
ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਪ੍ਰਧਾਨ ਰਾਮ ਵਿਲਾਸ ਪਾਸਵਾਨ ਨੇ ਦਲਿਤ ਅੱਤਿਆਚਾਰ ਦੇ ਵਿਰੁਧ ਕਾਨੂੰਨ 'ਤੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਪਲਟਣ ਲਈ ਸਰਕਾਰ...
ਨਵੀਂ ਦਿੱਲੀ : ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਪ੍ਰਧਾਨ ਰਾਮ ਵਿਲਾਸ ਪਾਸਵਾਨ ਨੇ ਦਲਿਤ ਅੱਤਿਆਚਾਰ ਦੇ ਵਿਰੁਧ ਕਾਨੂੰਨ 'ਤੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਪਲਟਣ ਲਈ ਸਰਕਾਰ ਦੇ ਬਿਲ ਦੀ ਆਲੋਚਨਾ ਕਰਨ ਦੇ ਲਈ ਸ਼ਿਵਸੈਨਾ ਮੁਖੀ ਊਧਵ ਠਾਕਰੇ ਦੀ ਨਿੰਦਾ ਕੀਤੀ ਹੈ। ਕੇਂਦਰੀ ਮੰਤਰੀ ਪਾਸਵਾਨ ਨੇ ਕਿਹਾ ਕਿ ਇਸ ਨਾਲ ਸ਼ਿਵ ਸੈਨਾ ਦੇ ਦਲਿਤ ਵਿਰੋਧੀ ਅਤੇ ਪਿਛੜਾ ਵਿਰੋਧੀ ਮਾਨਸਿਕਤਾ ਜ਼ਾਹਿਰ ਹੁੰਦੀ ਹੈ। ਉਨ੍ਹਾਂ ਠਾਕਰੇ ਦੇ ਬਿਆਨਾਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਇਕ ਰਾਜ ਦਾ ਇਕ ਨੇਤਾ ਜਿੱਥੇ ਬੀਆਰ ਅੰਬੇਦਕਰ ਦਾ ਜਨਮ ਹੋਇਆ ਹੈ, ਉਹ ਇਸ ਤਰ੍ਹਾਂ ਦਾ ਬਿਆਨ ਦੇ ਰਿਹਾ ਹੈ।
Ramvilas Paswanਸ਼ਿਵ ਸੈਨਾ ਮੁਖੀ ਨੇ ਅਪਣੀ ਪਾਰਟੀ ਦੇ ਮੁੱਖ ਪੱਤਰ 'ਸਾਮਨਾ' ਵਿਚ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਸੀ। ਮੋਦੀ ਸਰਕਾਰ ਨੇ ਦਲਿਤਾਂ ਦੇ ਵਿਰੁਧ ਅੱਤਿਆਚਾਰਾਂ 'ਤੇ ਕਾਨੂੰਨ ਦੇ ਮੂਲ ਪ੍ਰਾਵਧਾਨਾਂ ਨੂੰ ਬਰਕਰਾਰ ਰੱਖਣ ਲਈ ਇਕ ਬਿਲ ਨੂੰ ਮਨਜ਼ੂਰੀ ਦਿਤੀ ਹੈ। ਪਾਸਵਾਨ ਨੇ ਠਾਕਰੇ ਦੇ ਬਿਆਨਾਂ ਦੀ ਪ੍ਰਤੀਕਿਰਿਆ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਬਿਆਨਨਾਲ ਦਲਿਤ ਵਿਰੋਧੀ, ਆਦਿਵਾਸੀ ਵਿਰੋਧੀ ਅਤੇ ਪਿਛੜਾ ਵਿਰੋਧੀ ਮਾਨਸਿਕਤਾ ਦਿਖਾਈ ਦਿੰਦੀ ਹੈ। ਪਾਸਵਾਨ ਨੇ ਆਖਿਆ ਕਿ ਮੈਨੂੰ ਸ਼ਿਵ ਸੈਨਾ ਦੇ ਟ੍ਰੈਕ ਰਿਕਾਰਡ ਦੇ ਬਾਰੇ ਵਿਚ ਜ਼ਿਆਦਾ ਕੁੱਝ ਕਹਿਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅੰਬੇਦਕਰ ਨੇ ਸੰਵਿਧਾਨ ਲਿਖਿਆ ਪਰ ਉਨ੍ਹਾਂ ਦੇ ਵਰਗੇ ਨੇਤਾਵਾਂ ਨੇ ਇਸ ਨੂੰ ਨਹੀਂ ਪੜ੍ਹਿਆ ਹੈ।
Uddhav Thackerayਉਨ੍ਹਾਂ ਕਿਹਾ ਕਿ ਬਿਲ ਇਤਿਹਾਸਕ ਹੈ ਅਤੇ ਉਨ੍ਹਾਂ ਲੋਕਾਂ ਦੇ ਚਿਹਰੇ 'ਤੇ ਇਕ ਥੱਪੜ ਹੈ ਜੋ ਮੋਦੀ ਸਰਕਾਰ 'ਤੇ ਦਲਿਤ ਵਿਰੋਧੀ ਹੋਣ ਦਾ ਦੋਸ਼ ਲਗਾ ਰਹੇ ਹਨ। ਦਸ ਦਈਏ ਕਿ ਪਿਛਲੇ ਸਮੇਂ ਦੌਰਾਨ ਲਗਾਤਾਰ ਦਲਿਤਾਂ 'ਤੇ ਅੱਤਿਆਚਾਰ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਇਨ੍ਹਾਂ ਅੱਤਿਆਚਾਰਾਂ ਨੂੰ ਰੋਕਣ ਲਈ ਕਦਮ ਉਠਾਏ ਹਨ ਕਿਉਂਕਿ ਇਨ੍ਹਾਂ ਘਟਨਾਵਾਂ ਦੇ ਚਲਦਿਆਂ ਦੇਸ਼ ਵਿਚ ਕਈ ਥਾਵਾਂ 'ਤੇ ਹਿੰਸਾ ਵੀ ਹੋ ਚੁੱਕੀ ਹੈ।
Ramvilas Paswanਉਤਰ ਪ੍ਰਦੇਸ਼ ਵਿਚ ਦਲਿਤ ਵਿਰੋਧੀ ਘਟਨਾਵਾਂ ਵਾਪਰਨ ਕਰਕੇ ਹੀ ਯੋਗੀ ਸਰਕਾਰ ਨੂੰ ਲੋਕ ਸਭਾ ਉਪ ਚੋਣਾਂ ਵਿਚ ਮੂੰਹ ਦੀ ਖਾਣੀ ਪਈ ਸੀ। 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦਲਿਤਾਂ ਵਿਚ ਅਪਣੀ ਸ਼ਾਖ਼ ਨੂੰ ਮਜ਼ਬੂਤ ਕਰਨ ਲਈ ਕਦਮ ਉਠਾ ਰਹੀ ਹੈ ਤਾਂ ਜੋ ਦਲਿਤਾਂ ਨੂੰ ਅਪਣੇ ਹੱਕ ਵਿਚ ਭੁਗਤਾਇਆ ਜਾ ਸਕੇ ਪਰ ਸ਼ਿਵ ਸੈਨਾ ਮੋਦੀ ਸਰਕਾਰ ਨੂੰ ਦਲਿਤ ਵਿਰੋਧੀ ਆਖ ਰਹੀ ਹੈ, ਜਿਸ ਤੋਂ ਲੋਜਪਾ ਦੇ ਮੁਖੀ ਪਾਸਵਾਨ ਨੇ ਭੜਕਦੇ ਹੋਏ ਸ਼ਿਵਸੈਨਾ ਨੂੰ ਦਲਿਤ ਵਿਰੋਧੀ ਦਸਿਆ।