
ਰਾਸ਼ਟਰੀ ਸਵੈ ਸੇਵੀ ਸੰਘ ਭਾਵ ਕਿ ਆਰਐੱਸਐੱਸ ਨੇ ਅਪਣੇ ਤਿੰਨ ਦਿਨਾ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਤਿੰਨ ਹਜ਼ਾਰ ਲੋਕਾਂ ਨੂੰ ਸੱਦਾ ਦਿਤਾ ਹੈ। ਇਸ ਵਿਚ ਰਾਜਨੀਤਕ....
ਨਵੀਂ ਦਿੱਲੀ : ਰਾਸ਼ਟਰੀ ਸਵੈ ਸੇਵੀ ਸੰਘ ਭਾਵ ਕਿ ਆਰਐੱਸਐੱਸ ਨੇ ਅਪਣੇ ਤਿੰਨ ਦਿਨਾ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਤਿੰਨ ਹਜ਼ਾਰ ਲੋਕਾਂ ਨੂੰ ਸੱਦਾ ਦਿਤਾ ਹੈ। ਇਸ ਵਿਚ ਰਾਜਨੀਤਕ ਅਤੇ ਸਮਾਜਿਕ ਹਸਤੀਆਂ, ਧਾਰਮਿਕ ਸੰਗਠਨਾਂ ਨਾਲ ਜੁੜੇ ਲੋਕ, ਘੱਟ ਗਿਣਤੀ ਦੇ ਨੇਤਾਵਾਂ ਅਤੇ ਸੇਵਾ ਮੁਕਤ ਨੌਕਰਸ਼ਾਹ ਸ਼ਾਮਲ ਹਨ।
ਇਹ ਪ੍ਰੋਗਰਾਮ ਦਿੱਲੀ ਦੇ ਵਿਗਿਆਨ ਭਵਨ ਵਿਚ 17 ਤੋਂ 19 ਸਤੰਬਰ ਦੇ ਵਿਚ ਹੋਣ ਵਾਲਾ ਹੈ, ਜੋ ਭਵਿੱਖ ਦਾ ਭਾਰਤ ਸੰਘ ਦੀ ਦ੍ਰਿਸ਼ਟੀ ਦੇ ਵਿਸ਼ੇ 'ਤੇ ਹੋਵੇਗਾ। ਪ੍ਰੋਗਰਾਮ ਵਿਚ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਸਾਰੇ ਲੋਕਾਂ ਨੂੰ ਮਿਲਣਗੇ।
Rahul Gandhi
ਖ਼ਬਰ ਮੁਤਾਬਕ ਖੇਤਰੀ ਦਲਾਂ ਦੇ ਨੇਤਾਵਾਂ ਸਮੇਤ ਸਾਰੇ ਰਾਜਨੀਤਕ ਦਲ ਦੇ ਲੋਕਾਂ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਸੱਦਾ ਦਿਤਾ ਗਿਆ ਹੈ। ਇਸ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਵਿਰੋਧ ਨੇਤਾ ਮਲਿਕਾਰਜੁਨ ਖੜਗੇ, ਯੂਪੀ ਦੇ ਸਾਬਕਾ ਮੁਖ ਮੰਤਰੀ ਅਖਿਲੇਸ਼ ਯਾਦਵ, ਬਸਪਾ ਮੁਖੀ ਮਾਇਆਵਤੀ, ਪੱਛਮੀ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਅਤੇ ਚੰਦਰਬਾਬੂ ਨਾਇਡੂ ਸਮੇਤ ਕਈ ਨੇਤਾ ਸ਼ਾਮਲ ਹਨ। ਸੰਘ ਦਾ ਮੰਨਣਾ ਹੈ ਕਿ ਤਿੰਨ ਦਿਨਾਂ ਦੇ ਇਸ ਪ੍ਰੋਗਰਾਮ 'ਚ ਹਰ ਦਿਨ ਲਗਭਗ 1000 ਲੋਕ ਸ਼ਾਮਲ ਹੋਣਗੇ।
RSS Chief Mohan Bhagwat
ਸੰਘ ਮੁਤਾਬਕ ਇਸ ਪ੍ਰੋਗਰਾਮ ਦਾ ਆਯੋਜਨ ਲੋਕਾਂ ਨੂੰ ਆਰਐੱਸਐੱਸ ਦੀ ਵਿਚਾਰਧਾਰਾ ਨਾਲ ਸਾਹਮਣਾ ਕਰਵਾਉਣ ਲਈ ਕੀਤਾ ਜਾ ਰਿਹਾ ਹੈ। ਇਸ ਵਿਚ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਸ ਲਈ ਸ਼ਾਮਲ ਕੀਤਾ ਗਿਆ ਹੈ ਤਾਂ ਕਿ ਸੰਘ ਨੂੰ ਲੈ ਕੇ ਬਣੇ ਤਮਾਮ ਮਿਥਕਾਂ ਨੂੰ ਤੋੜਿਆ ਜਾ ਸਕੇ।
Mohan Bhagwat-Rahul Gandhi-
ਦਸ ਦਈਏ ਕਿ ਇਸ ਤੋਂ ਕੁੱਝ ਸਮਾਂ ਪਹਿਲਾਂ ਆਰਐਸਐਸ ਨੇ ਨਾਗਪੁਰ ਵਿਖੇ ਕਰਵਾਏ ਗਏ ਇਕ ਸਮਾਰੋਹ ਵਿਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਨੂੰ ਬੁਲਾਇਆ ਸੀ, ਜਿਨ੍ਹਾਂ ਦੇ ਜਾਣ 'ਤੇ ਕਾਂਗਰਸ ਨੇ ਕਾਫ਼ੀ ਇਤਰਾਜ਼ ਪ੍ਰਗਟਾਇਆ ਸੀ ਪਰ ਪ੍ਰਣਬ ਮੁਖ਼ਰਜੀ ਨੇ ਇਸ ਦੇ ਬਾਵਜੂਦ ਇਸ ਸਮਾਰੋਹ ਵਿਚ ਸ਼ਮੂਲੀਅਤ ਕੀਤੀ ਸੀ।
Mayawati, Mamta, Rhaul, Akhilesh-RSS Chief Mohan Bhagwat
ਮੁਖ਼ਰਜੀ ਤੋਂ ਬਾਅਦ ਹੁਣ ਆਰਐਸਐਸ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਅਪਣੇ ਸਮਾਰੋਹ ਵਿਚ ਸ਼ਾਮਲ ਹੋਣ ਦੀ ਸੱਦਾ ਭੇਜਿਆ ਹੈ। ਹੁਣ ਦੇਖਣਾ ਹੋਵੇਗਾ ਕਿ ਰਾਹੁਲ ਗਾਂਧੀ ਇਸ ਸਮਾਰੋਹ ਵਿਚ ਸ਼ਾਮਲ ਹੁੰਦੇ ਹਨ ਜਾਂ ਨਹੀਂ?