ਪੰਚਕੂਲਾ ਦੇ ਗਲੈਕਸੀ ਬਾਰ 'ਤੇ ਪੁਲਿਸ ਨੇ ਮਾਰਿਆ ਛਾਪਾ, ਹੁੱਕੇ ਕੀਤੇ ਬਰਾਮਦ, ਮੈਨੇਜਰ ਗ੍ਰਿਫਤਾਰ

By : GAGANDEEP

Published : Aug 14, 2023, 4:20 pm IST
Updated : Aug 14, 2023, 4:20 pm IST
SHARE ARTICLE
photo
photo

ਪਾਰਟੀ ਕਰ ਰਹੇ ਕਰੀਬ 300 ਲੜਕੇ-ਲੜਕੀਆਂ ਪੁਲਿਸ ਨੂੰ ਦੇਖ ਕੇ ਹੋਏ ਫਰਾਰ

 

ਪੰਚਕੂਲਾ: ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਸੈਕਟਰ-10 ਵਿਚ ਸਥਿਤ ਗਲੈਕਸੀ ਬਬਲਜ਼ ਬਾਰ ਵਿਚ ਪੁਲਿਸ ਨੇ ਛਾਪਾ ਮਾਰਿਆ। ਪੁਲਿਸ ਨੇ ਛਾਪੇਮਾਰੀ ਦੌਰਾਨ 6 ਹੁੱਕੇ, 4 ਪੈਕਟ ਨਿਕੋਟੀਨ ਦੇ ਫਲੇਵਰਡ ਸਿਗਰੇਟ, 6 ਪਾਈਪਾਂ ਅਤੇ 6 ਚਿਲਮ ਬਰਾਮਦ ਕੀਤੇ। ਬਾਰ 'ਚ 300 ਦੇ ਕਰੀਬ ਨੌਜਵਾਨ ਲੜਕੇ-ਲੜਕੀਆਂ ਪਾਰਟੀ ਕਰ ਰਹੇ ਸਨ, ਜੋ ਪੁਲਿਸ ਨੂੰ ਦੇਖ ਕੇ ਭੱਜ ਗਏ। ਪੁਲਿਸ ਨੇ ਮੈਨੇਜਰ ਅਤੇ ਮਾਲਕ ਖ਼ਿਲਾਫ਼ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੈਨੇਜਰ ਦੀ ਪਛਾਣ ਅਮਿਤ ਕੁਮਾਰ ਵਾਸੀ ਪੀਰਮੁਚੱਲਾ ਜ਼ੀਰਕਪੁਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਐਕਸ਼ਨ ਮੋਡ 'ਚ BSF ਤੇ ਪੰਜਾਬ ਪੁਲਿਸ: ਭਾਰਤ ਪਾਕਿ ਸਰਹੱਦ ਤੋਂ ਬਰਾਮਦ ਕੀਤੀ 1 ਕਿਲੋ ਹੈਰੋਇਨ

ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-10 ਦੀ ਚੌਕੀ ਇੰਚਾਰਜ ਜਗਦੀਸ਼ ਚੰਦ ਅਤੇ ਏਸੀਪੀ ਸੁਰਿੰਦਰ ਸਿੰਘ ਆਪਣੀ ਟੀਮ ਸਮੇਤ ਸਿਵਲ ਡਰੈੱਸ ਵਿਚ ਛਾਪੇਮਾਰੀ ਕਰਨ ਪੁੱਜੇ ਹੋਏ ਸਨ। ਉਨ੍ਹਾਂ ਦੀ ਕਾਰ 'ਤੇ ਲਾਲ ਬੱਤੀਆਂ ਵੀ ਨਹੀਂ ਸਨ। ਪੁਲਿਸ ਨੇ ਦੇਰ ਰਾਤ ਕਰੀਬ 12 ਵਜੇ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ: ਚੰਡੀਗੜ੍ਹ ਵਾਸੀਆਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਪਵੇਗਾ ਮੀਂਹ

ਡੀਸੀਪੀ ਸੁਮੇਰ ਪ੍ਰਤਾਪ ਸਿੰਘ ਨੇ ਦਸਿਆ ਕਿ ਸ਼ਹਿਰ ਦੇ ਕਲੱਬਾਂ, ਬਾਰਾਂ, ਕੈਫੇ, ਲੌਂਜ ਆਦਿ ਵਿਚ ਨਿਕੋਟੀਨ ਤੰਬਾਕੂ ਦੇ ਨਾਲ ਵੱਖ-ਵੱਖ ਫਲੇਵਰਾਂ ਦੇ ਹਾਨੀਕਾਰਕ ਨਸ਼ੀਲੇ ਪਦਾਰਥ ਪਰੋਸੇ ਜਾਂਦੇ ਹਨ ਜੋ ਕਿ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹਨ। ਇਨ੍ਹਾਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਛੂਤ ਦੀਆਂ ਬੀਮਾਰੀਆਂ ਫੈਲਣ ਦਾ ਖ਼ਤਰਾ ਹੈ। ਇਸ ਦਾ ਨੋਟਿਸ ਲੈਂਦਿਆਂ 22 ਜੁਲਾਈ 2023 ਤੋਂ ਸ਼ਹਿਰ ਵਿਚ ਹੁੱਕੇ ਦੀ ਵਰਤੋਂ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਪਹਿਲਾਂ ਵੀ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਭਵਿੱਖ ਵਿੱਚ ਵੀ ਕੀਤੀ ਜਾਵੇਗੀ।
 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

BIG BREAKING : BSP ਉਮੀਦਵਾਰ Surinder Singh Kamboj 'ਤੇ ਹੋਇਆ Action, ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਕੰਬੋਜ..

01 Jun 2024 3:45 PM

Big Breaking : 5 ਪਿੰਡਾਂ ਨੇ ਕਰ ਦਿੱਤਾ ਚੋਣਾਂ ਦਾ Boycott, ਪੋਲਿੰਗ ਬੂਥਾਂ ਨੂੰ ਲਗਾ ਦਿੱਤੇ ਤਾਲੇ, ਪ੍ਰਸ਼ਾਸਨ ਨੂੰ..

01 Jun 2024 3:38 PM

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 10:19 AM

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 9:49 AM

Punjab Weather Upadate: ਗਰਮੀ ਤੋਂ ਅੱਕੇ ਮਜ਼ਦੂਰਾਂ ਨੇ ਕੈਮਰੇ ਅੱਗੇ ਸੁਣਾਏ ਆਪਣੇ ਦੁੱਖ!Live"

01 Jun 2024 8:55 AM
Advertisement