
3 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਬਾਕੀ 8 ਲੋਕ ਲਾਪਤਾ ਹਨ ਅਤੇ ਉਨ੍ਹਾਂ ਦਾ ਅਜੇ ਤੱਕ ਕੋਈ ਸੁਰਾਗ ਵੀ ਨਹੀਂ ਮਿਲਿਆ ਹੈ।
ਵਰਧਾ: ਮਹਾਰਾਸ਼ਟਰ ਦੇ ਅਮਰਾਵਤੀ (Amravati, Maharashtra) ਵਿਚ ਇਕ ਕਿਸ਼ਤੀ ਦੇ ਪਲਟ ਜਾਣ (Boat Capsized) ਕਾਰਨ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਕਾਰਨ ਕੁੱਲ 11 ਲੋਕ ਡੁੱਬ ਗਏ (11 people drowned) ਹਨ, ਜਿਨ੍ਹਾਂ ਵਿਚੋਂ ਸਿਰਫ਼ ਤਿੰਨ ਦੀਆਂ ਲਾਸ਼ਾਂ (3 Deaths) ਬਰਾਮਦ ਕੀਤੀਆਂ ਗਈਆਂ ਹਨ। ਬਾਕੀ 8 ਲੋਕ ਲਾਪਤਾ ਹਨ ਅਤੇ ਉਨ੍ਹਾਂ ਦਾ ਅਜੇ ਤੱਕ ਕੋਈ ਸੁਰਾਗ ਵੀ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ: ਸਵਰਗ ਨੂੰ ਵੀ ਮਾਤ ਪਾਉਂਦਾ ਪਿੰਡ ਰਣਸੀਂਹ ਕਲਾਂ, ਹੋਰਨਾਂ ਪਿੰਡਾਂ ਲਈ ਬਣਿਆ ਮਿਸਾਲ
PHOTO
ਇਹ ਹਾਦਸਾ ਅਮਰਾਵਤੀ ਵਿਚ ਵਰਧਾ ਨਦੀ (Wardha river) ’ਚ ਵਾਪਰਿਆ ਹੈ। ਫਿਲਹਾਲ ਪ੍ਰਸ਼ਾਸਨ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਇਹ ਘਟਨਾ ਸਵੇਰੇ 10 ਵਜੇ ਦੇ ਕਰੀਬ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਲੋਕ ਇਕੋ ਹੀ ਪਰਿਵਾਰ ਦੇ ਹਨ। ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਪੁਲਿਸ ਟੀਮ ਅਤੇ ਸਥਾਨਕ ਵਿਧਾਇਕ ਦੇਵੇਂਦਰ ਉੱਥੇ ਪਹੁੰਚੇ ਹਨ।
ਇਹ ਵੀ ਪੜ੍ਹੋ: ਜਮੀਨ ਹੇਠਲੇ ਪਾਣੀ ਦਾ ਪੱਧਰ ਚੁੱਕਣ ਲਈ ਪੰਜਾਬ ਵਿਧਾਨ ਸਭਾ ਦੀ ਕਮੇਟੀ ਨੇ ਸਪੀਕਰ ਨੂੰ ਸੌਂਪੀ ਰਿਪੋਰਟ
PHOTO
ਇਹ ਵੀ ਪੜ੍ਹੋ: ਰਸੋਈ ਗੈਸ ਸਲੈਂਡਰ ਫਟਣ ਨਾਲ ਇਕ ਮਹਿਲਾ ਸਮੇਤ 3 ਬੱਚਿਆਂ ਦੀ ਮੌਤ
ਦੱਸ ਦੇਈਏ ਕਿ ਪਿਛਲੇ ਹਫ਼ਤੇ ਅਸਾਮ (Assam) ਵਿਚ ਵੀ ਕਿਸ਼ਤੀ ਹਾਦਸਾ ਹੋਇਆ ਸੀ। ਉੱਥੇ ਦੋ ਕਿਸ਼ਤੀਆਂ ਆਪਸ ਵਿਚ ਟਕਰਾ (Boat Accident) ਗਈਆਂ ਸਨ, ਜਿਸ ਕਾਰਨ ਇਕ ਕਿਸ਼ਤੀ ਪਲਟ ਗਈ ਅਤੇ ਇਸ ’ਤੇ ਸਵਾਰ 80 ਤੋਂ ਵੱਧ ਲੋਕ ਡੁੱਬ ਗਏ। ਬਹੁਤੇ ਸਾਰੇ ਲੋਕਾਂ ਨੂੰ ਬਚਾ ਲਿਆ ਗਿਆ ਸੀ ਅਤੇ ਕੁਝ ਖੁਦ ਕਿਸੇ ਤਰ੍ਹਾਂ ਤੈਰ ਕੇ ਕਿਨਾਰੇ ਤੱਕ ਆ ਗਏ ਸਨ। ਇਸ ਦੇ ਨਾਲ ਹੀ ਕੁਝ ਉਥੇ ਲਾਪਤਾ ਵੀ ਹੋ ਗਏ ਸੀ।