
ਵੀਡੀਉ ਹੋਈ ਜਨਤਕ
ਗੁਜਰਾਤ: ਗੁਜਰਾਤ ਜੇ ਜੂਨਾਗੜ੍ਹ ਵਿਚ ਅਚਾਨਕ ਰਿਹਾਇਸ਼ੀ ਇਲਾਕੇ ਵਿਚ ਸ਼ੇਰਾਂ ਦਾ ਇਕ ਵੱਡਾ ਝੁੰਡ ਆ ਗਿਆ। ਇਸ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਪਿੱਛੋਂ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ। ਇਹ ਇਲਾਕਾ ਜੰਗਲਾਂ ਦੇ ਕਾਫੀ ਨੇੜੇ ਹੈ। ਇਨ੍ਹਾਂ ਜੰਗਲਾਂ ਵਿਚ 40 ਤੋਂ ਵੱਧ ਸ਼ੇਰ ਰਹਿੰਦੇ ਹਨ। ਇਸ ਵੀਡੀਓ ਨੂੰ ਭਵਨਾਥ ਇਲਾਕੇ ਵਿਚ ਰਹਿੰਦੇ ਇਕ ਸ਼ਖ਼ਸ ਨੇ ਸਾਂਝਾ ਕੀਤਾ ਹੈ।
Lions
ਵੀਡੀਓ ਵਿਚ ਦਿਸ ਰਿਹਾ ਹੈ ਕਿ ਰਾਤ ਦੇ ਸਮੇਂ ਬਾਰਸ਼ ਵਿਚ ਸ਼ੇਰਾਂ ਦਾ ਇਕ ਝੁੰਡ ਰਿਹਾਇਸ਼ੀ ਇਲਾਕੇ ਵਿਚ ਘੁੰਮ ਰਿਹਾ ਹੈ। ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਕਈ ਵਾਰ ਪਹਿਲਾਂ ਵੀ ਹੋ ਚੁੱਕਾ ਹੈ। ਪਰ ਇੰਨੀ ਗਿਣਤੀ ਵਿਚ ਇਕੱਠੇ ਸ਼ੇਰ ਪਹਿਲੀ ਵਾਰ ਵੇਖੇ ਹਨ। ਲੋਕਾਂ ਨੇ ਇਹ ਵੀ ਦੱਸਿਆ ਕਿ ਇਨਸਾਨਾਂ ਨੇ ਜਿਸ ਤਰ੍ਹਾਂ ਜੰਗਲਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਹੈ, ਉਸ ਤੋਂ ਬਾਅਦ ਅਜਿਹੀਆਂ ਘਟਨਾਵਾਂ ਵਧ ਗਈਆਂ ਹਨ ਜਦੋਂ ਸ਼ੇਰ ਰਿਹਾਇਸ਼ੀ ਇਲਾਕੇ ਵਿਚ ਦਾਖਲ ਹੋ ਰਹੇ ਹਨ।
#WATCH Viral video of a pride of lions seen roaming around a city road in Junagadh, which is near Girnar Wildlife Sanctuary. #Gujarat pic.twitter.com/QnpNQrb5yX
— ANI (@ANI) September 14, 2019
ਇਸ ਦੇ ਲਈ ਇਨਸਾਨ ਆਪ ਵੀ ਜ਼ਿੰਮੇਵਾਰ ਹੈ ਜਿਸ ਨੇ ਜੰਗਲਾਂ ਨੂੰ ਕੱਟ ਕੇ ਅਜਿਹੀਆਂ ਘਟਨਾਵਾਂ ਨੂੰ ਸੱਦਾ ਦਿੱਤਾ ਹੈ। ਇਸ ਦੇ ਚਲਦੇ ਸਾਰੇ ਇਲਾਕੇ ਦੇ ਲੋਕ ਡਰੇ ਹੋਏ ਹਨ। ਉਹਨਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਉਹਨਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਕਦਮ ਉਠਾਏ ਜਾਣੇ ਚਾਹੀਦੇ ਹਨ।
ਇਸ ਨਾਲ ਅਜਿਹੀਆਂ ਘਟਨਾਵਾਂ ਨੂੰ ਵਧਾਵਾ ਮਿਲ ਸਕਦਾ ਹੈ। ਇਸ ਸਬੰਧੀ ਇਕ ਵੀਡੀਉ ਏਐਨਆਈ ਵੱਲੋਂ ਟਵਿੱਟਰ ਤੇ ਸਾਂਝੀ ਕੀਤੀ ਗਈ ਹੈ। ਇਸ ਵੀਡੀਉ ਵਿਚ ਸਮਾਂ ਰਾਤ ਦਾ ਲੱਗ ਰਿਹਾ ਹੈ। ਕੋਈ ਵੀ ਆਸ ਪਾਸ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।