ਕੁੱਤਿਆਂ ਨੂੰ ਹਟਾਉਣ ਨਾਲ ਮੁਸ਼ਕਿਲਾਂ ਹੱਲ ਨਹੀਂ ਹੋਣੀਆਂ, ਸਗੋਂ ਵਧਣਗੀਆਂ ਸਮੱਸਿਆਵਾਂ : ਮੇਨਕਾ ਗਾਂਧੀ
Published : Aug 14, 2025, 5:33 pm IST
Updated : Aug 14, 2025, 5:33 pm IST
SHARE ARTICLE
Removing dogs will not solve problems, but will increase them.
Removing dogs will not solve problems, but will increase them.

ਕੁੱਤਿਆਂ ਨੂੰ ਵਧਾਉਂਦੇ ਹੋਏ ਹੱਲਾਂ ਨੂੰ ਹੱਲ ਕਰਦੇ ਹਨ, ਵਧਣ ਦੇ ਨਤੀਜੇ

Removing dogs news in punjabi : ਸੀਨੀਅਰ ਭਾਜਪਾ ਆਗੂ ਅਤੇ ਜਾਨਵਰਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਮੇਨਕਾ ਗਾਂਧੀ ਨੇ ਅਵਾਰਾਂ ਕੁੱਤਿਆਂ ਨੂੰ ਹਟਾਉਣ ਵਾਲੇ ਫ਼ੈਸਲੇ ’ਤੇ ਆਪਣੀ ਵੱਖਰੀ ਤਰ੍ਹਾਂ ਦੀ ਪ੍ਰਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੁੱਤਿਆਂ ਨੂੰ ਹਟਾਉਣ ਨਾਲ ਮੁਸ਼ਕਿਲਾਂ ਹੱਲ ਨਹੀਂ ਹੋਣੀਆਂ ਸਗੋਂ ਇਹ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ। ਉਨ੍ਹਾਂ ਵੱਲੋਂ ਕੁੱਝ ਉਦਾਹਰਨਾਂ ਦਿੰਦੇ ਹੋਏ ਕਿਹਾ ਗਿਆ ਕਿ ਇਸੇ ਤਰ੍ਹਾਂ ਦਾ ਫੈਸਲਾ 1994 ਵਿਚ ਗੁਜਰਾਤ ਦੇ ਸੂਰਤ ਮਿਊਂਸੀਪਲ ਕਮਿਸ਼ਨਰ ਵੱਲੋਂ ਲਿਆ ਗਿਆ ਸੀ। ਉਨ੍ਹਾਂ ਨੇ ਸ਼ਹਿਰ ਦੇ ਸਾਰੇ ਕੁੱਤਿਆਂ ਨੂੰ ਮਾਰਨ ਦਾ ਹੁਕਮ ਦਿੱਤਾ ਸੀ।  ਦੋ ਹਫ਼ਤਿਆਂ ਦੇ ਅੰਦਰ-ਅੰਦਰ ਸ਼ਹਿਰ ਦਾ ਹਰ ਕੁੱਤਾ ਮਾਰ ਦਿੱਤਾ ਗਿਆ। ਦੋ ਹਫਤਿਆਂ ਬਾਅਦ ਸ਼ਹਿਰ ’ਚ ਬੁਬੋਨਿਕ ਪਲੇਗ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਅਤੇ ਇਤਿਹਾਸ ਦੀਆਂ ਸਭ ਤੋਂ ਘਾਤਕ ਬਿਮਾਰੀਆਂ ਵਿਚੋਂ ਇਕ ਸੀ। ਮੇਨਕਾ ਗਾਂਧੀ ਨੇ ਦਲੀਲ ਦਿੱਤੀ ਕਿ ਚੂਹਿਆਂ ਦਾ ਸ਼ਿਕਾਰ ਕਰਨ ਵਾਲਿਆਂ ਯਾਨੀ ਕੁੱਤਿਆਂ ਨੂੰ ਮਾਰ ਦਿੱਤਾ ਗਿਆ ਸੀ ਅਤੇ ਚੂਹਿਆਂ ਨੇ ਸ਼ਹਿਰ ਨੂੰ ਘੇਰ ਲਿਆ, ਜਿਸ ਤੋਂ ਬਾਅਦ ਚੂਹਿਆਂ ਨੇ ਬਹੁਤ ਲੋਕਾਂ ਨੂੰ ਕੱਟਿਆ ਗਿਆ ਅਤੇ ਪਲੇਗ ਤਿੰਨ ਹੋਰ ਮਾਮਲੇ ਸਾਹਮਣੇ ਆਏ ਸਨ। ਜਿਸ ਤੋਂ ਬਾਅਦ ਸ਼ਹਿਰ ਦੇ ਲੋਕਾਂ ਨੇ ਮਾਸਕ ਪਹਿਨਣੇ ਸ਼ੁਰੂ ਕਰ ਦਿੱਤੇ, ਨਿਰਯਾਤ ਰੁਕ ਗਿਆ ਅਤੇ ਸੈਰ-ਸਪਾਟਾ ਠੱਗ ਹੋ ਗਿਆ ਹੈ।

ਇਸੇ ਤਰ੍ਹਾਂ 1880 ਦੇ ਦਹਾਕੇ ’ਚ ਪੈਰਿਸ ’ਚ ਵੀ ਕੁੱਤਿਆਂ ਅਤੇ ਬਿੱਲੀਆਂ ਨੂੰ ਦਿੱਤਾ ਗਿਆ ਸੀ, ਜਿਸ  ਨਤੀਜੇ ਵੀ ਵਿਨਾਸ਼ਕਾਰੀ ਨਿਕਲੇ ਸਨ। ਜਦਕਿ 1950 ਦੇ ਦਹਾਕੇ ਵਿਚ ਚੀਨ ਨੇ ਚਿੜੀਆਂ ਨੂੰ ਅਨਾਜ ਖਾਣ ਦੇ ਦੋਸ਼ ਤਹਿਤ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਚੀਨ ਨੂੰ ਟਿੱਡੀ ਦਲ ਦੇ ਹਮਲੇ ਦਾ ਸਾਹਮਣਾ ਕਰਨਾ ਪਿਆ ਅਤੇ ਅਕਾਲ ਦਾ ਸਾਹਮਣਾ ਕਰਨਾ ਪਿਆ ਸੀ।

ਮੇਨਕਾ ਨੇ ਕਿਹਾ ਕਿ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਉਦਾਹਰਨਾਂ ਹਨ। ਉਨ੍ਹਾਂ ਕਿਹਾ ਕਿ ਕੁੱਤਿਆਂ ਨੂੰ ਸ਼ਹਿਰ ’ਚੋਂ ਹਟਾਉਣ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਹੋਣਾ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement