Jammu and Kashmir News : ਜੰਮੂ-ਕਸ਼ਮੀਰ ਦੇ ਡੋਡਾ 'ਚ ਮੁੱਠਭੇੜ, ਫੌਜ ਦਾ ਕੈਪਟਨ ਦੀਪਕ ਹੋਇਆ ਸ਼ਹੀਦ

By : BALJINDERK

Published : Aug 14, 2024, 1:26 pm IST
Updated : Aug 14, 2024, 1:26 pm IST
SHARE ARTICLE
ਅਮਰੀਕੀ M4 ਰਾਈਫਲ ਅਤੇ ਮੁਕਾਬਲੇ ਦੌਰਾਨ ਫੌਜੀ ਜਵਾਨ
ਅਮਰੀਕੀ M4 ਰਾਈਫਲ ਅਤੇ ਮੁਕਾਬਲੇ ਦੌਰਾਨ ਫੌਜੀ ਜਵਾਨ

Jammu and Kashmir News : ਸ਼ਹੀਦ ਕੈਪਟਨ ਮੁਕਾਬਲੇ ’ਚ ਆਪਣੀ ਟੀਮ ਦੀ ਕਰ ਰਿਹਾ ਸੀ ਅਗਵਾਈ, 4 ਅਤਿਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ!

Jammu and Kashmir News : ਜੰਮੂ-ਕਸ਼ਮੀਰ ਦੇ ਡੋਡਾ ਦੇ ਪਟਨੀਟੋਪ ਦੇ ਜੰਗਲਾਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ ਹੈ। ਇਸ ’ਚ ਫੌਜ ਦਾ ਇੱਕ ਕਪਤਾਨ ਸ਼ਹੀਦ ਹੋ ਗਿਆ ਹੈ। ਫੌਜ ਨੇ ਕਿਹਾ- 4 ਅੱਤਵਾਦੀਆਂ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ। ਫੌਜ ਨੇ ਦੱਸਿਆ ਕਿ ਸ਼ਹੀਦ ਕੈਪਟਨ ਦੀਪਕ ਚੱਲ ਰਹੇ ਮੁਕਾਬਲੇ ਵਿਚ ਆਪਣੀ ਟੀਮ ਦੀ ਅਗਵਾਈ ਕਰ ਰਹੇ ਸਨ। ਬੁੱਧਵਾਰ ਸਵੇਰੇ ਗੋਲੀ ਲੱਗਣ ਤੋਂ ਬਾਅਦ ਵੀ ਉਹ ਆਪਣੀ ਟੀਮ ਦੇ ਜਵਾਨਾਂ ਨੂੰ ਹਦਾਇਤਾਂ ਦੇ ਰਿਹਾ ਸੀ।

ਇਹ ਵੀ ਪੜੋ:Bangladesh News : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ 

ਇਸ ਤੋਂ ਬਾਅਦ ਉਸ ਨੂੰ ਘਟਨਾ ਵਾਲੀ ਥਾਂ ਤੋਂ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੁਕਾਬਲਾ ਅਜੇ ਵੀ ਜਾਰੀ ਹੈ। ਆਕਰ ਇਲਾਕੇ 'ਚ ਇਕ ਨਦੀ ਨੇੜੇ ਅੱਤਵਾਦੀ ਲੁਕੇ ਹੋਏ ਹਨ ਅਤੇ ਗੋਲੀਬਾਰੀ ਕਰ ਰਹੇ ਹਨ। ਅੱਤਵਾਦੀ ਬੁੱਧਵਾਰ ਸਵੇਰੇ ਮੁਕਾਬਲੇ ਵਾਲੀ ਥਾਂ 'ਤੇ ਆਪਣੇ ਹਥਿਆਰ ਛੱਡ ਕੇ ਭੱਜ ਗਏ। ਅਮਰੀਕੀ ਐੱਮ4 ਰਾਈਫਲ ਵੀ ਬਰਾਮਦ ਹੋਈ ਹੈ। ਤਿੰਨ ਥੈਲਿਆਂ ਵਿੱਚ ਕੁਝ ਵਿਸਫੋਟਕ ਵੀ ਮਿਲੇ ਹਨ।

ਇਹ ਵੀ ਪੜੋ:Laheragaga News : ਉੱਚੀ ਤੇ ਸੁੱਚੀ ਸੋਚ ਰੱਖਣ ਵਾਲੀ ਸ਼ਖ਼ਸੀਅਤ ਸਨ ਸ. ਜੋਗਿੰਦਰ ਸਿੰਘ ਜੀ : ਬੀਬੀ ਭੱਠਲ

ਇੱਥੇ ਰੱਖਿਆ ਮੰਤਰੀ ਅੱਤਵਾਦੀ ਘਟਨਾਵਾਂ ਨੂੰ ਲੈ ਕੇ ਦਿੱਲੀ ਦੇ ਸਾਊਥ ਬਲਾਕ 'ਚ ਬੈਠਕ ਕਰ ਰਹੇ ਹਨ। ਐੱਨਐੱਸਏ ਅਜੀਤ ਡੋਵਾਲ, ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਮੁਖੀ ਇਸ ਵਿੱਚ ਹਿੱਸਾ ਲੈ ਰਹੇ ਹਨ।
ਸੁਤੰਤਰਤਾ ਦਿਵਸ ਤੋਂ ਪਹਿਲਾਂ ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਜੰਮੂ ਵਿਚ ਫੌਜ ਦੇ 3000 ਤੋਂ ਵੱਧ ਅਤੇ ਬੀਐਸਐਫ ਦੇ 2000 ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਅੱਤਵਾਦ ਨਾਲ ਨਜਿੱਠਣ ਲਈ ਆਸਾਮ ਰਾਈਫਲਜ਼ ਦੇ ਕਰੀਬ 1500-2000 ਜਵਾਨ ਵੀ ਤਾਇਨਾਤ ਕੀਤੇ ਜਾ ਰਹੇ ਹਨ।

ਕਠੂਆ 'ਚ 8 ਗਰਾਊਂਡ ਵਰਕਰ ਗ੍ਰਿਫਤਾਰ, ਅੱਤਵਾਦੀਆਂ ਦੀ ਮਦਦ ਕਰ ਰਹੇ ਸਨ
ਜੰਮੂ-ਕਸ਼ਮੀਰ ਦੇ ਕਠੂਆ 'ਚ ਪੁਲਿਸ ਨੇ ਸੋਮਵਾਰ (12 ਅਗਸਤ) ਨੂੰ 8 ਓਵਰ ਗਰਾਊਂਡ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜੈਸ਼ ਅੱਤਵਾਦੀ ਮਾਡਿਊਲ ਦੇ ਇਨ੍ਹਾਂ ਵਰਕਰਾਂ ਨੇ 26 ਜੂਨ ਨੂੰ ਡੋਡਾ 'ਚ ਮਾਰੇ ਗਏ ਜੈਸ਼ ਦੇ 3 ਅੱਤਵਾਦੀਆਂ ਦੀ ਮਦਦ ਕੀਤੀ ਸੀ। ਇਨ੍ਹਾਂ ਓਵਰ ਗਰਾਊਂਡ ਵਰਕਰਾਂ ਨੇ ਸਰਹੱਦ ਪਾਰ ਕਰਕੇ ਡੋਡਾ ਦੇ ਜੰਗਲਾਂ ਅਤੇ ਪਹਾੜੀਆਂ ਤੱਕ ਪਹੁੰਚਣ ਵਿਚ ਅੱਤਵਾਦੀਆਂ ਦੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਖਾਣ-ਪੀਣ ਅਤੇ ਰਹਿਣ ਲਈ ਜਗ੍ਹਾ ਵੀ ਮੁਹੱਈਆ ਕਰਵਾਈ ਗਈ।

ਅੱਤਵਾਦੀ ਮਾਡਿਊਲ ਦੇ ਇਹ ਵਰਕਰ ਪਾਕਿਸਤਾਨ 'ਚ ਬੈਠੇ ਜੈਸ਼ ਦੇ ਹੈਂਡਲਰਾਂ ਦੇ ਸੰਪਰਕ 'ਚ ਵੀ ਸਨ। 26 ਜੂਨ ਦੇ ਐਨਕਾਊਂਟਰ ਤੋਂ ਬਾਅਦ ਕੇਂਦਰੀ ਏਜੰਸੀਆਂ ਨੇ ਪੁਲਿਸ ਨੂੰ ਇਨ੍ਹਾਂ ਵਰਕਰਾਂ ਦੇ ਗੰਡੋਹ ਵਿੱਚ ਲੁਕੇ ਹੋਣ ਦੀ ਸੂਚਨਾ ਦਿੱਤੀ ਸੀ।
ਪੁਲਿਸ ਨੇ ਦੱਸਿਆ ਕਿ ਇਨਪੁਟ ਮਿਲਣ ਤੋਂ ਬਾਅਦ ਗੰਡੋਹ 'ਚ 50 ਤੋਂ ਜ਼ਿਆਦਾ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਸਬੂਤ ਮਿਲਣ ਤੋਂ ਬਾਅਦ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਨੇ ਪੁੱਛਗਿੱਛ ਦੌਰਾਨ ਅੱਤਵਾਦੀਆਂ ਦੀ ਮਦਦ ਕਰਨ ਦੀ ਗੱਲ ਕਬੂਲ ਕੀਤੀ।

ਇਹ ਵੀ ਪੜੋ:S. Joginder Singh : ਸ੍ਰ. ਜੋਗਿੰਦਰ ਸਿੰਘ ਬਾਨੀ ਐਡੀਟਰ ਰੋਜ਼ਾਨਾ ਸਪੋਕਸਮੈਨ : ਮੇਰੀਆਂ ਯਾਦਾਂ ਦੇ ਝਰੋਖੇ ਵਿਚੋਂ 

ਪੁਲਿਸ ਨੇ ਦੱਸਿਆ ਕਿ ਇਸ ਅੱਤਵਾਦੀ ਮਾਡਿਊਲ ਦਾ ਨੇਤਾ ਮੁਹੰਮਦ ਲਤੀਫ ਸੀ। ਉਹ ਕਠੂਆ ਦੇ ਅੰਬੇ ਨਾਲ ਇਲਾਕੇ ਵਿਚ ਰਹਿੰਦਾ ਸੀ। ਜੈਸ਼ ਦੇ ਅੱਤਵਾਦੀਆਂ ਦੇ ਹੈਂਡਲਰਾਂ ਨਾਲ ਲਤੀਫ ਦਾ ਮੁੱਖ ਸੰਪਰਕ ਸੀ। ਇਹ ਲਤੀਫ ਹੀ ਸੀ ਜਿਸ ਨੇ ਫੈਸਲਾ ਕੀਤਾ ਕਿ ਨੈੱਟਵਰਕ ਵਿੱਚ ਕਿਸ ਨੂੰ ਸ਼ਾਮਲ ਕਰਨਾ ਹੈ ਅਤੇ ਕਿਸ ਨੂੰ ਨਹੀਂ। ਲਤੀਫ ਤੋਂ ਇਲਾਵਾ ਅਖਤਰ ਅਲੀ, ਸੱਦਾਮ ਕੁਸ਼ਲ, ਨੂਰਾਨੀ, ਮਕਬੂਲ, ਲਿਆਕਤ ਅਤੇ ਕਾਸਿਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਕਠੂਆ ਦੇ ਰਹਿਣ ਵਾਲੇ ਸਨ।

(For more news apart from  Encounter in Doda of Jammu and Kashmir, Army Captain Deepak martyred  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement