
ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਕੋਲ 2022 ਤੋਂ ਬਾਅਦ ‘ਨੈਸ਼ਨਲ ਅਸੈੱਸਮੈਂਟ ਐਂਡ ਐਕ੍ਰੇਡਿਟੇਸ਼ਨ ਕੌਂਸਲ’ (NAAC) ਐਕ੍ਰੇਡਿਟੇਸ਼ਨ ਨਾ ਹੋਣ 'ਤੇ ਮਾਨਤਾ ਖ਼ਤਮ ਹੋ ਜਾਵੇਗੀ।
ਨਵੀਂ ਦਿੱਲੀ : ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਕੋਲ 2022 ਤੋਂ ਬਾਅਦ ‘ਨੈਸ਼ਨਲ ਅਸੈੱਸਮੈਂਟ ਐਂਡ ਐਕ੍ਰੇਡਿਟੇਸ਼ਨ ਕੌਂਸਲ’ (NAAC) ਐਕ੍ਰੇਡਿਟੇਸ਼ਨ ਨਾ ਹੋਣ 'ਤੇ ਮਾਨਤਾ ਖ਼ਤਮ ਹੋ ਜਾਵੇਗੀ। ਸਰਕਾਰ ਨੇ ਸਾਰੇ ਉੱਚ ਵਿੱਦਿਅਕ ਅਦਾਰਿਆਂ ਨੂੰ NAAC ਐਕ੍ਰੇਡਿਟੇਸ਼ਨ ਨਾਲ ਜੋੜਨ ਲਈ 167 ਸੰਸਥਾਨਾਂ ਨੂੰ ਮੈਂਟਰ ਇੰਸਟੀਚਿਊਸ਼ਨ ਲਈ ਵੀ ਚੁਣ ਲਿਆ ਹੈ। ਕੇਂਦਰ ਸਰਕਾਰ ਨੇ ਉੱਚ ਸਿੱਖਿਆ ਦੀ ਗੁਣਵੱਤਾ ਵਧਾਉਣ ਅਤੇ ਅੰਤਰਰਾਸ਼ਟਰੀ ਰੈਂਕਿੰਗ 'ਚ ਸੁਧਾਰ ਦੇ ਮਕਸਦ ਨਾਲ ਸਾਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਨੈਕ ਐਕ੍ਰੇਡਿਟੇਸ਼ਨ ਲਾਜ਼ਮੀ ਕੀਤਾ ਹੈ।
350 universities not have naac accreditation
ਯੂਨੀਵਰਸਿਟੀਜ਼ ਗ੍ਰਾਂਟਸ ਕਮਿਸ਼ਨ (UGC) ਲੱਖ ਯਤਨਾਂ ਦੇ ਬਾਵਜੂਦ ਸਾਰੇ ਉੱਚ ਵਿਦਿਅਕ ਅਦਾਰਿਆਂ ਨੂੰ NAAC ਐਕ੍ਰੇਡਿਟੇਸ਼ਨ ਨਾਲ ਨਹੀਂ ਜੋੜ ਸਕਿਆ। 350 ਤੋਂ ਵੱਧ ਯੂਨੀਵਰਸਿਟੀਆਂ ਤੇ ਕਾਲਜਾਂ ਦੀ ਹਾਲੇ ਵੀ NAAC ਐਕ੍ਰੇਡਿਟੇਸ਼ਨ ਨਹੀਂ ਹੈ। ਯੂਜੀਸੀ ਨੇ ਚੋਣਵੇਂ 167 ਮੈਂਟਰ ਇੰਸਟੀਚਿਊਸ਼ਨਜ਼ ਦੀ ਸੂਚੀ ਸਾਰੀਆਂ ਯੂਨੀਵਰਸਿਟੀਆਂ ਨਾਲ ਸਾਂਝੀ ਕਰ ਦਿੱਤੀ ਹੈ। ਇਸ ਦਾ ਮੰਤਵ ਆਪਣੇ ਅਧੀਨ ਸੰਸਥਾਨਾਂ ਨੂੰ ਕੇਅਰ–ਟੇਕਰ ਦੀ ਤਰਜ਼ ਉੱਤੇ ਅੱਗੇ ਵਧਣ ਵਿੱਚ ਸਹਿਯੋਗ ਦੇਣਾ ਹੀ ਹੈ।
350 universities not have naac accreditation
ਇਸ ਵਿੱਚ ਹਰਿਆਣਾ, ਉੱਤਰ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼ ਦੇ ਸੰਸਥਾਨ ਵੀ ਮੈਂਟਰ ਸੰਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਹਨ। ਦਰਅਸਲ, NAAC ਐਕ੍ਰੇਡਿਟੇਸ਼ਨ ਹੋਣ ਨਾਲ ਉੱਚ ਵਿਦਿਅਕ ਅਦਾਰਿਆਂ ਦੇ ਮਿਆਰ ਦੀ ਪਰਖ ਵੀ ਹੋ ਜਾਂਦੀ ਹੈ ਕਿਉਂਕਿ NAAC ਟੀਮ ਜਾਂਚ ਦੌਰਾਨ ਮਿਆਰ ਦੇ ਨਾਲ ਵਿਦਿਆਰਥੀ–ਅਧਿਆਪਕ ਅਨੁਪਾਤ ਅਧੀਨ ਅਧਿਆਪਕ, ਯੋਗ ਅਧਿਆਪਕ, ਰਿਸਰਚ ਸਮੇਤ ਹੋਰ ਬੁਨਿਆਦੀ ਸਹੂਲਤਾਂ ਦਾ ਜਾਇਜ਼ਾ ਲੈਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।