
ਚਿੱਲੀ ਦੇ ਇਕ ਚਿੜੀਆਘਰ ਵਿਚ ਆਤਮ ਹੱਤਿਆ ਦੇ ਇਰਾਦੇ ਨਾਲ ਸ਼ੇਰਾਂ ਦੇ ਵਾੜੇ ਵਿਚ ਗਏ ਨੌਜਵਾਨ ਨੂੰ ਬਚਾਉਣ ਲਈ ਦੋ ਸ਼ੇਰਾਂ ਨੂੰ ਮਾਰ ਦਿੱਤਾ ਗਿਆ।
ਚਿੱਲੀ: ਚਿੱਲੀ ਦੇ ਇਕ ਚਿੜੀਆਘਰ ਵਿਚ ਆਤਮ ਹੱਤਿਆ ਦੇ ਇਰਾਦੇ ਨਾਲ ਸ਼ੇਰਾਂ ਦੇ ਵਾੜੇ ਵਿਚ ਗਏ ਨੌਜਵਾਨ ਨੂੰ ਬਚਾਉਣ ਲਈ ਦੋ ਸ਼ੇਰਾਂ ਨੂੰ ਮਾਰ ਦਿੱਤਾ ਗਿਆ। ਚਿੜੀਆਘਰ ਪ੍ਰਸ਼ਾਸਨ ਨੇ ਅਪਣੇ ਫੇਸਬੁੱਕ ਪੇਜ ‘ਤੇ ਲਿਖਿਆ, ਇਕ ਵਿਅਕਤੀ ਸ਼ੇਰਾਂ ਦੇ ਵਾੜੇ ਦੀ ਛੱਤ ‘ਤੇ ਪਹੁੰਚ ਗਿਆ ਅਤੇ ਚਾਰ ਦਿਵਾਰੀ ਨੂੰ ਤੋੜ ਕੇ ਅੰਦਰ ਚਲਾ ਗਿਆ। ਉਸ ਨੇ ਸ਼ੇਰਾਂ ਕੋਲ ਪਹੁੰਚਣ ਤੋਂ ਪਹਿਲਾਂ ਅਪਣੇ ਕੱਪੜੇ ਉਤਾਰ ਦਿੱਤੇ।
Two lions killed in order to save a man
ਇਕ ਟੀਵੀ ਰਿਪੋਰਟ ਮੁਤਾਬਿਕ ਉਹ ਵਿਅਕਤੀ ਆਤਮ ਹੱਤਿਆ ਦੇ ਇਰਾਦੇ ਨਾਲ ਸ਼ੇਰਾਂ ਕੋਲ ਗਿਆ ਸੀ। ਉਸ ਦੇ ਕੋਲੋਂ ਆਤਮ ਹੱਤਿਆ ਦਾ ਨੋਟ ਵੀ ਬਰਾਮਦ ਹੋਇਆ ਹੈ। ਵਾੜੇ ਵਿਚ ਕੁੱਦਣ ਤੋਂ ਬਾਅਦ ਨੌਜਵਾਨ ‘ਤੇ ਦੋਵੇਂ ਸ਼ੇਰਾਂ ਨੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਚਿੜੀਆਘਰ ਪ੍ਰਸ਼ਾਸਨ ਨੇ ਸ਼ੇਰਾਂ ਨੂੰ ਗੋਲੀ ਮਾਰਨ ਦਾ ਫੈਸਲਾ ਕੀਤਾ।
Lions
ਇਕ ਸਥਾਨਕ ਟੀਵੀ ਨੇ ਚਿੜੀਆਘਰ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਹਨਾਂ ਸ਼ੇਰਾਂ ਨੂੰ ਉਹਨਾਂ ਨਾਲ ਰਹਿੰਦਿਆਂ 20 ਸਾਲਾਂ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਸੀ। ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਹੈ।