ਜਵਾਈ ਤੋਂ ਬਾਅਦ ਹੁਣ ਰਾਮਵਿਲਾਸ ਪਾਸਵਾਨ ਦੀ ਧੀ ਦਾ ਐਲਾਨ - ਲੜੇਗੀ ਪਿਤਾ ਵਿਰੁਧ ਚੋਣ
Published : Sep 14, 2018, 12:27 pm IST
Updated : Sep 14, 2018, 12:27 pm IST
SHARE ARTICLE
Ram Vilas daughter fight against dad
Ram Vilas daughter fight against dad

ਬਿਹਾਰ ਦੀ ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੀ ਧੀ ਨੇ ਵੀ ਹੁਣ ਪਿਤਾ ਵਿਰੁਧ ਚੋਣ ਲੜਨ ਦੀ ਇੱਛਾ ਜਤਾਈ ਹੈ। ਵੀਰਵਾ...

ਪਟਨਾ : ਬਿਹਾਰ ਦੀ ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੀ ਧੀ ਨੇ ਵੀ ਹੁਣ ਪਿਤਾ ਵਿਰੁਧ ਚੋਣ ਲੜਨ ਦੀ ਇੱਛਾ ਜਤਾਈ ਹੈ। ਵੀਰਵਾਰ ਨੂੰ ਪਾਸਵਾਨ ਦੀ ਧੀ ਆਸ ਪਾਸਵਾਨ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਨੂੰ ਰਾਸ਼ਟਰੀ ਜਨਤਾ ਦਲ (ਆਰਜੇਡੀ) ਤੋਂ ਟਿਕਟ ਮਿਲਦਾ ਹੈ ਤਾਂ ਉਹ ਹਾਜੀਪੁਰ ਲੋਕਸਭਾ ਸੀਟ 'ਤੇ ਚੋਣ ਲੜਨ ਲਈ ਤਿਆਰ ਹਨ। ਦੱਸ ਦਈਏ ਕਿ ਪਾਸਵਾਨ ਇਸ ਲੋਕਸਭਾ ਸੀਟ ਤੋਂ ਚੁੱਣੇ ਜਾਂਦੇ ਰਹੇ ਹਨ।

RJDRJD

ਐਲਜੇਪੀ ਮੁਖੀ 'ਤੇ ਸਿਰਫ਼ ਅਪਣੇ ਬੇਟੇ ਅਤੇ ਜਵਾਈ ਸੰਸਦ ਚਿਰਾਗ ਪਾਸਵਾਨ ਨੂੰ ਵਧਾਵਾ ਦੇਣ ਅਤੇ ਅਪਣੇ ਆਪ ਦੀ ਅਣਦੇਖੀ ਦਾ ਇਲਜ਼ਾਮ ਲਗਾਉਂਦੇ ਹੋਏ ਆਸ਼ਾ ਪਾਸਵਾਨ ਨੇ ਅਪਣੇ ਪਿਤਾ ਉਤੇ ਜੰਮ ਕੇ ਹਮਲਾ ਬੋਲਿਆ। ਆਸ਼ਾ ਨੇ ਪਾਸਵਾਨ 'ਤੇ ਕੁੜੀਆਂ ਨਾਲ ਹਮੇਸ਼ਾ ਭੇਦਭਾਵ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮੈਨੂੰ ਤਵੱਜੋ ਨਹੀਂ ਦਿਤੀ ਗਈ, ਜਦੋਂ ਕਿ ਚਿਰਾਗ ਨੂੰ ਐਲਜੇਪੀ ਸੰਸਦੀ ਦਲ ਦਾ ਨੇਤਾ ਬਣਾ ਦਿਤਾ ਗਿਆ। ਜੇਕਰ ਆਰਜੇਡੀ ਮੈਨੂੰ ਟਿਕਟ ਦਿੰਦੀ ਹੈ ਤਾਂ ਮੈਂ ਹਾਜੀਪੁਰ ਤੋਂ ਚੋਣ ਲੜਾਂਗੀ। ਆਸ਼ਾ ਰਾਮਵਿਲਾਸ ਪਾਸਵਾਨ ਦੀ ਪਹਿਲੀ ਪਤਨੀ ਰਾਜਕੁਮਾਰੀ ਦੇਵੀ ਦੀ ਦੋ ਬੇਟੀਆਂ ਵਿਚੋਂ ਇਕ ਹੈ।

Asha Paswan Asha Paswan

ਪਾਸਵਾਨ ਦੀ ਦੂਜੀ ਪਤਨੀ ਰੀਨਾ ਪਾਸਵਾਨ ਤੋਂ ਚਿਰਾਗ ਅਤੇ ਇਕ ਧੀ ਹੈ। ਪਾਸਵਾਨ ਨੇ 1981 ਵਿਚ ਰਾਜਕੁਮਾਰੀ ਨੂੰ ਤਲਾਕ ਦੇਣ ਤੋਂ ਬਾਅਦ 1983 ਵਿਚ ਰੀਨਾ ਨਾਲ ਵਿਆਹ ਕੀਤਾ ਸੀ। ਆਸ਼ਾ ਪਟਨਾ ਵਿਚ ਅਪਣੇ ਪਤੀ ਅਨਿਲ ਸਾਧੁ ਦੇ ਨਾਲ ਰਹਿੰਦੀ ਹੈ, ਜੋਕਿ ਐਲਜੇਪੀ ਦੀ ਦਲਿਤ ਫੌਜ ਦੇ ਪ੍ਰਦੇਸ਼ ਪ੍ਰਧਾਨ ਸਨ। ਪਾਸਵਾਨ ਨਾਲ ਮੱਤਭੇਦਾਂ ਤੋਂ ਬਾਅਦ ਇਸ ਸਾਲ ਮਾਰਚ ਵਿਚ ਉਨ੍ਹਾਂ ਨੇ ਐਲਜੇਪੀ ਤੋਂ ਅਸਤੀਫਾ ਦੇ ਕੇ ਆਰਜੇਡੀ ਜੁਆਇਨ ਕੀਤੀ ਸੀ। ਸਾਧੁ ਨੇ ਵੀ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਅਪਣੇ ਸਸੁਰ ਵਿਰੁਧ ਹਾਜੀਪੁਰ ਤੋਂ ਚੋਣ ਲੜਨਾ ਚਾਹੁੰਦੇ ਹਨ।

LJPLJP

ਪਾਸਵਾਨ ਦੇ ਜਵਾਈ ਅਨਿਲ ਸਾਧੁ ਨੇ ਕਿਹਾ ਕਿ ਜੇਕਰ ਆਰਜੇਡੀ ਨੇ ਮੈਨੂੰ ਜਾਂ ਮੇਰੀ ਪਤਨੀ ਆਸ਼ਾ ਪਾਸਵਾਨ ਨੂੰ ਟਿਕਟ ਦਿਤਾ,  ਤਾਂ ਨਿਸ਼ਚਿਤ ਤੌਰ 'ਤੇ ਅਸੀਂ ਪਾਸਵਾਨ ਪਰਵਾਰ ਵਿਰੁਧ ਚੋਣ ਮੈਦਾਨ ਵਿਚ ਉਤਰਾਂਗੇ। ਅਨਿਲ ਨੇ ਪਾਸਵਾਨ 'ਤੇ ਖੁਦ ਦੇ ਬੇਇੱਜ਼ਤੀ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਲੋਕਾਂ ਨੇ (ਪਾਸਵਾਨ ਪਰਵਾਰ) ਸਿਰਫ਼ ਮੇਰੀ ਬੇਇੱਜਤੀ ਨਹੀਂ ਕੀਤੀ ਹੈ, ਸਗੋਂ ਐਸਸੀ /ਐਸਟੀ (ਅਨੁਸੂਚੀਤ ਜਾਤੀ ਅਤੇ ਅਨੁਸੂਚੀਤ ਜਨਜਾਤੀ) ਦੀ ਵੀ ਬੇਇੱਜ਼ਤੀ ਕੀਤੀ ਹੈ। ਦਲਿਤ ਉਨ੍ਹਾਂ ਦੇ  ਕੈਦੀ ਮਜਦੂਰ ਨਹੀਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement