਟਰੀ ਲਈ ਦਿਖਾਉਣੀ ਪਵੇਗੀ ਨੈਗੇਟਿਵ RTPCR ਰਿਪੋਰਟ
ਇੰਸਟਾਗ੍ਰਾਮ ਫੇਸਬੁੱਕ ਦੀ ਮਲਕੀਅਤ ਵਾਲੀ ਇਕਾਈ ਹੈ। ਫੇਸਬੁੱਕ ਨੂੰ ਪਹਿਲਾਂ ਦਿੱਤੇ ਗਏ ਨੋਟਿਸ ਤੋਂ ਬਾਅਦ ਹੋਰ ਕਦਮ ਚੁੱਕਦਿਆਂ, ਐਨਸੀਪੀਸੀਆਰ ਨੇ ਇਸ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਕਮਿਸ਼ਨ ਨੇ ਪੱਤਰ ਵਿਚ ਕਿਹਾ, 'ਤੁਸੀਂ (Facebook) ਵੱਲੋਂ ਕਿਸੇ ਪ੍ਰਤੀਕਿਰਿਆ / ਕਾਰਵਾਈ ਦੀ ਰਿਪੋਰਟ ਨਹੀਂ ਮਿਲੀ ਹੈ।'
NCPCR
ਉਨ੍ਹਾਂ ਨੇ ਫੇਸਬੁੱਕ ਅਧਿਕਾਰੀਆਂ ਨੂੰ ਕਿਹਾ ਕਿ ਉਹ ਮੰਗਲਵਾਰ ਸ਼ਾਮ ਪੰਜ ਵਜੇ ਉਨ੍ਹਾਂ ਦੇ ਜਨਪਥ 'ਤੇ ਦਫਤਰ ਪਹੁੰਚਣ ਜਾਂ ਵੀਡੀਓ ਕਾਨਫਰੰਸਿੰਗ ਰਾਂਹੀ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ। ਇਸ ਤੋਂ ਪਹਿਲਾਂ, ਐਨਸੀਪੀਸੀਆਰ ਨੇ ਸ਼ੁੱਕਰਵਾਰ ਨੂੰ ਫੇਸਬੁੱਕ ਨੂੰ ਦਿੱਲੀ ਵਿਚ ਕਥਿਤ ਤੌਰ 'ਤੇ ਬਲਾਤਕਾਤ ਦਾ ਸ਼ਿਕਾਰ ਹੋਈ ਲੜਕੀ ਦੇ ਮਾਤਾ-ਪਿਤਾ ਦੀ ਤਸਵੀਰ ਪੋਸਟ ਕਰਨ ਲਈ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਇੰਸਟਾਗ੍ਰਾਮ ਪ੍ਰੋਫਾਈਲ ਦੇ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ।