ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਨ ਵਾਲੀ ਸੀਬੀਆਈ ਨੇ ਮਾਲਿਆ ਨੂੰ ਭੱਜਣ 'ਚ ਕੀਤੀ ਮਦਦ : ਰਾਹੁਲ
Published : Sep 14, 2018, 5:54 pm IST
Updated : Sep 14, 2018, 5:54 pm IST
SHARE ARTICLE
Rahul Gandhi Vs Narender Modi
Rahul Gandhi Vs Narender Modi

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਜੇਤਲੀ ਅਤੇ ਮਾਲਿਆ ਦੇ ਸਬੰਧਾਂ ਦਾ ਖ਼ੁਲਾਸਾ ਕੀਤੇ ਜਾਣ ਤੋਂ ਬਾਅਦ ਸ਼ੁਕਰਵਾਰ ਨੂੰ ਫਿਰ ਤੋਂ ਸੱਤਾਧਾਰੀ ਭਾਰਤੀ...

ਨਵੀਂ ਦਿੱਲੀ : ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਜੇਤਲੀ ਅਤੇ ਮਾਲਿਆ ਦੇ ਸਬੰਧਾਂ ਦਾ ਖ਼ੁਲਾਸਾ ਕੀਤੇ ਜਾਣ ਤੋਂ ਬਾਅਦ ਸ਼ੁਕਰਵਾਰ ਨੂੰ ਫਿਰ ਤੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ 'ਤੇ ਜਮ ਕੇ ਨਿਸ਼ਾਨਾ ਸਾਧਿਆ। ਇਸ ਸਮੇਂ ਉਨ੍ਹਾਂ ਨੇ ਅਪਣੇ ਨਿਸ਼ਾਨੇ 'ਤੇ ਕੇਂਦਰੀ ਜਾਂਚ ਏਜੰਸੀ ਯਾਨੀ ਸੀਬੀਆਈ ਨੂੰ ਲਿਆ। ਇਸ ਮੌਕੇ ਬੋਲਦਿਆਂ ਰਾਹੁਲ ਗਾਂਧੀ ਨੇ ਸਾਲ 2016 ਵਿਚ ਕਾਰੋਬਾਰੀ ਵਿਜੇ ਮਾਲਿਆ ਨੂੰ ਦੇਸ਼ ਤੋਂ ਭੱਜਣ ਵਿਚ ਮਦਦ ਕਰਨ ਦਾ ਦੋਸ਼ ਲਗਾਇਆ। ਇਹੀ ਨਹੀਂ, ਰਾਹੁਲ ਗਾਂਧੀ ਨੇ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਨਿਸ਼ਾਨਾ ਸਾਧਿਆ।

Rahul GandhiRahul Gandhi

ਰਾਹੁਲ ਗਾਂਧੀ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਇਹ ਸਮਝ ਤੋਂ ਬਾਹਰ ਹੈ ਕਿ ਦੇਸ਼ ਦੀ ਕਿਸੇ ਬੈਂਕ ਨਾਲ ਇੰਨਾ ਵੱਡਾ ਘਪਲਾ ਹੋਇਆ ਹੋਵੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਗਿਆ ਦੇ ਬਿਨਾਂ ਸੀਬੀਆਈ ਨੇ ਲੁਕਆਊਟ ਨੋਟਿਸ ਬਦਲ ਦਿਤਾ ਹੋਵੇ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਸੀਬੀਆਈ ਨੇ ਬੜੀ ਖਾਮੋਸ਼ੀ ਨਾਲ ਡਿਟੇਨ ਨੋਟਿਸ ਨੂੰ ਇਨਫਾਰਮ ਨੋਟਿਸ ਵਿਚ ਬਦਲ ਦਿਤਾ, ਜਿਸ ਨਾਲ ਮਾਲਿਆ ਦੇਸ਼ ਤੋਂ ਬਾਹਰ ਭੱਜ ਸਕੇ। ਉਨ੍ਹਾਂ ਆਖਿਆ ਕਿ ਸੀਬੀਆਈ ਸਿੱਧੇ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਦੀ ਹੈ।

Rahul Gandhi Vs Narender ModiRahul Gandhi Vs Narender Modi

ਅਜਿਹੇ ਵਿਚ ਇਹ ਸਮਝ ਤੋਂ ਪਰੇ ਹੈ ਕਿ ਇੰਨੇ ਵੱਡੇ ਅਤੇ ਵਿਵਾਦਤ ਮਾਮਲੇ ਵਿਚ ਸੀਬੀਆਈ ਨੇ ਪ੍ਰਧਾਨ ਮੰਤਰੀ ਦੀ ਆਗਿਆ ਦੇ ਬਿਨਾਂ ਲੁਕਆਊਟ ਨੋਟਿਸ ਬਦਲਿਆ ਹੋਵੇਗਾ।ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਵੀ ਇਸ ਮਾਮਲੇ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ ਅਤੇ ਦੋਸ਼ ਲਗਾਇਆ ਸੀ ਕਿ 'ਜੇਤਲੀ ਦੀ ਮਿਲੀਭੁਗਤ' ਨਾਲ ਮਾਲਿਆ ਦੇਸ਼ ਤੋਂ ਭੱਜਣ ਵਿਚ ਸਫਲ ਰਿਹਾ ਕਿਉਂਕਿ ਭੱਜਣ ਤੋਂ ਮਹਿਜ਼ ਦੋ ਦਿਨ ਪਹਿਲਾਂ ਦੋਵੇਂ ਵਿਚਾਲੇ ਮੁਲਾਕਾਤ ਹੋਈ ਸੀ।

Rahul GandhiRahul Gandhi

ਦਰਅਸਲ, ਮਾਲਿਆ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਭਾਰਤ ਤੋਂ ਰਵਾਨਾ ਹੋਣ ਤੋਂ ਪਹਿਲਾਂ ਵਿੱਤ ਮੰਤਰੀ ਨੂੰ ਮਿਲਿਆ ਸੀ ਅਤੇ ਬੈਂਕਾਂ ਨਾਲ ਮਾਮਲਿਆਂ ਦਾ ਨਿਪਟਾਰਾ ਕਰਨ ਦੀ ਪੇਸ਼ਕਸ਼ ਕੀਤੀ ਸੀ। ਉਧਰ, ਵਿੱਤ ਮੰਤਰੀ ਜੇਤਲੀ ਨੇ ਮਾਲਿਆ ਦੇ ਬਿਆਨ ਨੂੰ ਝੂਠਾ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ 2014 ਦੇ ਬਾਅਦ ਉਸ ਨੂੰ ਕਦੇ ਮਿਲਣ ਦਾ ਸਮਾਂ ਨਹੀਂ ਦਿਤਾ ਸੀ। ਜੇਤਲੀ ਨੇ ਕਿਹਾ ਕਿ ਮਾਲਿਆ ਰਾਜ ਸਭਾ ਮੈਂਬਰ ਦੇ ਤੌਰ 'ਤੇ ਪ੍ਰਾਪਤ ਵਿਸ਼ੇਸ਼ ਅਧਿਕਾਰ ਦੀ ਦੁਰਵਰਤੋਂ ਕਰਦਾ ਹੋਇਆ ਸੰਸਦ ਭਵਨ ਦੇ ਗਲਿਆਰੇ ਵਿਚ ਉਨ੍ਹਾਂ ਨੂੰ ਆ ਕੇ ਮਿਲਿਆ ਸੀ, ਇਹ ਕੋਈ ਵਿਸ਼ੇਸ਼ ਮੀਟਿੰਗ ਨਹੀਂ ਸੀ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement